ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਲਈ ਜਾਪਾਨੀ ਪ੍ਰੋਫ਼ੈਸਰ ਨੇ ਸਿਖੀ ਪੰਜਾਬੀ
Published : Aug 14, 2020, 7:20 am IST
Updated : Aug 14, 2020, 7:20 am IST
SHARE ARTICLE
Tomio Mizokami
Tomio Mizokami

ਜਪੁਜੀ ਸਾਹਿਬ ਦਾ ਜਾਪਾਨੀ ਭਾਸ਼ਾ ਵਿਚ ਕਰ ਚੁੱਕੇ ਹਨ ਅਨੁਵਾਦ

ਚੰਡੀਗੜ੍ਹ,(ਸਪੋਕਸਮੈਨ ਸਮਾਚਾਰ ਸੇਵਾ) : ਜਾਪਾਨ ਦੇਸ਼ ਦਾ ਨਾਮ ਤਕਨਾਲੋਜੀ ਦੇ ਖੇਤਰ ਵਿਚ ਤਾਂ ਉੱਚਾ ਹੈ ਹੀ ਪਰ ਇਸ ਨਾਲ ਹੀ ਜਾਪਾਨ ਦੇ ਮਸ਼ਹੂਰ ਭਾਸ਼ਾ ਵਿਗਿਆਨੀ ਪ੍ਰੋਫ਼ੈਸਰ ਤੋਮੀਉ ਮਿਜ਼ੋਕਾਮੀ ਨੇ ਵੀ ਅਪਣੇ ਦੇਸ਼ ਦਾ ਨਾਂ ਚਮਕਾਇਆ ਹੈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲਈ ਪੰਜਾਬੀ ਸਿਖੀ ਅਤੇ ਹੁਣ ਉਹ ਪੂਰੀ ਤਰ੍ਹਾਂ ਪੰਜਾਬੀ ਪੜ੍ਹ ਅਤੇ ਬੋਲ ਲੈਂਦੇ ਹਨ।

Tomio MizokamiTomio Mizokami

ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਸਿਖਣ ਪਿੱਛੇ ਉਨ੍ਹਾਂ ਦਾ ਮਕਸਦ ਸਿਰਫ਼ ਗੱਲਬਾਤ ਕਰਨਾ ਜਾਂ ਸਮਝਣਾ ਨਹੀਂ, ਉੁਨ੍ਹਾਂ ਦਾ ਕਹਿਣਾ ਹੈ ਕਿ ਗੁਰਮੁਖੀ ਸਿਖ ਕੇ ਸਾਹਿਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨਾ ਮੇਰਾ ਮਕਸਦ ਹੈ। ਉੁਨ੍ਹਾਂ ਪੰਜਾਬੀ ਸਿਖਣ ਲਈ ਦਿਲ ਵਿਚ ਪੈਦਾ ਹੋਈ ਇੱਛਾ ਬਾਰੇ ਦਸਦਿਆਂ ਕਿਹਾ ਕਿ ਉਹ ਦਿੱਲੀ ਦੀ ਗੁੱਜਰਾਂਵਾਲਾ ਕਾਲੋਨੀ ਵਿਚ ਰਹਿੰਦੇ ਸਨ ਤੇ ਉਥੇ ਉਨ੍ਹਾਂ ਦੇ ਗੁਆਂਢੀ ਮੁੰਡੇ ਆਪਸ ਵਿਚ ਪੰਜਾਬੀ ਵਿਚ ਗੱਲ ਕਰਦੇ ਸਨ।

Tomio MizokamiTomio Mizokami

ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਮੁੰਡਿਆਂ ਦੀਆਂ ਕਈ ਗੱਲਾਂ ਸਮਝ ਆਉਂਦੀਆਂ ਸਨ ਪਰ ਸਾਰੀਆਂ ਨਹੀਂ। ਉੁਨ੍ਹਾਂ ਦੀਆਂ ਗੱਲਾਂ ਸੁਣ ਕੇ ਪ੍ਰੋਫ਼ੈਸਰ ਦੇ ਮਨ ਵਿਚ ਜੁਗਿਆਸਾ ਉਠੀ ਕਿ ਉਹ ਉਨ੍ਹਾਂ ਦੀਆਂ ਗੱਲਾਂ ਨੂੰ ਸਮਝਣ ਕਿ ਉਹ ਕਿਵੇਂ ਪੰਜਾਬੀ ਬੋਲਦੇ ਹਨ। ਉਨ੍ਹਾਂ ਦਸਿਆ ਕਿ ਪੰਜਾਬੀ ਸਿੱਖਣ ਲਈ ਉਨ੍ਹਾਂ ਨੇ ਯੂਨੀਵਰਸਟੀ ਵਿਚ ਸ਼ਾਮ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ ਅਤੇ ਫਿਰ ਡਿਪਲੋਮਾ ਕੀਤਾ।

Tomio MizokamiTomio Mizokami

ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਸਿੱਖਣ ਲਈ ਉਨ੍ਹਾਂ ਨੂੰ ਤਿੰਨ ਸਾਲ ਲੱਗ ਗਏ। ਪ੍ਰੋਫ਼ੈਸਰ ਅਨੁਸਾਰ ਜਾਪਾਨ ਵਿਚ 100 ਦੇ ਕਰੀਬ ਪੰਜਾਬੀ ਲੋਕ ਰਹਿੰਦੇ ਹਨ। ਉੁਹ ਦੋ-ਤਿੰਨ ਹਫ਼ਤੇ ਵਿਚ ਇਕ-ਦੋ ਵਾਰ ਗੁਰਦਵਾਰੇ ਵੀ ਜਾਂਦੇ ਹਨ ਅਤੇ ਬੈਠ ਕੇ ਗੁਰਬਾਣੀ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦਸਿਆ ਕਿ ਮੈਨੂੰ ਭਾਸ਼ਾਵਾਂ ਸਿੱਖਣ ਦਾ ਸ਼ੌਕ ਹੈ। ਉੁਨ੍ਹਾਂ ਦਸਿਆ ਕਿ ਮੇਰਾ ਵਿਸ਼ਾ ਵੀ ਭਾਸ਼ਾ ਵਿਗਿਆਨ ਹੈ ਅਤੇ ਇਸ ਲਈ ਵੀ ਭਾਸ਼ਾਵਾਂ ਸਿਖਣੀਆਂ ਬਹੁਤ ਜ਼ਰੂਰੀ ਹਨ।

Tomio MizokamiTomio Mizokami

ਭਾਰਤੀ ਭਾਸ਼ਾਵਾਂ ਮੇਰਾ ਵਿਸ਼ਾ ਹੈ ਅਤੇ ਮੈਂ ਹਿੰਦੀ ਤੋਂ ਇਸ ਦੀ ਸ਼ੁਰੂਆਤ ਕੀਤੀ, ਫਿਰ ਬੰਗਲਾ, ਉਰਦੂ ਤੇ ਫਿਰ ਪੰਜਾਬੀ। ਉੁਨ੍ਹਾਂ ਦਸਿਆ ਕਿ ਉਹ ਇਹ ਚਾਰ ਭਾਸ਼ਾਵਾਂ ਚੰਗੀ ਤਰ੍ਹਾਂ ਪੜ੍ਹ ਲੈਂਦੇ ਹਨ। ਇਸ ਤੋਂ ਇਲਾਵਾ ਗੁਜਰਾਤੀ, ਸਿੰਧੀ, ਮਰਾਠੀ, ਕਸ਼ਮੀਰੀ, ਤਮਿਲ ਵੀ ਥੋੜ੍ਹੀ-ਥੋੜ੍ਹੀ ਜਾਣਦੇ ਹਨ। ਉਹ ਕਹਿੰਦੇ ਹਨ ਕਿ ਭਾਰਤ ਦੀਆਂ ਘੱਟੋ-ਘੱਟ 10-15 ਆਮ ਭਾਸ਼ਾਵਾਂ ਸਿੱਖਣ ਦੀ ਤਮੰਨਾ ਹੈ। ਪ੍ਰੋਫ਼ੈਸਰ ਕਹਿੰਦੇ ਹਨ ਕਿ ਹੋਰਨਾਂ ਮੁਲਕਾਂ ਵਿਚ ਜਾਣ ਲਈ ਜਾਂ ਗੱਲਬਾਤ ਲਈ ਅੰਗਰੇਜ਼ੀ ਸਿਖਣੀ ਚਾਹੀਦੀ ਹੈ ਪਰ ਅਪਣੀ ਮਾਂ ਬੋਲੀ ਨੂੰ ਕਦੇ ਨਹੀਂ ਛਡਣਾ ਚਾਹੀਦਾ।

Tomio MizokamiTomio Mizokami

ਪ੍ਰੋਫ਼ੈਸਰ ਤੋਮੀਉ ਮਿਜ਼ੋਕਾਮੀ ਨੇ ਜਪੁਜੀ ਸਾਹਿਬ ਦਾ ਜਾਪਾਨੀ ਵਿਚ ਅਨੁਵਾਦ ਵੀ ਕੀਤਾ ਹੈ। ਉਨ੍ਹਾਂ ਨੇ ਓਸਾਕਾ ਯੂਨੀਵਰਸਟੀ ਆਫ਼ ਫ਼ਾਰਨ ਸਟੱਡੀਜ਼ ਤੋਂ 1965 ਵਿਚ ਭਾਰਤੀ ਅਧਿਐਨ ਵਿਭਾਗ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਓਸਾਕਾ ਯੂਨੀਵਰਸਟੀ ਵਲੋਂ ਉਨ੍ਹਾਂ ਨੂੰ 1968 ਵਿਚ ਹਿੰਦੀ ਵਿਭਾਗ ਵਿਚ ਇਕ ਖੋਜ ਸਹਾਇਕ ਵਿਗਿਆਨੀ ਵਜੋਂ ਨਿਯੁਕਤ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement