Panthak News: HSGMC ਨਹੀਂ ਕਰੇਗੀ ਕਿਸੇ ਵੀ ਤਰ੍ਹਾਂ ਦਾ ਨਾਜਾਇਜ਼ ਖ਼ਰਚਾ : ਜਥੇਦਾਰ ਜਗਦੀਸ਼ ਸਿੰਘ ਝੀਂਡਾ   
Published : Jun 15, 2025, 6:52 am IST
Updated : Jun 15, 2025, 6:52 am IST
SHARE ARTICLE
Jagdish Singh Jhinda
Jagdish Singh Jhinda

Panthak News ਸੰਸਥਾ ਵਲੋਂ ਕੀਤੇ ਜਾਣ ਵਾਲੇ ਹਰ ਖ਼ਰਚੇ ’ਤੇ ਹੋਵੇਗਾ ਗੰਭੀਰਤਾ ਨਾਲ ਵਿਚਾਰ


Jathedar Jagdish Singh Jhinda Panthak News in punjabi : ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਿਚ ਕਿਸੇ ਵੀ ਤਰ੍ਹਾਂ ਦਾ ਨਾਜਾਇਜ਼ ਖ਼ਰਚ ਨਹੀਂ ਹੋਣ ਦਿਤਾ ਜਾਵੇਗਾ। ਸੰਸਥਾ ਵਲੋਂ ਹੋਣ ਵਾਲੇ ਹਰ ਖ਼ਰਚੇ ’ਤੇ ਪਹਿਲਾਂ ਗੰਭੀਰਤਾ ਨਾਲ ਵਿਚਾਰ-ਚਰਚਾ ਕੀਤੀ ਜਾਵੇਗੀ ਫਿਰ ਹੀ ਮਨਜ਼ੂਰੀ ਦਿੱਤੀ ਜਾਵੇਗੀ। ਇਹ ਦਾਅਵਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਹੈੱਡ ਆਫ਼ਿਸ ’ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।

ਚੋਣਾਂ ਤੋਂ ਬਾਅਦ ਸੇਵਾ ਸੰਭਾਲ ਰਹੀ ਹਰਿਆਣਾ ਕਮੇਟੀ ਦੇ ਪਹਿਲੇ ਆਮ ਬਜਟ ਤੇ ਹਰ ਬਿੰਦੂ ’ਤੇ ਵਿਚਾਰ ਕੀਤਾ ਜਾਵੇਗਾ। ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਨਾਜਾਇਜ਼ ਖ਼ਰਚਾ ਨਜ਼ਰ ਆਇਆ ਤਾਂ ਉਸ ਨੂੰ ਬਜਟ ਤੋਂ ਬਾਹਰ ਕਰ ਦਿਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਹਰਿਆਣਾ ਕਮੇਟੀ ਦੇ ਸੰਯੁਕਤ ਸਕੱਤਰ ਬਲਵਿੰਦਰ ਸਿੰਘ ਭਿੰਡਰ, ਕਾਰਜਕਾਰੀ ਮੈਂਬਰ ਕੁਲਦੀਪ ਸਿੰਘ ਮੁਲਤਾਨੀ, ਇੰਦਰਜੀਤ ਸਿੰਘ, ਕਰਨੈਲ ਸਿੰਘ ਨਿਮਨਾਬਾਦ ਤੇ ਹੋਰ ਮੈਂਬਰ ਅਤੇ ਐਡੀਸ਼ਨਲ ਸਕੱਤਰ ਸਤਪਾਲ ਸਿੰਘ ਡਾਚਰ ਵੀ ਮੌਜੂਦ ਸਨ।

ਜਥੇਦਾਰ ਝੀਂਡਾ ਨੇ ਦੱਸਿਆ ਕਿ 25 ਜੂਨ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਆਮ ਬਜਟ ਦੀ ਮੀਟਿੰਗ ਹੋਵੇਗੀ ਜਿਸ ’ਚ ਸੰਸਥਾ ਦੇ 49 ਮੈਂਬਰ ਸਾਹਿਬਾਨ ਹਿਸਾ ਲੈਣਗੇ। ਉਨ੍ਹਾਂ ਕਿਹਾ ਕਿ ਆਮ ਬਜਟ ਪੂਰੀ ਚਰਚਾ ਤੋਂ ਬਾਅਦ ਪਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਦੇ ਅਧੀਨ ਖ਼ਾਲੀ ਪਈ ਜ਼ਮੀਨ ’ਤੇ ਬਾਗ ਲਾਏ ਜਾਣਗੇ।

ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਤੋਂ ਬਾਅਦ ਪਿਛਲੇ ਤਿੰਨ ਮਹੀਨਿਆਂ ਵਿਚ ਸੰਸਥਾ ਵਲੋਂ 25 ਕਰੋੜ ਰੁਪਏ ਦੀ ਐੱਫ.ਡੀ. ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਵੀ.ਆਈ.ਪੀ. ਰਵਾਇਤ ਅਤੇ ਫ਼ਿਜ਼ੂਲ ਖ਼ਰਚਿਆਂ ’ਤੇ ਰੋਕ ਲਾਈ ਜਾਵੇਗੀ, ਜਿਸ ਵਿਚ ਸੰਗਤ ਹੋਵੇ ਕਮੇਟੀ ਲਈ ਪੂਰਾ ਸਹਿਯੋਗ ਲਿਆ ਜਾਏਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2025 ਵਿਚ ਮਨਾਏ ਗਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸਮਾਗਮ ’ਚ ਤਿੰਨ ਲੱਖ 29 ਹਜ਼ਾਰ 668 ਰੁਪਏ ਦੀ ਵਾਧੂ ਰਕਮ ਬਚਤ ਹੋਈ ਹੈ ਜਿਸ ਲਈ ਉਨ੍ਹਾਂ ਸੰਗਤ ਦਾ ਧਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕਮੇਟੀ ਦਾ ਮਕਸਦ ਹੈ ਨਾਜਾਇਜ਼ ਖ਼ਰਚਿਆਂ ’ਤੇ ਰੋਕ ਲਾਉਣ ਅਤੇ ਗੁਰੂ ਘਰ ਦੀ ਗੋਲਕ ਨੂੰ ਧਰਮ ਪ੍ਰਚਾਰ, ਸਿਖਿਆ, ਸਿਹਤ ਅਤੇ ਸਮਾਜ ਸੇਵਾ ਵਿਚ ਲਗਾਉਣਾ ਹੈ। ਉਨ੍ਹਾਂ ਅਹਿਮਦਾਬਾਦ ਵਿਖੇ ਹੋਏ ਹਵਾਈ ਹਾਦਸੇ ਦੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਵੀ ਗੁਰੂ ਸਾਹਿਬ ਦੇ ਚਰਨਾਂ ’ਚ ਅਰਦਾਸ ਕੀਤੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਸਰੂਪ ਲਈ ਐੱਸ.ਜੀ.ਪੀ.ਸੀ. ਤੇ ਦਿੱਲੀ ਕਮੇਟੀ ਨੂੰ ਲਿਖਿਆ ਪੱਤਰ
ਜਥੇਦਾਰ ਜਗਦੀਸ਼ ਸਿੰਘ ਝੀਂਡਾ ਨੇ ਦੱਸਿਆ ਕਿ ਹਰਿਆਣਾ ਕਮੇਟੀ ਦੇ ਅਧੀਨ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਸ਼ਾਹਪੁਰ ਅੰਬਾਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਸਰੂਪ ਦਾ ਪ੍ਰਕਾਸ਼ਨ ਨਾ ਹੋਣ ਕਰ ਕੇ ਐੱਸ.ਜੀ.ਪੀ.ਸੀ. ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਲਿਖੇ ਗਏ ਹਨ, ਜਿਸ ਰਾਹੀਂ ਦੋਹਾਂ ਸੰਸਥਾਵਾਂ ਨੂੰ 500-500 ਪਵਿਤਰ ਸਰੂਪ ਅਤੇ 21-21 ਹਜਾਰ (16-16 ਹਜ਼ਾਰ ਪੰਜਾਬੀ ਅਤੇ 5-5 ਹਜ਼ਾਰ ਹਿੰਦੀ ਗੁਟਕੇ) ਮੁਫ਼ਤ ਦੇਣ ਦੀ ਮੰਗ ਕੀਤੀ ਗਈ ਹੈ।

ਪੰਥਕ ਵਿਚਾਰਾਂ ’ਤੇ ਤਾਲਮੇਲ ਬਣਾਉਣ ਲਈ ਐੱਸ.ਜੀ.ਪੀ.ਸੀ. ਨੂੰ ਸੱਦਾ
ਉਨ੍ਹਾਂ ਦੱਸਿਆ ਕਿ ਹਰਿਆਣਾ ਕਮੇਟੀ ਵਲੋਂ ਪੰਥਕ ਵਿਚਾਰਾਂ ਤੇ ਸਾਂਝ ਬਣਾਉਣ ਲਈ ਸ਼੍ਰੋੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (ਐਡਵੋਕੇਟ) ਨੂੰ ਪੱਤਰ ਭੇਜਿਆ ਗਿਆ ਹੈ। ਇਹ ਤਾਲਮੇਲ ਨਾ ਸਿਰਫ਼ ਧਰਮ ਪ੍ਰਚਾਰ ਲਈ ਜ਼ਰੂਰੀ ਹੈ, ਸਗੋਂ ਹਰਿਆਣਾ ਸੂਬੇ ਵਿਚ ਐੱਸ.ਜੀ.ਪੀ.ਸੀ. ਦੇ ਨਾਂਅ ’ਤੇ ਬੋਲ ਰਹੀ ਚੱਲ ਅਚਲ ਜਾਇਦਾਦ ਨੂੰ ਹਰਿਆਣਾ ਕਮੇਟੀ ਦੇ ਨਾਂਅ ਕਰਨ ਲਈ ਵੀ ਬੇਨਤੀ ਕੀਤੀ  ਹੈ। ਉਨ੍ਹਾਂ ਸਾਫ਼ ਕੀਤਾ ਕਿ ਜਾਇਦਾਦ ਦੇ ਮੁੱਦੇ ਨੂੰ ਲਾਜਮੀ ਨਹੀਂ ਕਿ ਅਦਾਲਤ ’ਚ ਲਿਜਾਇਆ ਜਾਵੇ, ਇਹ ਮਸਲੇ ਬੈਠ ਕੇ ਗੱਲਬਾਤ ਰਾਹੀਂ ਵੀ ਹੱਲ ਕੀਤੇ ਜਾ ਸਕਦੇ ਹਨ।

ਕੁਰਕਸ਼ੇਤਰl ਤੋਂ ਪਲਵਿੰਦਰ ਸਿੰਘ ਸੱਗੂ ਦੀ ਰਿਪੋਰਟ

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Chat Viral | MP ਅੰਮ੍ਰਿਤਪਾਲ ਦੀਆਂ ਕੁੜੀਆਂ ਨਾਲ ਅਸ਼ਲੀਲ ਗੱਲਾਂ ? TINDER ਚੈਟ 'ਚ ਵੱਡੇ ਖੁਲਾਸੇ

28 Jul 2025 5:19 PM

ਮੋਟਰ 'ਤੇ CM ਨਾਲ ਗੱਲ ਕਰਨ ਮਗਰੋਂ ਕੀ ਬੋਲੇ ਕਿਸਾਨ ?

28 Jul 2025 5:18 PM

Operation Mahadev : Terrorist Hashim Musa | Who was Hashim Musa?Mastermind of Pahalgam terror attack

28 Jul 2025 5:16 PM

Patiala Police vs Kisan : ਪਟਿਆਲਾ 'ਚ ਅਕਵਾਇਰ ਕੀਤੀ ਜ਼ਮੀਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨ ਹੋਏ ਆਹਮੋ ਸਾਹਮਣੇ

26 Jul 2025 5:49 PM

ਕਾਰਗਿਲ ਜੰਗ 'ਚ ਸ਼ਹੀਦ ਹੋਏ ਪੰਜਾਬ ਦੇ ਜਵਾਨ ਦਾ ਅੱਜ ਵੀ ਹੈ ਘਰ 'ਚ ਕਮਰਾ, ਹਰ ਵਕਤ ਕਮਰੇ 'ਚ ਚਲਦਾ ਹੈ ਪੱਖਾ ਅਤੇ ਲਾਈਟ

26 Jul 2025 5:48 PM
Advertisement