
Panthak News: ਵਿਰਸਾ ਸਿੰਘ ਵਲਟੋਹਾ ਨੂੰ ਅਕਾਲ ਤਖਤ ਸਾਹਿਬ ਉੱਤੇ ਸੱਦਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਸਿੰਘ ਸਾਹਿਬਾਨਾਂ ਉੱਤੇ ਦੋਸ਼ ਲਗਾਏ ਸਨ।
Panthak News: ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਐਮਐਲਏ ਸਰਵਣ ਸਿੰਘ ਧੁੰਨ ਨੇ ਕਿਹਾ ਕਿ ਇਹ ਸਿੱਖ ਕੌਮ ਲਈ ਬਹੁਤ ਹੀ ਮੰਦਭਾਗਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਜੋ ਆਪਣੇ ਬਿਆਨਾਂ ਵਿੱਚ ਕਿਹਾ ਕਿ ਮੈਨੂੰ ਗੁੰਡਿਆਂ ਤੋਂ ਧਮਕੀਆਂ ਮਿਲ ਰਹੀਆਂ ਹਨ ਤੇ ਉਨ੍ਹਾਂ ਦੀਆਂ ਧੀਆਂ ਦੇ ਖ਼ਿਲਾਫ਼ ਮਾੜਾ ਬੋਲਿਆ ਜਾ ਰਿਹਾ ਹੈ।
ਸਰਵਣ ਸਿੰਘ ਧੁੰਨ ਨੇ ਕਿਹਾ ਕਿ ਸਤਿਕਾਰਯੋਗ ਵੀਰੋ! ਕੀ ਸਾਡੀ ਕੌਮ ਏਨੀ ਮਰ ਗਈ ਹੈ ਕਿ ਸਾਡੇ ਅਕਾਲ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਦੇ ਬੱਚਿਆਂ ਬਾਰੇ ਕੋਈ ਅਪਸ਼ਬਦ ਬੋਲੇ। ਅਜਿਹਾ ਕਰਨ ਵਾਲਿਆਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਹੈ।
ਵਿਰਸਾ ਸਿੰਘ ਵਲਟੋਹਾ ਨੂੰ ਅਕਾਲ ਤਖਤ ਸਾਹਿਬ ਉੱਤੇ ਸੱਦਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਸਿੰਘ ਸਾਹਿਬਾਨਾਂ ਉੱਤੇ ਦੋਸ਼ ਲਗਾਏ ਸਨ। ਗਿਆਨੀ ਹਰਪ੍ਰੀਤ ਸਿੰਘ ਬਾਰੇ ਕਿਹਾ ਸੀ ਕਿ ਉਹ ਬੀਜੇਪੀ ਤੇ ਆਰਐਸਐਸ ਨਾਲ ਮਿਲੇ ਹੋਏ ਹਨ। ਜਦੋਂ ਤੁਸੀਂ ਭਾਈਵਾਲੀਆਂ ਬੀਜੇਪੀ ਤੇ ਆਰਐਸਐਸ ਤੋਂ ਲੈਣੀਆਂ ਸੀ ਉਦੋਂ ਦੱਸੋ ਉਨ੍ਹਾਂ ਵਿੱਚ ਕਿਹੜੇ ਗੁਣ ਸਨ। ਤੁਸੀਂ ਅੱਜ ਕੌਮ ਦੇ ਜਥੇਦਾਰਾਂ ਉੱਤੇ ਅਜਿਹੇ ਦੋਸ਼ ਲਗਾ ਰਹੇ ਹੋ।
ਅੱਜ ਸਾਡੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿ ਹੁਣ ਵਿਰਸਾ ਸਿੰਘ ਵਲਟੋਹਾ ਤੇ ਅਕਾਲੀ ਲੀਡਰਸ਼ਿਪ ਤੋਂ ਪੁੱਛ ਕੇ ਜਾਇਆ ਕਰਨ? ਕਿ ਉਨ੍ਹਾਂ ਨੂੰ ਕਿਸ ਨਾਲ ਮਿਲਣਾ ਹੈ ਤੇ ਕਿਸ ਦੇ ਵਿਆਹ ਉੱਤੇ ਜਾਣਾ ਹੈ?
ਕਦੇ ਜਥੇਦਾਰ ਅਕਾਲੀ ਫੂਲਾ ਸਿੰਘ ਨੂੰ ਯਾਦ ਕਰੋ। ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਤਲਬ ਕੀਤਾ ਸੀ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੂੰ ਜੋ ਸਜ਼ਾ ਲਗਾਈ ਗਈ ਸੀ ਉਹ ਹੱਥ ਜੋੜ ਕੇ ਉਸ ਨੂੰ ਕਬੂਲ ਕਰ ਕੇ ਗਏ ਸਨ। ਅੱਜ ਵੀ ਕੌਮ ਉਨ੍ਹਾਂ ਦੀ ਨਿਮਰਤਾ ਨੂੰ ਯਾਦ ਕਰਦੀ ਹੈ।
ਅਕਾਲੀ ਦਲ ਵਾਲੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰ ਰਹੇ ਹਨ। ਤੁਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਦੱਸ ਰਹੇ ਹੋ ਕਿ ਅਸੀਂ ਆਪਣੀ ਕੌਮ ਦੇ ਜਥੇਦਾਰਾਂ ਦੀ ਇਹੀ ਇੱਜ਼ਤ ਕਰ ਰਹੇ ਹਾਂ।
ਅਕਾਲੀ ਦਲ ਨੂੰ ਰਾਜਨੀਤੀ ਦੀ ਤੜਫਣ ਮਿੱਟੀ ਲੱਗੀ ਹੋਈ ਹੈ। ਤੁਸੀਂ 15-20 ਸਾਲ ਰਾਜ ਕੀਤਾ। ਸੌਦਾ ਸਾਧ ਨੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਸੀ। ਤੁਸੀਂ ਆਪ ਹੀ ਆਪਣੀਆਂ ਗਲਤੀਆਂ ਮੰਨਦੇ ਹੋ। ਜੇਕਰ ਤੁਸੀਂ ਸਹੀ ਹੋ ਤਾਂ ਤੁਸੀਂ ਕਿਹੜੀਆਂ ਗਲਤੀਆਂ ਦੀ ਮੁਆਫ਼ੀ ਮੰਗ ਰਹੇ ਹੋ। ਤੁਸੀਂ ਗੁਰੂ ਸਾਹਿਬ ਨੂੰ ਚੈਲੰਜ ਕਰ ਰਹੇ ਹੋ।
ਤੁਹਾਡੇ ਅੰਦਰ ਦੀਆਂ ਗਲਤੀਆਂ ਤੁਹਾਡੀ ਜੁਬਾਨ ਉੱਤੇ ਆਉਣ ਲੱਗ ਗਈਆਂ। ਕੌਮ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ। ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵਿੱਚ ਗੈਰਤ ਹੈ ਤਾਂ ਉਹ ਠੋਸ ਦੇ ਕਦਮ ਚੁੱਕਣ।