ਪੰਥਕ ਧਿਰਾਂ ਨੇ ਬਾਦਲਾਂ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਪੁਲਿਸ ਅਫ਼ਸਰ 'ਤੇ ਚੁੱਕੀ ਉਂਗਲੀ
Published : Feb 15, 2019, 8:40 am IST
Updated : Feb 15, 2019, 8:40 am IST
SHARE ARTICLE
Pathak Leaders
Pathak Leaders

ਬਹਿਬਲ ਕਲਾਂ ਗੋਲੀ ਕਾਂਡ 'ਚ ਕਈ ਪੁਲਿਸ ਅਫ਼ਸਰਾਂ 'ਤੇ ਕਾਨੂੰਨੀ ਸਿਕੰਜ਼ਾ ਕਸੇ ਜਾਣ ਤੋਂ ਬਾਅਦ ਹੁਣ ਪੰਥਕ ਧਿਰਾਂ ਨੇ ਬਾਦਲ ਪ੍ਰਵਾਰ ਦੇ.....

ਬਠਿੰਡਾ : ਬਹਿਬਲ ਕਲਾਂ ਗੋਲੀ ਕਾਂਡ 'ਚ ਕਈ ਪੁਲਿਸ ਅਫ਼ਸਰਾਂ 'ਤੇ ਕਾਨੂੰਨੀ ਸਿਕੰਜ਼ਾ ਕਸੇ ਜਾਣ ਤੋਂ ਬਾਅਦ ਹੁਣ ਪੰਥਕ ਧਿਰਾਂ ਨੇ ਬਾਦਲ ਪ੍ਰਵਾਰ ਦੇ ਕਥਿਤ ਤੌਰ 'ਤੇ ਨਜ਼ਦੀਕੀ ਮੰਨੇ ਜਾਣ ਵਾਲੇ ਇਕ ਪੁਲਿਸ ਅਫ਼ਸਰ ਉਪਰ ਉਂਗਲ ਚੁੱਕੀ ਹੈ। ਅੱਜ ਇਥੇ ਪ੍ਰੈਸ ਕਲੱਬ 'ਚ ਕੀਤੀ ਕਾਨਫ਼ਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੇ ਬਠਿੰਡਾ ਜ਼ੋਨ ਦੇ ਤਤਕਾਲੀ ਆਈ.ਜੀ. ਤੇ ਮੌਜੂਦਾ ਏ.ਡੀ.ਜੀ.ਪੀ ਜਤਿੰਦਰ ਜੈਨ ਨੂੰ ਇਸ ਗੋਲੀ ਕਾਂਡ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਕਰਾਰ ਦਿੰਦੇ ਹੋਏ ਉਨ੍ਹਾਂ ਦੀ ਤੁਰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।

ਦਲ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਜਵਾਹਕੇ ਤੇ ਪਰਮਿੰਦਰ ਸਿੰਘ ਬਾਲਿਆਵਾਲੀ ਆਦਿ ਨੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਸਤਖ਼ਤਾਂ ਵਾਲੇ ਪ੍ਰੈਸ ਨੋਟ ਨੂੰ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ''ਘਟਨਾ ਵਾਲੇ ਦਿਨ ਤਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਪੁਲਿਸ ਅਫ਼ਸਰਾਂ ਵਿਚਕਾਰ ਹੁਕਮਾਂ ਦਾ ਅਦਾਨ-ਪ੍ਰਦਾਨ ਵੀ ਆਈ.ਜੀ ਜੈਨ ਰਾਹੀਂ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਇਸ ਕਾਂਡ ਦੀਆਂ ਸਾਰੀਆਂ ਪਰਤਾਂ ਖੁੱਲ੍ਹ ਸਕਦੀਆਂ ਹਨ।''

ਉਨ੍ਹਾਂ ਦੋਸ਼ ਲਗਾਇਆ ਕਿ ਇਹ ਭੇਤ ਕਿਸੇ ਤੋਂ ਗੁੱਝਾ ਹੋਇਆ ਨਹੀਂ ਕਿ ਪਿਛਲੀਆਂ ਅਕਾਲੀ ਸਰਕਾਰਾਂ ਦੌਰਾਨ ਉਕਤ ਪੁਲਿਸ ਅਧਿਕਾਰੀ ਅਕਾਲੀ ਜਥੇਦਾਰਾਂ ਵਾਂਗ ਵਿਚਰਦਾ ਰਿਹਾ ਹੈ ਤੇ ਬਾਦਲ ਪ੍ਰਵਾਰ ਦਾ ਅਤਿ ਕਰੀਬੀ ਰਿਹਾ ਹੈ। ਸ. ਜਵਾਹਰਕੇ ਤੇ ਬਾਲਿਆਵਾਲੀ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਬਹਿਬਲ ਕਲਾਂ ਗੋਲੀ ਕਾਂਡ ਤੋਂ ਪਹਿਲਾਂ ਜੈਨ ਨੂੰ ਇਥੇ ਬਾਦਲ ਸਰਕਾਰ ਵਲੋਂ ਵਿਸ਼ੇਸ਼ ਤੌਰ 'ਤੇ ਤੈਨਾਤ ਕੀਤਾ ਗਿਆ ਸੀ ਤੇ ਉਨ੍ਹਾਂ ਹੀ ਇਥੇ ਸਿੱਖਾਂ ਦੇ ਧਰਨੇ ਨੂੰ ਚੁਕਾਉਣ ਲਈ ਜ਼ੋਨ ਅਧੀਨ ਆਉਂਦੇ ਅੱਧੀ ਦਰਜਨ ਜ਼ਿਲ੍ਹਿਆਂ ਦੀ ਪੁਲਿਸ ਦੀਆਂ ਡਿਊਟੀਆਂ ਲਗਾਈਆਂ ਸਨ। 

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਕਤ ਦਿਨਾਂ 'ਚ ਇਸ ਪੁਲਿਸ ਅਫ਼ਸਰ ਦੇ ਮੋਬਾਈਲ ਫ਼ੋਨ ਦੀ ਲੋਕੇਸ਼ਨ ਅਤੇ ਫ਼ੋਨ ਕਾਲਾਂ ਦੀ ਡਿਟੇਲ ਕਢਵਾਈ ਜਾਵੇ ਤਾਂ ਸੱਭ ਕੁੱਝ ਸਾਹਮਣੇ ਆ ਸਕਦਾ ਹੈ। ਮਾਨ ਦਲ ਦੇ ਆਗੂਆਂ ਨੇ ਉਮੀਦ ਪ੍ਰਗਟਾਈ ਕਿ 'ਇਸ ਪੁਲਿਸ ਅਫ਼ਸਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਹਿਬਲ ਕਲਾਂ ਗੋਲੀ ਕਾਂਡ ਦੀ ਸਾਰੀ ਸਚਾਈ ਸਾਹਮਣੇ ਆ ਜਾਵੇਗੀ।' ਆਗੂਆਂ ਨੇ ਕੈਪਟਨ ਸਰਕਾਰ ਨੂੰ ਵੀ ਘੇਰਦਿਆਂ ਕਿਹਾ ਕਿ ਇਕ ਪਾਸੇ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ 'ਚ ਸੌਦਾ ਸਾਧ ਦਾ ਪੀ.ਏ ਹਰਸ਼ ਧੂਰੀ ਲੋੜੀਂਦਾ ਹੈ ਤੇ ਦੂਜੇ ਪਾਸੇ ਉਹ ਪੰਜਾਬ ਸਰਕਾਰ ਤੋਂ ਪਾਇਲਟਾਂ ਲੈ ਕੇ ਸ਼ਰੇਆਮ ਘੁੰਮ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement