
ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸ਼ੈਲਰ ਵਿਚ ਬਾਰਦਾਨੇ ਦੀਆਂ ਬੋਰੀਆਂ ਅਤੇ ਲਿਫ਼ਾਫ਼ਿਆਂ ’ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪ ਕੇ ਬੇਅਦਬੀ ਕੀਤੀ ਜਾ ਰਹੀ ਹੈ।
ਮੋਗਾ: ਸ਼ੈਲਰ ਮਾਲਕਾਂ ਵੱਲੋਂ ਬਾਰਦਾਨੇ ’ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਹੈ। ਪੁਲਿਸ ਨੇ ਸ਼ੈਲਰ ਮਾਲਕ ਖਿਲਾਫ਼ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦਰਅਸਲ ਮਾਮਲਾ ਮੋਗਾ ਦੇ ਪਿੰਡ ਖੋਸਾ ਰਣਧੀਰ ਦਾ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸ਼ੈਲਰ ਵਿਚ ਬਾਰਦਾਨੇ ਦੀਆਂ ਬੋਰੀਆਂ ਅਤੇ ਲਿਫ਼ਾਫ਼ਿਆਂ ’ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪ ਕੇ ਬੇਅਦਬੀ ਕੀਤੀ ਜਾ ਰਹੀ ਹੈ।
Sri Harmandir Sahib Picture printed on rice sacks
ਸ਼ੈਲਰ ਵਿਚ ਪਹੁੰਚੇ ਸਿੱਖਾਂ ਨੂੰ ਚੌਲ ਮਿੱਲ ਅੰਦਰੋਂ 50 ਹਜ਼ਾਰ ਦੇ ਕਰੀਬ ਪਲਾਸਟਿਕ ਦੇ ਵਿਵਾਦਤ ਖਾਲੀ ਲਿਫ਼ਾਫ਼ੇ ਵੀ ਬਰਾਮਦ ਹੋਏ ਹਨ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਮਿੱਲ ਪ੍ਰਬੰਧਕਾਂ ਖ਼ਿਲਾਫ਼ ਰੋਸ ਜਤਾਇਆ ਹੈ। ਉਧਰ ਸ਼ੈਲਰ ਮਾਲਕ ਅਵਿਨਾਸ਼ ਗੁਪਤਾ ਨੇ ਕਿਹਾ ਕਿ ਇਹਨਾਂ ਬੋਰੀਆਂ ’ਤੇ ਤਾਜ ਮਹਿਲ ਦਾ ਮਾਰਕਾ ਹੈ ਜੋ ਕਿ ਪਾਣੀਪਤ ਤੋਂ ਛਪ ਕੇ ਆਇਆ ਹੈ।