
ਤਖਤ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਸਭਾ..........
ਸੁਨਾਮ ਊਧਮ ਸਿੰਘ ਵਾਲਾ : ਤਖਤ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਵਿਖੇ ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਸਭਾ ਵਲੋਂ 18 ਜੁਲਾਈ ਨੂੰ ਰੱਖੀ ਇਕੱਤਰਤਾ ਮੌਕੇ ਸਮੂਹ ਗ੍ਰੰਥੀ, ਰਾਗੀ ਅਤੇ ਪ੍ਰਚਾਰਕਾਂ ਨੂੰ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿਤਾ ਹੈ ਤਾਕਿ ਦਰਪੇਸ਼ ਸਮੱਸਿਆਵਾਂ ਦਾ ਹੱਲ ਲਭਿਆ ਜਾ ਸਕੇ। ਗ੍ਰੰਥੀ, ਰਾਗੀ ਅਤੇ ਪ੍ਰਚਾਰਕ ਸਿੰਘ ਸਭਾ ਦੇ ਕੌਮੀ ਪ੍ਰਧਾਨ ਭਾਈ ਜਗਮੇਲ ਸਿੰਘ ਛਾਜਲਾ ਅਤੇ ਸਕੱਤਰ ਭਾਈ ਹਰਪ੍ਰੀਤ ਸਿੰਘ ਦੋਦੜਾ ਨੇ ਕਿਹਾ ਕਿ ਗ੍ਰੰਥੀ, ਰਾਗੀ ਅਤੇ ਪ੍ਰਚਾਰਕਾਂ ਦਾ ਮਾਣ ਸਤਿਕਾਰ ਬਹਾਲ ਰੱਖਣ
ਅਤੇ ਉਨ੍ਹਾਂ ਦੇ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਵਧੀਆ ਉਪਰਾਲੇ ਕਰਨ ਦੇ ਮਕਸਦ ਨਾਲ ਹੀ ਇਹ ਮੀਟਿੰਗ ਰੱਖੀ ਗਈ ਹੈ। ਇਸ ਮੌਕੇ ਰਾਜਸਥਾਨ ਤੋ ਗੁਰਮੀਤ ਸਿੰਘ, ਦਿੱਲੀ ਤੋਂ ਰਵਨੀਤ ਸਿੰਘ, ਹਰਿਆਣਾ ਤੋਂ ਭਾਈ ਆਗਿਆਪਾਲ ਸਿੰਘ, ਨਿਰਮਲ ਸਿੰਘ, ਮੇਵਾ ਸਿੰਘ, ਹਰਚਰਨ ਸਿੰਘ, ਬਾਬਾ ਬਲਕਾਰ ਸਿੰਘ ਰਖੜਾ, ਬਾਬਾ ਬਲਵਿੰਦਰ ਸਿੰਘ ਖੁਡਾਲਾ, ਬਾਬਾ ਜਗਦੇਵ ਸਿੰਘ ਮਾਨਸਾ, ਗੁਰਚਰਨ ਸਿੰਘ ਸੁਨਾਮ, ਭਾਈ ਹਰਜਿੰਦਰ ਸਿੰਘ ਫ਼ਾਜ਼ਿਲਕਾ, ਅਤੇ ਭਾਈ ਭਿੰਦਰ ਸਿੰਘ ਜਲਾਲਾਬਾਦ, ਹਰਪਾਲ ਸਿੰਘ ਬਠਿੰਡਾ, ਜਗਸੀਰ ਸਿੰਘ ਖਤਰੀਵਾਲਾ ਆਦਿ ਅਪਣਾ ਵਫ਼ਦ ਲੈ ਕੇ ਸ਼ਮੂਲੀਅਤ ਕਰਨਗੇ।