
ਕਿਹਾ, ਸਿੱਖ ਚਾਹੁੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਤੇ ਅਕਾਲੀ ਦਲ ਇਕੱਠਾ ਹੋਵੇ
ਚੰਡੀਗੜ੍ਹ (ਸੁਰਖ਼ਾਬ ਚੰਨ, ਕੋਮਲਜੀਤ ਕੌਰ): ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਬਾਰੇ ਬੋਲਦਿਆਂ ਕਿਹਾ ਕਿ ਸਾਡੀ ਕਿਸੇ ਨਾਲ ਵੀ ਨਿਜੀ ਦੁਸ਼ਮਣੀ ਨਹੀਂ ਹੈ ਖ਼ਾਸ ਕਰ ਸੁਖਬੀਰ ਬਾਦਲ ਨਾਲ ਤਾਂ ਬਿਲਕੁਲ ਨਹੀਂ ਪਰ ਜਦੋਂ ਵੀ ਕੋਈ ਜਥੇਦਾਰ ਇਨ੍ਹਾਂ ਵਿਰੁਧ ਬੋਲਦਾ ਹੈ ਤਾਂ ਉਸ ਨੂੰ ਹਟਾ ਦਿਤਾ ਜਾਂਦਾ ਹੈ। ਹੁਣ ਵੀ ਜਥੇਦਾਰ ਨੇ ਜੋ ਕਿਹਾ ਅਸੀਂ ਉਸ ਨਾਲ ਸਹਿਮਤ ਹਾਂ ਕਿ ਅਕਾਲੀ ਦਲ ਨੂੰ ਇਕੱਠਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਗਿ. ਹਰਪ੍ਰੀਤ ਸਿੰਘ ਬੇਸ਼ੱਕ ਤਕਰੀਰ ਬਹੁਤ ਵਧੀਆ ਕਰਦੇ ਸਨ ਪਰ ਉਸ ਨੂੰ ਲਾਗੂ ਕਰਨਾ ਵੀ ਸਾਡਾ ਫ਼ਰਜ਼ ਹੈ : ਕਰਨੈਲ ਸਿੰਘ ਪੀਰ ਮੁਹੰਮਦ
ਢੀਂਡਸਾ ਨੇ ਕਿਹਾ ਕਿ ਦੇਸ਼-ਵਿਦੇਸ਼ ਦੇ ਵਿਚ ਰਹਿੰਦੇ ਸਿੱਖ ਚਾਹੁੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਅਤੇ ਅਕਾਲੀ ਦਲ ਇਕੱਠਾ ਹੋ ਜਾਵੇ। ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਧਰਮ ਨੂੰ ਸਿਆਸਤ ਦੇ ਹੇਠਾਂ ਲਗਾ ਕੇ ਰੱਖ ਦਿਤਾ ਹੈ, ਹੁਣ ਸਾਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ।