ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ 'ਚ ਚਲਾਨ ਰੀਪੋਰਟ ਨਾਲ ਹੋਏ ਅਹਿਮ ਪ੍ਰਗਟਾਵੇ
Published : Jun 17, 2019, 2:47 am IST
Updated : Jun 17, 2019, 2:47 am IST
SHARE ARTICLE
 Bahalal Kalan and Kotkapura shootout
Bahalal Kalan and Kotkapura shootout

ਪੁਲਿਸ ਨੇ ਸਬੂਤ ਮਿਟਾਏ ਤੇ ਮ੍ਰਿਤਕ ਸਰੀਰਾਂ 'ਚੋਂ ਨਿਕਲੀਆਂ ਗੋਲੀਆਂ ਕੀਤੀਆਂ ਟੈਂਪਰ

ਕੋਟਕਪੂਰਾ : ਭਾਵੇਂ ਬੇਅਦਬੀ ਕਾਂਡ ਦੇ ਮਾਮਲੇ 'ਚ 'ਰੋਜ਼ਾਨਾ ਸਪੋਕਸਮੈਨ' ਨੇ ਪਹਿਲੇ ਦਿਨ ਤੋਂ ਹੀ ਨਿਰਪੱਖ ਭੂਮਿਕਾ ਨਿਭਾਉਂਦਿਆਂ ਸਮੇਂ ਸਮੇਂ ਅਸਲੀਅਤ ਪਾਠਕਾਂ ਸਾਹਮਣੇ ਰੱਖੀ ਕਿ ਕਿਵੇਂ ਬਾਦਲ ਸਰਕਾਰ ਵਲੋਂ ਪਾਵਨ ਸਰੂਪ ਦੀ ਗੁੰਮਸ਼ੁਦਗੀ, ਭੜਕਾਊ ਪੋਸਟਰਾਂ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ 'ਚ ਬਣਦੀ ਡਿਊਟੀ ਨਹੀਂ ਨਿਭਾਈ ਜਾ ਰਹੀ। ਪਰ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਤੋਂ ਬਾਅਦ ਪੜਤਾਲ ਕਰ ਰਹੀ ਐਸਆਈਟੀ ਵਲੋਂ ਅਦਾਲਤ 'ਚ ਪੇਸ਼ ਕੀਤੀ ਚਲਾਨ ਰੀਪੋਰਟ 'ਤੇ ਝਾਤ ਮਾਰੀ ਜਾਵੇ ਤਾਂ 'ਰੋਜ਼ਾਨਾ ਸਪੋਕਸਮੈਨ' ਦੀਆਂ ਸ਼ੁਰੂਆਤ 'ਚ ਹੀ ਪਹਿਲਾਂ ਕੀਤੀਆਂ ਗੱਲਾਂ 100 ਫ਼ੀ ਸਦੀ ਸੱਚ ਜਾਪਣ ਲੱਗ ਪਈਆਂ ਹਨ।

Pic-1Pic-1

ਤਤਕਾਲੀਨ ਬਾਦਲ ਸਰਕਾਰ ਵਲੋਂ ਦੋਸ਼ੀਆਂ ਦੀ ਸਰਪ੍ਰਸਤੀ, ਪੁਲਿਸ ਦੀਆਂ ਝੂਠੀਆਂ ਕਹਾਣੀਆਂ, ਘਟਨਾਕ੍ਰਮ ਦਾ ਨਕਸ਼ਾ ਬਦਲਣ, ਫ਼ਾਇਰਿੰਗ ਤੋਂ ਬਾਅਦ ਹਥਿਆਰ ਜਮ੍ਹਾ ਕਰਵਾ ਕੇ ਪੁਲਿਸ ਵਲੋਂ ਨਵੇਂ ਹਥਿਆਰ ਜਾਰੀ ਕਰਾਉਣ, ਪੋਸਟ ਮਾਰਟਮ 'ਚ ਨੌਜਵਾਨਾਂ ਦੀਆਂ ਲਾਸ਼ਾਂ 'ਚੋਂ ਨਿਕਲੀਆਂ ਗੋਲੀਆਂ ਦੀ ਟੈਂਪਰਿੰਗ, ਪੋਸਟ ਮਾਰਟਮ ਰੀਪੋਰਟ 'ਚ ਗੋਲੀਆਂ ਲੱਗਣ ਦੀ ਦਿਸ਼ਾ ਆਦਿਕ ਘਟਨਾਵਾਂ ਦੀ ਪੋਲ ਤਾਂ ਹਥਿਆਰਾਂ ਦੇ ਜਮ੍ਹਾ ਕਰਵਾਉਣ ਵਾਲੇ ਰਜਿਸਟਰ ਅਤੇ ਫ਼ੋਰੈਂਸਿੰਕ ਰੀਪੋਰਟ ਨੇ ਖੋਲ੍ਹ ਦਿਤੀ ਹੈ, ਇਸ ਤੋਂ ਇਲਾਵਾ ਚਾਰਜਸ਼ੀਟ ਮੁਤਾਬਕ ਬਹਿਬਲ ਕਲਾਂ ਗੋਲੀਕਾਂਡ 'ਚ ਪੁਲਿਸ ਨੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਿਵੇਂ ਕੀਤੀ, ਇਹ ਵੀ ਜਨਤਕ ਹੋ ਗਿਆ ਹੈ।

Bargari KandBargari Kand

ਉਕਤ ਮਾਮਲੇ ਦੇ ਵਿਚਾਰਣਯੋਗ ਪਹਿਲੂ ਇਹ ਵੀ ਹਨ ਕਿ ਕੀ ਬਾਦਲ ਸਰਕਾਰ ਨੇ ਪੁਲਿਸ ਨੂੰ ਐਨੇ ਅਧਿਕਾਰ ਦੇ ਰੱਖੇ ਸਨ ਕਿ ਉਹ ਜੋ ਮਰਜ਼ੀ ਆਪਹੁਦਰੀਆਂ ਜਾਂ ਮਨਮਰਜ਼ੀਆਂ ਕਰਨ? ਕੀ ਬਾਦਲ ਸਰਕਾਰ ਉਪਰ ਕਿਸੇ ਅਜਿਹੀ ਸ਼ਕਤੀ ਦਾ ਦਬਾਅ ਸੀ, ਜੋ ਦੋਸ਼ੀਆਂ ਨੂੰ ਬਚਾਉਣਾ ਅਤੇ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀ ਸੀ?

Bargari KandBargari Kand

1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਾਵਨ ਸਰੂਪ ਦੀ ਚੋਰੀ, 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਡੇਰਾ ਪ੍ਰੇਮੀਆਂ ਵਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਦੇ ਗੁਰਦਵਾਰਿਆਂ ਦੀਆਂ ਕੰਧਾਂ 'ਤੇ ਭੜਕਾਊ ਪੋਸਟਰ ਲਾ ਕੇ ਪਾਵਨ ਸਰੂਪ ਉਨ੍ਹਾਂ ਕੋਲ ਹੋਣਾ ਕਬੂਲਣ ਦੇ ਨਾਲ-ਨਾਲ ਸਿੱਖਾਂ ਨੂੰ ਗੰਦੀਆਂ ਗਾਲਾਂ ਕੱਢ ਕੇ ਚੁਨੌਤੀ ਦੇਣ, 12 ਅਕਤੂਬਰ ਨੂੰ ਬੇਅਦਬੀ ਕਾਂਡ ਨੂੰ ਅੰਜਾਮ ਦੇਣ, 14 ਅਕਤੂਬਰ ਨੂੰ ਤੜਕਸਾਰ ਬੱਤੀਆਂ ਵਾਲਾ ਚੌਕ ਕੋਟਕਪੂਰਾ ਅਤੇ ਨੇੜਲੇ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਪਾਣੀ ਦੀਆਂ ਵਾਛੜਾਂ, ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਅਤੇ ਅੰਨ੍ਹੇਵਾਹ ਗੋਲੀ ਚਲਾ ਕੇ ਦੋ ਨੌਜਵਾਨਾਂ ਨੂੰ ਸ਼ਹੀਦ ਕਰਨ ਤੇ ਅਨੇਕਾਂ ਨੂੰ ਜ਼ਖ਼ਮੀ ਕਰ ਦੇਣ ਦੀਆਂ ਖ਼ਬਰਾਂ ਸਮੇਂ ਸਮੇਂ ਰੋਜ਼ਾਨਾ ਸਪੋਕਸਮੈਨ ਸਮੇਤ ਹੋਰ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ ਪਰ ਬਾਦਲ ਸਰਕਾਰ ਨੇ ਜਾਂਚ ਦੇ ਨਾਮ 'ਤੇ ਪੀੜਤ ਪਰਵਾਰਾਂ ਅਤੇ ਪੰਥਦਰਦੀਆਂ ਦੀਆਂ ਅੱਖਾਂ ਪੂੰਝਣ ਦੀ ਕੋਸ਼ਿਸ਼ ਹੀ ਨਾ ਕੀਤੀ ਬਲਕਿ ਉਨ੍ਹਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਗਈ, ਇਹ ਸੱਭ ਐਸਆਈਟੀ ਵਲੋਂ ਅਦਾਲਤ ਨੂੰ ਸੌਂਪੀਆਂ ਚਲਾਨ ਰੀਪੋਰਟਾਂ 'ਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ।

Bargari KandBargari Kand

ਜੇਕਰ ਪਾਵਨ ਸਰੂਪ ਦੀ ਗੁੰਮਸ਼ੁਦਗੀ, ਭੜਕਾਊ ਪੋਸਟਰ ਅਤੇ ਬੇਅਦਬੀ ਕਾਂਡ ਨਾਲ ਸਬੰਧਤ ਥਾਣਾ ਬਾਜਾਖਾਨਾ ਵਿਖੇ ਦਰਜ ਹੋਏ ਤਿੰਨ ਮਾਮਲਿਆਂ ਦੀ ਗੱਲ ਅਜੇ ਨਾ ਕਰੀਏ ਅਤੇ ਸਿਰਫ਼ 7-8-2018 ਨੂੰ ਸਿਟੀ ਥਾਣਾ ਕੋਟਕਪੂਰਾ ਵਿਖੇ ਗੋਲੀਕਾਂਡ 'ਚ ਜ਼ਖ਼ਮੀ ਹੋਏ ਪੀੜਤ ਅਜੀਤ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਦਰਜ ਹੋਏ ਮਾਮਲੇ ਦਾ ਜ਼ਿਕਰ ਕਰੀਏ ਤਾਂ ਪੁਲਿਸ ਨੇ ਭਾਵੇਂ ਉਹ ਮਾਮਲਾ ਵੀ ਅਣਪਛਾਤੀ ਪੁਲਿਸ ਵਿਰੁਧ ਦਰਜ ਕੀਤਾ ਸੀ ਪਰ ਐਸਆਈਟੀ ਵਲੋਂ ਬੜੀ ਬਰੀਕੀ ਨਾਲ ਕੀਤੀ ਗਈ ਪੜਤਾਲ ਤੋਂ ਬਾਅਦ ਕਟਹਿਰੇ 'ਚ ਖੜਾਏ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ 5 ਹੋਰ ਪੁਲਿਸ ਅਧਿਕਾਰੀਆਂ ਦੀ ਚਲਾਨ ਰੀਪੋਰਟ ਨੇ ਬਹੁਤ ਕੁੱਝ ਅਜਿਹਾ ਜਨਤਕ ਕਰ ਦਿਤਾ ਹੈ, ਜੋ ਪੜਨ ਸੁਣਨ ਵਾਲਿਆਂ ਲਈ ਹੈਰਾਨੀਜਨਕ ਹੋਵੇਗਾ। 

Bargari KandBargari Kand

ਬੀਤੇ ਕਲ ਕੋਟਕਪੂਰਾ ਗੋਲੀਕਾਂਡ ਵਿਚ ਜੁਡੀਸ਼ੀਅਲ ਮੈਜਿਸਟਰੇਟ ਏਕਤਾ ਉਪਲ ਦੀ ਅਦਾਲਤ ਨੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ, ਲੁਧਿਆਣਾ ਦੇ ਸਾਬਕਾ ਏ.ਸੀ.ਪੀ ਪਰਮਜੀਤ ਸਿੰਘ ਪੰਨੂੰ, ਕੋਟਕਪੂਰਾ ਦੇ ਤਤਕਾਲੀਨ ਡੀ.ਐਸ.ਪੀ. ਬਲਜੀਤ ਸਿੰਘ ਸਿੱਧੂ ਅਤੇ ਸਿਟੀ ਕੋਟਕਪੂਰਾ ਦੇ ਸਾਬਕਾ ਐਸ.ਐਚ. ਓ. ਗੁਰਦੀਪ ਸਿੰਘ ਪੰਧੇਰ ਨੂੰ ਨੋਟਿਸ ਜਾਰੀ ਕਰ ਕੇ ਹਦਾਇਤ ਕੀਤੀ ਹੈ ਕਿ ਉਹ ਮੁਕੱਦਮੇ ਦੀ ਸੁਣਵਾਈ ਦਾ ਸਾਹਮਣਾ ਕਰਨ ਲਈ 12 ਜੁਲਾਈ ਨੂੰ ਨਿਜੀ ਤੌਰ 'ਤੇ ਅਦਾਲਤ ਸਾਹਮਣੇ ਪੇਸ਼ ਹੋਣ। ਇਸ ਮਾਮਲੇ ਦੀ ਸੁਣਵਾਈ ਦੌਰਾਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਚਲਾਨ ਪੇਸ਼ ਹੋਣ ਤੋਂ ਬਾਅਦ ਪਹਿਲੀ ਵਾਰ ਅਦਾਲਤ ਸਾਹਮਣੇ ਪੇਸ਼ ਹੋਏ।

Bargari kandBargari kand

ਅਦਾਲਤ ਨੇ ਆਈ.ਜੀ. ਉਮਰਾਨੰਗਲ ਦੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੂੰ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿਚ ਪੇਸ਼ ਹੋਏ 305 ਪੰਨਿਆਂ ਦੇ ਚਲਾਨ ਦੀਆਂ ਨਕਲਾਂ ਸੌਂਪ ਦਿਤੀਆਂ। ਐਸਆਈਟੀ ਵਲੋਂ 28 ਮਈ ਨੂੰ ਪੇਸ਼ ਕੀਤੀ ਚਲਾਨ ਰੀਪੋਰਟ 'ਚ ਕੋਟਕਪੂਰਾ ਫ਼ਾਈਰਿੰਗ ਕੇਸ 'ਚ ਦਰਜ ਐਫ਼ਆਈਆਰ ਨੰਬਰ 192 'ਚ ਉਸ ਸਮੇਂ ਦੇ ਐਸਐਚਓ ਗੁਰਦੀਪ ਸਿੰਘ ਪੰਧੇਰ ਦੀ ਪੁਲਿਸ ਰੀਪੋਰਟ ਨੂੰ ਮਨਘੜਤ ਦਸਿਆ ਗਿਆ ਹੈ, ਜਿਸ 'ਚ ਉਸ ਨੇ ਪੁਲਿਸ ਕਰਮਚਾਰੀਆਂ ਵਲੋਂ ਆਤਮ ਰਖਿਆ ਲਈ ਵੱਖ-ਵੱਖ ਤਰ੍ਹਾਂ ਦੇ ਅਸਲੇ 'ਚੋਂ 10 ਰਾਊਂਡ ਚਲਾਉਣ ਦੀ ਗੱਲ ਆਖੀ ਸੀ।

Bargari KandBargari Kand

ਰੀਪੋਰਟ 'ਤੇ ਡੀਐਸਪੀ ਬਲਜੀਤ ਸਿੰਘ ਨੇ ਦਸਤਖ਼ਤ ਕੀਤੇ ਸਨ। ਐਸਆਈਟੀ ਦੇ ਚਲਾਨ ਅਤੇ ਐਸਐਸਪੀ ਦੀ 25 ਅਪ੍ਰੈਲ 2019 ਦੀ ਜਾਰੀ ਰੀਪੋਰਟ ਮੁਤਾਬਕ ਜਿਨ੍ਹਾਂ ਪੁਲਿਸਕਰਮੀਆਂ ਨੂੰ ਐਸਐਚਓ ਨੇ ਫ਼ਾਈਰਿੰਗ ਕਰਦੇ ਦਿਖਾਇਆ, ਉਨ੍ਹਾਂ ਨੇ ਫ਼ਾਈਰਿੰਗ ਕੀਤੀ ਹੀ ਨਹੀਂ, ਕਿਉਂਕਿ ਉਨ੍ਹਾਂ ਕੋਲ ਕੋਈ ਅਸਲਾ ਹੀ ਨਹੀਂ ਸੀ। ਉੱਚ ਪੁਲਿਸ ਅਧਿਕਾਰੀਆਂ ਅਤੇ ਅਸਲ ਦੋਸ਼ੀਆਂ ਨੂੰ ਬਚਾਉਣ ਲਈ ਐਸਐਚਓ ਨੇ ਮਨਘੜਤ ਕਹਾਣੀ ਤਿਆਰ ਕੀਤੀ। ਸੀਨੀਅਰ ਅਫ਼ਸਰਾਂ ਦੇ ਬਚਾਅ 'ਚ ਤਿਆਰ ਕੀਤੀ ਗਈ ਕਹਾਣੀ ਦੀਆਂ ਪਰਤਾਂ ਹੁਣ ਇਕ-ਇਕ ਕਰ ਕੇ ਖੁਲ੍ਹਣ ਲੱਗੀਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement