ਭਾਜਪਾ ’ਚ ਸਿੱਖਾਂ ਦਾ ਸ਼ਾਮਲ ਹੋਣ ਦਾ ਰੁਝਾਨ ਗ਼ਲਤ : ਹਰਜਿੰਦਰ ਸਿੰਘ ਧਾਮੀ  
Published : Jan 16, 2022, 8:32 am IST
Updated : Jan 16, 2022, 8:32 am IST
SHARE ARTICLE
Harjinder Singh Dhami
Harjinder Singh Dhami

‘ਵੀਰ ਬਾਲ ਦਿਵਸ’ ਨਾਮ ਬਦਲੇ ਭਾਰਤ ਸਰਕਾਰ 

 

ਸ੍ਰੀ ਅਨੰਦਪੁਰ ਸਾਹਿਬ (ਸੁਖਵਿੰਦਰਪਾਲ ਸਿੰਘ ਸੁੱਖੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਸਾਹਿਬਜ਼ਾਦਿਆਂ ਦੀ ਯਾਦ ਵਿਚ ‘ਵੀਰ ਬਾਲ ਦਿਵਸ’ ਨਾਮ ਦਿਤਾ ਗਿਆ ਹੈ ਜੋ ਸਾਨੂੰ ਮਨਜ਼ੂਰ ਨਹੀਂ, ਇਸ ਨੂੰ ਵਾਪਸ ਕੀਤਾ ਜਾਵੇ ਤੇ ਅਸੀਂ ਅਕਾਲ ਤਖ਼ਤ ਸਾਹਿਬ ਤੋਂ ਕਮੇਟੀ ਬਣਾਵਾਂਗੇ ਤੇ ਉਹ ਜੋ ਨਾਮ ਤਜਵੀਜ਼ ਕਰੇਗੀ ਉਹ ਨਾਮ ਰਖਿਆ ਜਾਵੇ। 

file photo 

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਕਿਹਾ ਕਿ ਦਿੱਲੀ ਤੋਂ ਸ਼ੁਰੂ ਹੋਏ ਮੁਹਾਜ਼ ਜਿਸ ਵਿਚ ਸਾਡੀ ਭਾਈਵਾਲ ਪਾਰਟੀ ਰਹਿ ਚੁੱਕੀ ਭਾਜਪਾ ਵਲ ਸਿੱਖਾਂ ਦਾ ਰੁਝਾਨ ਗ਼ਲਤ ਹੈ। ਆਮ ਆਦਮੀ ਪਾਰਟੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿੱਖ ਹੀ ਮੁੱਖ ਮੰਤਰੀ ਬਣਦਾ ਰਿਹਾ ਹੈ ਪਰ ਹੁਣ ਦਿੱਲੀ ਸਰਕਾਰ ਵਲੋਂ ਗ਼ੈਰ ਸਿੱਖ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਜੋ ਮਨਜ਼ੂਰ ਨਹੀਂ ਕਰਨਾ ਚਾਹੀਦਾ। 

ਧਾਮੀ ਨੇ ਕੇਜਰੀਵਾਲ ਵਿਰੁਧ ਬੋਲਦਿਆਂ ਕਿਹਾ ਕਿ ਉਹ ਨਾ ਕਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਸਬੰਧੀ ਬੋਲੇ, ਨਾ ਬੰਦੀ ਸਿੰਘਾਂ ਦੀ ਰਿਹਾਈ ਲਈ, ਦਿੱਲੀ ਵਿਚ ਬਣਾਈ ਕੈਬਨਿਟ ਵਿਚ ਉਨ੍ਹਾਂ ਕਿਸੇ ਸਿੱਖ ਨੂੰ ਨਹੀਂ ਲਿਆ। ਸ਼੍ਰੋਮਣੀ ਅਕਾਲੀ ਦਲ ਵਲੋਂ ਡਿਪਟੀ ਮੁੱਖ ਮੰਤਰੀ ਗ਼ੈਰ ਸਿੱਖ ਬਣਾਉਣ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਡਿਪਟੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਅਕਾਲੀ ਦਲ ਵਿਚ ਗ਼ੈਰ ਸਿੱਖਾਂ ਨੂੰ ਨੁਮਾਇੰਦਗੀ ਦੇਣ ਦੀ ਵਕਾਲਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਜਸੀ ਜਥੇਬੰਦੀ ਹੈ ਇਸ ਵਿਚ ਕੋਈ ਵੀ ਆ ਸਕਦਾ ਹੈ

harjinder-singh-dhami

harjinder-singh-dhami

ਪਰ ਉਨ੍ਹਾਂ ਫਿਰ ਕਿਹਾ ਕਿ ਮੁੱਖ ਮੰਤਰੀ ਸਿੱਖ ਚਿਹਰਾ ਹੀ ਹੋਣਾ ਚਾਹੀਦਾ ਹੈ। ਧਾਮੀ ਵਲੋਂ ਸਿੱਖ ਭਾਜਪਾ ਵਿਚ ਨਾ ਜਾਣ ਦੀ ਅਪੀਲ ਬਾਰੇ ਜਦੋਂ ਧਾਮੀ ਨੂੰ ਪੁਛਿਆ ਗਿਆ ਕਿ ਦਮਦਮੀ ਟਕਸਾਲ ਦੇ ਇਕ ਆਗੂ ਵਲੋਂ ਭਾਜਪਾ ਵਿਚ ਚਲੇ ਜਾਣ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਧਾਮੀ ਨੇ ਟਾਲ ਮਟੋਲ ਕਰਦਿਆਂ ਜੁਆਬ ਨਾ ਦਿਤਾ। 
ਇਸ ਮੌਕੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਧਰਮ ਪ੍ਰਚਾਰ ਸਕੱਤਰ ਪਰਮਜੀਤ ਸਿੰਘ ਸਰੋਆ, ਜੂਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ, ਭਾਈ ਦਲਜੀਤ ਸਿੰਘ ਭਿੰਡਰ, ਮੈਨੇਜਰ ਮਲਕੀਤ ਸਿੰਘ ਆਦਿ ਹਾਜ਼ਰ ਸਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement