
Ravi Singh Khalsa News: ਰਵੀ ਸਿੰਘ ਖਾਲਸਾ ਨੇ ਵਲਟੋਹਾ ਵਲੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਅਪਮਾਨਜਨਕ ਟਿੱਪਣੀ ਦੀ ਕੀਤੀ ਨਿਖੇਧੀ
Ravi Singh Khalsa Speak on Giani Harpreet Singh: ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਵਿਰਸਾ ਸਿੰਘ ਵਲਟੋਹਾ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਅਪਮਾਨਜਨਕ ਟਿੱਪਣੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਥੇਦਾਰ, ਉਨ੍ਹਾਂ ਦੇ ਪ੍ਰਵਾਰ ਤੇ ਜਾਤ ਬਾਰੇ ਬੋਲਣਾ ਬਹੁਤ ਹੀ ਗਲਤ ਗੱਲ ਹੈ। ਇਕ- ਦੂਜੇ ਦੇ ਪ੍ਰਵਾਰਾਂ ਬਾਰੇ ਗਲਤ ਬੋਲਣ ਦਾ ਰਿਵਾਜ਼ ਹੀ ਬਣ ਗਿਆ ਹੈ।
ਇਹ ਲੀਡਰ ਸਮਝਦੇ ਹੀ ਨਹੀਂ ਕਿ ਤਮੀਜ਼ ਕੀ ਹੁੰਦੀ, ਕਿਵੇਂ ਕਿਸੇ ਨੂੰ ਬੋਲਣਾ। ਰਵੀ ਸਿੰਘ ਖਾਲਸਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਮੈਨੂੰ ਇਕ ਦੋ ਵਾਰ ਮਿਲੇ ਹਨ। ਉਹ ਬਹੁਤ ਹੀ ਚੰਗੇ ਇਨਸਾਨ ਹਨ।
ਉਨ੍ਹਾਂ ਕਿਹਾ ਕਿ ਜਥੇਦਾਰ ਕੋਈ ਕਮੇਟੀ ਨਹੀਂ ਚੁਣਦੀ। ਸਾਡੇ ਜਥੇਦਾਰ ਦਾ ਰੁਤਬਾ ਰਾਜੇ ਨਾਲੋਂ ਵੀ ਵੱਡਾ ਹੁੰਦਾ ਹੈ, ਜਥੇਦਾਰ ਬਾਗੀ ਹੁੰਦੇ ਹਨ। ਉਹ ਅਸਤੀਫ਼ੇ ਨਹੀਂ, ਹੁਕਮ ਦਿੰਦੇ ਹਨ। ਜਿਸ ਵੀ ਜਥੇਦਾਰ 'ਤੇ ਹਮਲਾ ਹੁੰਦਾ ਉਨ੍ਹਾਂ ਨੂੰ ਹੁਕਮ ਦੇਣਾ ਚਾਹੀਦਾ ਵੀ ਆਓ ਦੱਸੋ ਤੁਹਾਨੂੰ ਕੀ ਪਰੇਸ਼ਾਨੀ ਹੈ? ਤਖ਼ਤਾਂ ਦੇ ਜਥੇਦਾਰਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਕੋਈ ਸਾਡੇ ਜਥੇਦਾਰ ਨੂੰ ਮਾੜਾ ਬੋਲ ਜਾਵੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ।