ਖ਼ਬਰਾਂ |

ਤਾਜ਼ਾ |

ਕੈਨੇਡਾ, ਅਮਰੀਕਾ, ਇੰਗਲੈਂਡ ਤੇ ਵਿਆਨਾ ਤੋਂ ਟਕਸਾਲੀ ਸਿੰਘਾਂ ਨੇ ਭਾਈ ਹਰਨਾਮ ਸਿੰਘ ਖਾਲਸਾ 'ਤੇ ਕਾਰਵਾਈ ਲਈ ਜਥੇਦਾਰ ਨੂੰ ਲਿਖਿਆ ਪੱਤਰ 
Published : Mar 15, 2026, 9:36 am IST
Updated : Mar 15, 2026, 9:36 am IST
SHARE ARTICLE
Taksali Singhs from Canada, America, England, Australia and Vienna wrote a letter to the Jathedar seeking action against Bhai Harnam Singh Khalsa.
Taksali Singhs from Canada, America, England, Australia and Vienna wrote a letter to the Jathedar seeking action against Bhai Harnam Singh Khalsa.

‘ਭਾਈ ਹਰਨਾਮ ਸਿੰਘ ਖਾਲਸਾ ਨੂੰ ਪੰਥ ’ਚੋਂ ਛੇਕਣ ਦੀ ਕੀਤੀ ਅਪੀਲ’

ਅੰਮ੍ਰਿਤਸਰ : ਨਿੱਤ ਨਵੇਂ ਵਿਵਾਦਾਂ ਕਰਕੇ ਹਰਨਾਮ ਸਿੰਘ ਖਾਲਸਾ ਕਸੂਤੇ ਫਸਦੇ ਜਾ ਰਹੇ ਹਨ। ਭਾਈ ਖਾਲਸਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਬੈਂਚ ਲਗਾਉਣ, ਸਿੱਖਾਂ ਨੂੰ ਸਨਾਤਨੀ ਅਖਵਾਉਣ, ਹਿੰਦੂ ਕਰਮ-ਕਾਂਡ ਕਰਨ ਅਤੇ ਪੰਥ ਵਿਰੁੱਧ ਹੋਰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਖਿਲਾਫ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਵਿਆਨਾ ਤੋਂ ਦਮਦਮੀ ਟਕਸਾਲ ਦੇ ਪੁਰਾਣੇ ਵਿਦਿਆਰਥੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਅੱਜ ਦੁਬਾਰਾ ਪੱਤਰ ਲਿਖਿਆ ਹੈ ਜਿਸ ਵਿੱਚ ਹਰਨਾਮ ਸਿੰਘ ਖਾਲਸਾ ਉੱਤੇ ਪੰਥਕ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਕਰਨ ਅਤੇ ਖਾਲਸਾ ਪੰਥ ਵਿੱਚੋਂ ਛੇਕਣ ਦੀ ਅਪੀਲ ਕੀਤੀ ਹੈ। 

ਜਥੇਦਾਰ ਨੂੰ ਲਿਖੇ ਪੱਤਰ 'ਚ ਸਮੂਹ ਵਿਦਿਆਰਥੀਆਂ ਨੇ ਸਾਂਝੇ ਰੂਪ 'ਚ ਕਿਹਾ ਕਿ ਅਸੀਂ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਪਹਿਲਾਂ ਵੀ ਲਿਖਤੀ ਸ਼ਿਕਾਇਤ ਈਮੇਲ ਰਾਹੀਂ ਅਤੇ ਹੱਥ-ਦਸਤੀ ਸੌਂਪ ਚੁੱਕੇ ਹਾਂ ਜਿਸ ਵਿੱਚ ਜ਼ਿਕਰ ਕੀਤਾ ਸੀ ਕਿ ਹਰਨਾਮ ਸਿੰਘ ਖਾਲਸਾ ਨੇ ਭਾਜਪਾ/ਆਰ ਐਸ ਐਸ ਨਾਲ ਮਿਲ ਕੇ ਮਹਾਂਰਾਸ਼ਟਰ ਦੇ ਨਾਗਪੁਰ 'ਚ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਏ ਸਮਾਗਮ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਈਆਂ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ 'ਚ ਭਾਈ ਧੁੰਮਾ ਤੇ ਕੁਝ ਹੋਰ ਆਗੂ ਗੁਰ-ਮਰਯਾਦਾ ਅਨੁਸਾਰ ਚੌਂਕੜਾ ਮਾਰ ਕੇ ਬੈਠਣ ਦੀ ਬਜਾਏ ਬੈਂਚਾਂ ਉਤੇ ਲੱਤਾਂ ਲਮਕਾ ਕੇ ਬੈਠੇ ਹੋਏ ਸਨ ਜਦ ਕਿ ਹੁਕਮਨਾਮੇ ਅਨੁਸਾਰ "ਗੁਰੂ ਦਰਬਾਰ ਅਤੇ ਲੰਗਰ ਹਾਲ 'ਚ ਕੁਰਸੀਆਂ ਅਤੇ ਬੈਂਚ ਨਾ ਲਗਾਏ ਜਾਣ ਦਾ ਆਦੇਸ਼ ਹੈ ਕਿਉਂਕਿ ਇਹ ਸਤਿਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਵੱਡੀ ਕੁਤਾਹੀ ਹੈ।" ਭਾਈ ਹਰਨਾਮ ਸਿੰਘ ਖਾਲਸਾ ਤੇ ਹੋਰਾਂ ਵੱਲੋਂ ਇਹ ਵੱਡੀ ਅਵੱਗਿਆ, ਉਲੰਘਣਾ ਅਤੇ ਹੁਕਮਨਾਮੇ ਨੂੰ ਚੁਣੌਤੀ ਦਿੱਤੀ ਗਈ ਹੈ ਜੋ ਪੰਥ ਲਈ ਨਾ ਬਰਦਾਸ਼ਤ-ਯੋਗ ਹੈ ਤੇ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਹੈ। 
ਤੇ ਹੁਣ ਕੁਝ ਦਿਨ ਪਹਿਲਾਂ ਮੁੰਬਈ 'ਚ ਕਰਵਾਏ ਸਮਾਗਮ ਦੌਰਾਨ ਧੁੰਮਾਂ ਵੱਲੋਂ ਸਿੱਖਾਂ ਦੀ ਵੱਖਰੀ ਹੋਂਦ-ਹਸਤੀ ਉੱਤੇ ਮਾਰੂ ਹਮਲੇ ਕੀਤੇ ਗਏ ਹਨ, ਬਾਗੇਸ਼ਵਰ ਧਾਮ ਵਾਲੇ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਓਥੇ ਬੋਲਦਿਆਂ ਕਿਹਾ ਕਿ "ਸਿੱਖ ਹਿੰਦੂਆਂ ਨਾਲੋਂ ਵੱਖਰੇ ਨਹੀਂ ਹਨ, ਸਿੱਖ ਆਪਣੇ ਹੱਥ 'ਚ ਗੀਤਾ ਰੱਖਣ ਤੇ ਅਬ ਤਨਾਤਨੀ ਵਾਲੇ ਸਿੱਖ ਵੀ ਸਨਾਤਨੀ ਬਣ ਰਹੇਂ ਹੈ" ਜਿਸ ਉੱਤੇ ਭਾਈ ਹਰਨਾਮ ਸਿੰਘ ਖਾਲਸਾ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਪ੍ਰਗਟਾਈ ਤੇ ਉਸਦੇ ਬੋਲਾਂ ਦੀ ਸ਼ਲਾਘਾ ਕੀਤੀ ਜੋ ਸਿੱਖ ਕੌਮ, ਮੌਜੂਦਾ ਸਿੱਖ ਸੰਘਰਸ਼ ਤੇ ਸਾਡੇ ਸ਼ਹੀਦਾਂ-ਯੋਧਿਆਂ ਦਾ ਅਪਮਾਨ ਹੈ ਜਿਸ ਦਾ ਜਵਾਬ ਸ੍ਰੀ ਕੇਸਗੜ੍ਹ ਸਾਹਿਬ ਦੀ ਸਟੇਜ ਤੋਂ ਜਥੇਦਾਰ ਗੜਗੱਜ ਸਾਬ੍ਹ ਆਪ ਜੀ ਨੇ ਬਾਖੂਬੀ ਦਿੱਤਾ ਹੈ। 

ਭਾਈ ਖਾਲਸਾ ਵੱਲੋਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਨਮਾਨ ਵੀ ਕੀਤਾ ਗਿਆ ਜਿਸ ਨੇ ਪਾਰਲੀਮੈਂਟ 'ਚ ਭਾਸ਼ਣ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਵੀ ਨਿਸ਼ਾਨਾ ਬਣਾਇਆ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਜੇਲ੍ਹ 'ਚ ਬੰਦ ਕਰਨ ਦੀ ਆਪਣੀ ਸਰਕਾਰ ਦੀ ਵੱਡੀ ਪ੍ਰਾਪਤੀ ਕਹੀ ਜਿਸ ਉਪਰੰਤ ਸ਼੍ਰੋਮਣੀ ਕਮੇਟੀ ਨੇ ਅਮਿਤ ਸ਼ਾਹ ਖ਼ਿਲਾਫ਼ ਮਤਾ ਵੀ ਪਾਇਆ। ਵਿਦੇਸ਼ਾਂ 'ਚ ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕਰਨ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਵਿੱਚ ਵੀ ਅਮਿਤ ਸ਼ਾਹ ਦੋਸ਼ੀ ਹੈ। ਭਾਈ ਹਰਨਾਮ ਸਿੰਘ ਖਾਲਸਾ ਵੱਲੋਂ ਸਮਾਗਮਾਂ ਦੀ ਆੜ ਹੇਠ ਸਿੱਖ ਵਿਰੋਧੀ ਅਨਸਰਾਂ ਅਤੇ ਫ਼ਿਰਕੂ ਹਿੰਦੂਤਵੀਆਂ ਦਾ ਪ੍ਰਚਾਰ, ਹਿੰਦੂ ਕਰਮਕਾਂਡਾਂ ਨੂੰ ਬੜਾਵਾ ਅਤੇ ਸਿੱਖੀ ਸਿਧਾਂਤਾਂ ਨੂੰ ਖੋਰਾ ਲਾਇਆ ਜਾ ਰਿਹਾ ਹੈ। 

ਵਿਦਿਆਰਥੀਆਂ ਨੇ ਲਿਖਿਆ ਕਿ ਸਮੁੱਚੀਆਂ ਪੰਥਕ ਧਿਰਾਂ, ਜਥੇਬੰਦੀਆਂ, ਆਗੂਆਂ ਤੇ ਸੰਗਤਾਂ ਵੱਲੋਂ ਧੁੰਮੇ ਦੇ ਪੰਥ ਵਿਰੋਧੀ ਵਿਚਾਰਾਂ ਤੇ ਗਤੀਵਿਧੀਆਂ ਖਿਲਾਫ ਸਟੇਜਾਂ, ਅਖਬਾਰਾਂ ਅਤੇ ਸੋਸ਼ਲ ਮੀਡੀਆ ਉਤੇ ਰੋਹ ਤੇ ਰੋਸ ਜਤਾਇਆ ਜਾ ਰਿਹਾ ਹੈ ਤੇ ਉਸਨੂੰ ਦਮਦਮੀ ਟਕਸਾਲ ਦੇ ਆਪੂੰ ਬਣੇ ਮੁਖੀ ਦੇ ਅਹੁਦੇ ਤੋਂ ਤੁਰੰਤ ਹਟਾਉਣ ਅਤੇ ਪੰਥ ਵਿੱਚੋਂ ਛੇਕਣ ਦੀ ਆਵਾਜ਼ ਉੱਠ ਰਹੀ ਹੈ ਜਿਸ ਬਾਰੇ ਅਸੀਂ ਵੀ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਧੁੰਮੇ ਨੂੰ ਤੁਰੰਤ ਪੰਥ ਵਿੱਚੋਂ ਛੇਕਿਆ ਜਾਵੇ ਤਾਂ ਜੋ ਕੋਈ ਹੋਰ ਪੰਥ ਦੋਖੀ ਅਜਿਹੀ ਹਰਕਤ ਨਾ ਕਰ ਸਕੇ। 

ਵਿਦਿਆਰਥੀਆਂ ਨੇ ਪੱਤਰ 'ਚ ਜਥੇਦਾਰ ਤੋਂ ਇਹ ਵੀ ਪੁੱਛਿਆ ਕਿ ਧੁੰਮੇ ਉੱਤੇ ਕਾਰਵਾਈ ਕਰਨ ਤੋਂ ਰੋਕਣ ਲਈ ਉਸ ਨਾਲ ਗੂੜ੍ਹੀ ਸਾਂਝ ਰੱਖਣ ਵਾਲੇ ਕੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕੋਈ ਹੋਰ ਮੈਂਬਰ, ਜਥੇਬੰਦੀ ਜਾਂ ਆਗੂ ਦਾ ਆਪ ਉੱਤੇ ਦਬਾਅ ਹੈ ? ਜੇ ਨਹੀਂ ਤਾਂ ਫਿਰ ਆਪ ਜੀ ਦੇਰੀ ਕਿਉਂ ਕਰ ਰਹੇ ਹੋ ? ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਅਜ਼ਾਦ ਹਸਤੀ ਅਤੇ ਪ੍ਰਭੂਸੱਤਾ ਨੂੰ ਮੁੱਖ ਰੱਖਦਿਆਂ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕਰਦਿਆਂ ਅਤੇ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਆਪ ਜੀ ਕਾਰਵਾਈ ਜ਼ਰੂਰ ਕਰੋ। 

ਦਮਦਮੀ ਟਕਸਾਲ ਇੰਟਰਨੈਸ਼ਨਲ ਦੇ ਨਾਮ ਹੇਠ ਜਾਰੀ ਕੀਤੇ ਗਏ ਪੱਤਰ ਵਿੱਚ ਭਾਈ ਦਵਿੰਦਰ ਸਿੰਘ ਲਾਡੀ ਕੈਰੋਂ (ਡਰਾਈਵਰ ਸੰਤ ਬਾਬਾ ਠਾਕੁਰ ਸਿੰਘ ਜੀ), ਭਾਈ ਠਾਹਰਾ ਸਿੰਘ, ਭਾਈ ਜਸਵਿੰਦਰ ਸਿੰਘ ਨਿਹੰਗ, ਭਾਈ ਬਲਜੀਤ ਸਿੰਘ ਘੋਲੀਆ, ਭਾਈ ਦਲਜੀਤ ਸਿੰਘ, ਗਿਆਨੀ ਸਤਨਾਮ ਸਿੰਘ ਭੰਗੂ, ਰਾਗੀ ਗੁਰਮੀਤ ਸਿੰਘ ਬੁੱਟਰ, ਰਾਗੀ ਬਲਜੀਤ ਸਿੰਘ, ਭਾਈ ਨਿਰਮਲ ਸਿੰਘ ਵਡਾਲਾ, ਗਿਆਨੀ ਯਾਦਵਿੰਦਰ ਸਿੰਘ, ਭਾਈ ਤਰਨਦੀਪ ਸਿੰਘ ਟਾਟਾ, ਭਾਈ ਲਖਵੰਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਰਾਗੀ ਦਿਲਬਾਗ ਸਿੰਘ ਕਾਹਲਵਾਂ, ਹਰਪ੍ਰੀਤ ਸਿੰਘ ਪੰਮਾ, ਭਾਈ ਰਣਜੀਤ ਸਿੰਘ ਕੈਨੇਡਾ, ਭਾਈ ਬਾਵਾ ਸਿੰਘ, ਭਾਈ ਗੁਰਮੁਖ ਸਿੰਘ ਮੋਂਟਰੀਅਲ, ਭਾਈ ਖਜਾਨ ਸਿੰਘ ਅਮਰੀਕਾ, ਰਾਗੀ ਹਰਜੀਤ ਸਿੰਘ ਕੋਟਾ ਆਦਿ ਨਾਮ ਸ਼ਾਮਲ ਹਨ। 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'CM Mann ਅਤੇ Partap Bajwa 'ਚ ਛਿੜ ਗਈ ਜ਼ਬਰਦਸਤ ਬਹਿਸ', 'ਬਾਜਵਾ ਸਾਬ੍ਹ ਥੋੜੀ ਬਹੁਤ ਸ਼ਰਮ ਕਰ ਲਿਆ ਕਰੋ'

13 Apr 2026 2:54 PM

'ਜਦੋਂ ਅਕਾਲੀ ਭਾਜਪਾ ਸਰਕਾਰ ਆਈ, ਓਦੋਂ ਬੇਅਦਬੀਆਂ ਦਾ ਦੌਰ ਹੋਇਆ ਸ਼ੁਰੂ' : ਮੰਤਰੀ Harpal Cheema

13 Apr 2026 2:53 PM

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM
Advertisement