ਅਕਾਲੀ ਦਲ ਤੇ ਭਾਜਪਾ ਦੇ ਰਿਸ਼ਤਿਆ 'ਚ ਤਰੇੜ ਪੈਣੀ ਸ਼ੁਰੂ
Published : Mar 15, 2018, 12:53 am IST
Updated : Mar 19, 2018, 4:17 pm IST
SHARE ARTICLE
akali-dala-te-bhajapa-de-risati-a-ca-tarera-paini-suru
akali-dala-te-bhajapa-de-risati-a-ca-tarera-paini-suru

ਹਿੰਦ ਤੇ ਫ਼ਰਾਂਸ ਸਰਕਾਰ ਨਾਲ ਸਿੱਖਾਂ ਦੀ ਦਸਤਾਰ ਦੇ ਮਸਲੇ ਨੂੰ ਗੱਲਬਾਤ ਕਰ ਕੇ ਤੁਰਤ ਹੱਲ ਕਰਵਾਏ।

ਅੰਮ੍ਰਿਤਸਰ, 14 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲੀ ਭਾਜਪਾ ਗਠਜੋੜ ਦਾ ਅਟੁਟ ਰਿਸ਼ਤਾ ਸ਼ੱਕ ਦੇ ਘੇਰੇ ਵਿਚ ਬਦਲਦਾ ਜਾ ਰਿਹਾ ਹੈ। ਭਾਵੇਂ ਅਕਾਲੀ ਦਲ ਨੇ ਤੋੜ ਵਿਛੋੜਾ ਕਰਨ ਦੇ ਕੋਈ ਸੰਕੇਤ ਨਹੀਂ ਦਿਤੇ ਹਨ ਪਰ ਭਾਜਪਾ ਵਲੋਂ ਪੰਜਾਬ ਵਿਚ ਕੋਈ ਨਵਾਂ ਸਾਥੀ ਜ਼ਰੂਰ ਲੱਭਣ ਲਈ ਯਤਨਸ਼ੀਲ ਹੈ। ਬੀਤੇ ਕਲ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਵਲੋਂ ਜਲ੍ਹਿਆਂਵਾਲਾ ਬਾਗ਼ ਵਿਖੇ ਸ਼ਹੀਦ ਊਧਮ ਸਿੰਘ ਦਾ ਬੁੱਤ ਦੀ ਘੁੰਡ ਚੁਕਾਈ ਰਸਮ ਅਦਾ ਕਰਨ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ ਇਕ ਪੱਤਰ ਦੇ ਕੇ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਲੰਗਰ 'ਤੇ ਲਾਏ ਜੀ ਐਸ ਟੀ ਤੋ ਛੋਟ ਦਿਤੀ ਜਾਵੇ ਅਤੇ ਸਾਕਾ ਨੀਲਾ ਤਾਰਾ 1984 ਸਮੇਂ ਸ੍ਰੀ ਦਰਬਾਰ ਸਾਹਿਬ ਦੀ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚਂੋ ਚੋਰੀ ਕੀਤਾ ਸਾਹਿਤ ਤੋ ਹੋਰ ਸਮੱਗਰੀ ਕੇਂਦਰ ਸਰਕਾਰ ਤੁਰਤ ਵਾਪਸ ਕਰੇ। ਇਸੇ ਤਰ੍ਹਾਂ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵਲੋਂ ਵੀ ਫ਼ਰਾਂਸ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਆਵਾਜ਼ ਬੁਲੰਦ ਕੀਤੀ ਹੈ ਕਿ ਹਿੰਦ ਤੇ ਫ਼ਰਾਂਸ ਸਰਕਾਰ ਨਾਲ ਸਿੱਖਾਂ ਦੀ ਦਸਤਾਰ ਦੇ ਮਸਲੇ ਨੂੰ ਗੱਲਬਾਤ ਕਰ ਕੇ ਤੁਰਤ ਹੱਲ ਕਰਵਾਏ। ਫ਼ਰਾਂਸ ਵਿਚ ਕਿਸੇ ਵੀ ਧਰਮ ਦੇ ਲੋਕਾਂ ਵਲੋਂ ਧਾਰਮਕ ਚਿੰਨਾਂ ਦੀ ਪ੍ਰਦਰਸ਼ਨੀ ਕਰਨ ਤੋਂ ਰੋਕ ਲੱਗੀ ਹੋਈ ਹੈ। ਬੀਬੀ ਬਾਦਲ ਵਲਂੋ ਮੀਡੀਆ ਰਾਹੀਂ ਆਵਾਜ਼  ਬੁਲੰਦ ਕਰਨਾ ਸ਼ੱਕ ਪ੍ਰਗਟ ਕਰਦਾ ਹੈ ਕਿ ਅਕਾਲੀ ਭਾਜਪਾ ਗਠੋਜੜ ਵਿਚ 'ਸਭ ਅੱਛਾ ਨਹੀਂ' ਹੈ ਤੇ ਬੀਬੀ ਬਾਦਲ ਜੋ ਖ਼ੁਦ ਕੇਂਦਰੀ ਕੈਬਨਿਟ ਦਾ ਹਿੱਸਾ ਹਨ ਵਲੋਂ ਬਗ²ਾਵਤੀ ਸੁਰ ਵਿਚ ਆਵਾਜ਼ ਬੁਲੰਦ ਕਰਨਾ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ  ਮਨਜੀਤ ਸਿੰਘ ਜੀ ਕੇ ਵੀ ਪਿਛਲੇ ਸਮੇਂ ਤਂੋ ਭਾਜਪਾ ਦੀ ਕੇਂਦਰੀ ਸਰਕਾਰ ਵਿਰੁਧ ਆਮ ਤੌਰ 'ਤੇ ਭੜਾਸ ਕਢਦੇ ਆ ਰਹੇ ਹਨ। ਕੇਂਦਰ ਸਰਕਾਰ ਨੇ ਭਾਵੇਂ ਹਾਲੇ ਤਕ ਦਿੱਲੀ ਕਮੇਟੀ ਦੁਆਰਾ ਉਠਾਈਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਪਰ ਜੇਕਰ ਸਰਕਾਰ ਵਿਰੁਧ ਸਿੱਧੇ ਤੌਰ 'ਤੇ ਮਨਜੀਤ ਸਿੰਘ ਜੀ ਕੇ ਆਵਾਜ਼ ਬੁਲੰਦ ਕਰ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਇਸ ਪਿਛੇ ਹਾਈ ਕਮਾਨ ਭਾਵ ਬਾਦਲਾਂ ਦਾ ਸਿੱਧਾ ਅਸਿੱਧਾ  ਹੱਥ ਹੈ। 


ਸਿੱਖਾਂ ਦਾ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਦੁਨੀਆਂ ਭਰ ਤੋਂ ਲੋਕ ਵੇਖਣ ਲਈ ਹੀ ਨਹੀਂ ਆਉਂਦੇ ਸਗੋਂ ਨਤਮਸਤਕ ਵੀ ਹੁੰਦੇ ਹਨ। ਬੀਤੇ ਕਲ ਜਲ੍ਹਿਆਂਵਾਲੇ ਬਾਗ਼ ਦੀ ਤੁਲਨਾ ਗ੍ਰਹਿ ਮੰਤਰੀ ਵਲੋਂ ਸ੍ਰੀ ਦਰਬਾਰ ਸਾਹਿਬ ਨਾਲ ਕਰਨਾ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ। ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਸਿਰਫ਼ ਅੰਗਰੇਜ਼ ਹਕੂਮਤ ਤੇ ਭਾਰਤ ਵਾਸੀਆਂ ਨਾਲ ਜੁੜਿਆ ਹੈ ਪਰ ਸ੍ਰੀ ਦਰਬਾਰ ਸਾਹਿਬ ਸਰਬਸਾਂਝੀਵਾਲਤਾ ਦਾ ਪ੍ਰਤੀਕ ਹੈ ਅਤੇ ਇਹ ਅਧਿਆਤਮਕ ਕੇਂਦਰ ਵੀ ਹੈ।  ਇਸੇ ਤਰ੍ਹਾਂ ਬੀਤੇ ਕਲ ਹੋਏ ਸਮਾਗਮ ਵਿਚੋਂ ਅਕਾਲੀ ਦਲ ਪੂਰੀ ਤਰ੍ਹਾਂ ਨਾਦਾਰਦ ਰਿਹਾ ਜਿਹੜਾ ਭਾਜਪਾ ਦਾ ਪੰਜਾਬ ਵਿਚ ਮੁੱਖ ਸਾਥੀ ਹੈ। ਭਾਜਪਾ ਦੇ ਇਕ ਚੋਟੀ ਦੇ ਆਗੂ ਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਸੁਆਗਤ ਲਈ ਅਕਾਲੀ ਦਲ ਦੇ ਆਗੂਆਂ ਵਲਂੋ ਹਾਜ਼ਰ ਨਾ ਹੋਣਾ ਸਾਬਤ ਕਰਦਾ ਹੈ ਕਿ ਸਭ ਅੱਛਾ ਨਹੀ ਹੈ। ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਥੱਲੇ ਲੱਗੀ ਸਿੱਲ ਉਪਰ ਪ੍ਰਕਾਸ਼ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦਾ ਨਾਮ ਵੀ ਲਿਖਿਆ ਹੋਇਆ ਹੈ ਪਰ ਉਨ੍ਹਾਂ ਨੇ ਇਸ ਸਮਗਾਮ ਤਂੋ ਦੂਰੀ ਬਣਾਈ ਰੱਖੀ। ਪੰਜਾਬ ਸਰਕਾਰ ਨੇ ਭਾਵੇਂ ਅਪਣੇ ਮੰਤਰੀ ਸਾਧੂ ਸਿੰਘ ਧਰਮਸੋਤ ਰਾਹੀਂ ਹਾਜ਼ਰੀ ਲਗਵਾਈ ਪਰ ਅਕਾਲੀ ਦਲ ਵਲੋਂ ਸਮਾਗਮ ਵਿਚ ਸ਼ਾਮਲ ਨਾ ਹੋਣਾ ਇੰਜ ਪ੍ਰਤੀਤ ਹੁੰਦਾ ਜਿਵੇਂ ਅਕਾਲੀ ਦਲ ਕਿਸੇ ਵੇਲੇ ਵੀ ਚੰਦਰ ਬਾਬੂ ਨਾਇਡੂ ਬਣਨ ਦੀ ਇੱਛਾ ਰੱਖਦਾ ਹੈ।   ਅਕਾਲੀ ਦਲ ਨੇ ਬੀਤੇ ਕਲ ਦੇ ਸਮਾਗਮ ਵਿਚੋਂ ਗ਼ੈਰ ਹਾਜ਼ਰ ਹੋ ਕੇ ਹਾਲੇ ਭਾਜਪਾ ਤੋਂ ਹਾਲੇ ਤਲਾਕ ਤਾਂ ਨਹੀਂ ਲਿਆ ਪਰ 20 ਸਾਲ ਪੁਰਾਣੀ ਦੋਸਤੀ ਵਿਚ ਤਰੇੜਾਂ ਜ਼ਰੂਰ ਪੈਦਾ ਕਰ ਦਿਤੀਆਂ ਹਨ। ਸ਼ਿਵ ਸੈਨਾ ਤਾਂ ਪਹਿਲਾਂ ਹੀ ਭਾਜਪਾ ਤੋਂ ਵਖਰੀ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਤਾਰੀਫ਼ ਅਕਾਲੀ ਦਲ ਨੂੰ ਚੁੱਭ ਰਹੀ ਹੈ। ਅਕਾਲੀ ਦਲ ਆਉਣ ਵਾਲੇ ਸਮੇਂ ਵਿਚ ਭਾਜਪਾ ਤੋਂ ਤਲਾਕ ਲੈਂਦਾ ਹੈ ਜਾਂ ਨਹੀਂ ਇਹ ਤਾਂ ਭਵਿੱਖ ਦੀ ਬੁੱਕਲ ਵਿਚ ਛਿੱਪਿਆ ਹੈ ਪਰ ਭਾਜਪਾ ਨੂੰ ਪੰਜਾਬ ਵਿਚ ਕੋਈ ਚੰਗਾ ਸਾਥੀ ਮਿਲਣ ਉਪਰੰਤ ਭਾਜਪਾ ਜ਼ਰੂਰ ਅਕਾਲੀ ਦਲ ਨਾਲੋ ਤੋੜ ਵਿਛੋੜਾ ਕਰ ਸਕਦੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement