'ਨਾਨਕਪੰਥੀ ਸਿਕਲੀਗਰ ਵਣਜਾਰਾ (ਲੁਬਾਣਾ) ਮਿਸ਼ਨ' ਦੀ ਹੋਵੇਗੀ ਸਥਾਪਨਾ
Published : Mar 17, 2018, 1:12 am IST
Updated : Mar 20, 2018, 1:32 pm IST
SHARE ARTICLE
'ਨਾਨਕਪੰਥੀ ਸਿਕਲੀਗਰ ਵਣਜਾਰਾ (ਲੁਬਾਣਾ) ਮਿਸ਼ਨ' ਦੀ ਹੋਵੇਗੀ ਸਥਾਪਨਾ
'ਨਾਨਕਪੰਥੀ ਸਿਕਲੀਗਰ ਵਣਜਾਰਾ (ਲੁਬਾਣਾ) ਮਿਸ਼ਨ' ਦੀ ਹੋਵੇਗੀ ਸਥਾਪਨਾ

ਜਗਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਚਲਾਇਆ ਨਿਰਮਲ-ਪੰਥ ਸਿੱਖ ਸਮਾਜ ਦੇ ਰੂਪ 'ਚ ਵਿਸ਼ਵ ਦੇ ਹਰ ਹਿੱਸੇ 'ਚ ਆਬਾਦ ਹੈ ਜਿਸ ਨੂੰ ਨਾਨਕਪੰਥੀ ਵੀ ਕਿਹਾ ਜਾਂਦਾ ਹੈ।

ਕੋਟਕਪੂਰਾ, 16 ਮਾਰਚ (ਗੁਰਿੰਦਰ ਸਿੰਘ): ਜਗਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਚਲਾਇਆ ਨਿਰਮਲ-ਪੰਥ ਸਿੱਖ ਸਮਾਜ ਦੇ ਰੂਪ 'ਚ ਵਿਸ਼ਵ ਦੇ ਹਰ ਹਿੱਸੇ 'ਚ ਆਬਾਦ ਹੈ ਜਿਸ ਨੂੰ ਨਾਨਕਪੰਥੀ ਵੀ ਕਿਹਾ ਜਾਂਦਾ ਹੈ। ਭਾਰਤ ਅੰਦਰ ਸਿੱਖਾਂ ਦੀਆਂ ਜੜ੍ਹਾਂ ਡੂੰਘੀਆਂ ਹਨ। ਇਹ ਕਈ ਕਬੀਲਿਆਂ, ਬਰਾਦਰੀਆਂ ਤੇ ਭਾਈਚਾਰਿਆਂ ਦੇ ਨਾਵਾਂ ਹੇਠ ਪੀੜ੍ਹੀ ਦਰ ਪੀੜ੍ਹੀ ਸਦੀਆਂ ਤੋਂ ਸਿੱਖ ਵਿਰਸੇ ਨਾਲ ਜੁੜੇ ਹੋਣ ਦਾ ਮਾਣ ਮਹਿਸੂਸ ਕਰਦਿਆਂ ਵਸ ਰਿਹਾ ਹੈ। ਜਿਵੇਂ ਕਿ ਸਿਕਲੀਗਰ, ਵਣਜਾਰੇ, ਲਬਾਣੇ, ਜੌਹਰੀ, ਸਤਿਨਾਮੀਏ, ਜਾਟਵ, ਪਚਾਦੇ, ਮਾਹਿਰ, ਥਾਰੂ, ਲਾਮੇ, ਅਸਾਮੀ ਤੇ ਬਿਹਾਰੀ ਆਦਿ ਭਾਈਚਾਰੇ ਵੀ ਆਬਾਦ ਹਨ। ਇਹ ਕਰੋੜਾਂ ਦੀ ਗਿਣਤੀ 'ਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਉਤਰ ਪ੍ਰਦੇਸ਼, ਛਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਤਿੱਬਤ ਤੇ ਕਸ਼ਮੀਰ ਤਕ ਫੈਲੇ ਹੋਏ ਹਨ। ਸਿੱਖ ਕੌਮ ਦਾ ਧੁਰਾ ਜਾਂ ਮੁੱਖ ਕੇਂਦਰ ਪੰਜਾਬ ਅੰਮ੍ਰਿਤਸਰ ਦੀ ਧਰਤੀ ਹੈ। ਸਾਡੀ ਵੱਡੀ ਪ੍ਰਬੰਧਕੀ ਜਮਾਤ ਸ਼੍ਰੋ: ਗੁ: ਪ੍ਰ: ਕਮੇਟੀ ਵੀ ਅੰਮ੍ਰਿਤਸਰ ਹੈ। ਨਾਨਕਪੰਥੀ ਭਾਈਚਾਰਿਆਂ ਨੂੰ ਕੌਮ ਦੀ ਮੁੱਖ ਵਿਚਾਰਧਾਰਾ ਨਾਲ ਜੋੜ ਕੇ ਰੱਖਣਾ ਸਾਡਾ ਕੌਮੀ ਫਰਜ਼ ਹੈ। ਇਨ੍ਹਾਂ ਦੀਆਂ ਜੀਵਨ ਲੋੜਾਂ ਅਤੇ ਹੋਰ ਸਮਾਜਿਕ ਸਮੱਸਿਆਵਾਂ ਦਾ ਹੱਲ ਕਰਨਾ ਬੜਾ ਜ਼ਰੂਰੀ ਹੈ, ਸਮੇਂ ਦੇ ਬਦਲੇ ਹਾਲਾਤਾਂ ਅਨੁਸਾਰ ਸਿੱਖ ਕੌਮ ਦੀ ਜ਼ਿੰਮੇਵਾਰੀ ਹੁਣ ਹੋਰ ਵੀ ਵੱਡੀ ਹੋ ਗਈ ਹੈ, ਕਿਉਂਕਿ ਬਹੁਤ ਸਾਰੀਆਂ ਗੈਰ-ਸਿੱਖ ਸੰਸਥਾਵਾਂ ਨਾਨਕਪੰਥੀਆਂ ਨੂੰ ਕਈ ਤਰ੍ਹਾਂ ਦੇ ਹੀਲੇ ਵਸੀਲਿਆਂ ਨਾਲ ਸਿੱਖੀ ਤੋਂ ਤੋੜ ਕੇ ਆਪਣੇ 'ਚ ਜਜ਼ਬ ਕਰ ਲੈਣ ਲਈ ਤਤਪਰ ਹਨ। ਇਸ ਲਈ ਇੰਗਲੈਂਡ, ਹਾਲੈਂਡ, ਅਮਰੀਕਾ ਤੇ ਕੈਨੇਡਾ ਆਦਿਕ ਵਿਦੇਸ਼ਾਂ 'ਚ ਵਸਦੇ ਅਤੇ ਭਾਰਤ 'ਚ ਰਹਿੰਦੇ ਪੰਥਦਰਦੀ ਸਿੱਖਾਂ ਤੇ ਸੰਸਥਾਵਾਂ ਨੇ ਆਪਣੇ ਕੌਮੀ ਫਰਜ਼ਾਂ ਨੂੰ ਪੂਰਾ ਕਰਦਿਆਂ ਇਨ੍ਹਾਂ ਨਾਨਕਪੰਥੀ ਭਾਈਚਾਰਿਆਂ ਦੀ ਹਰ ਪੱਖੋਂ ਸੰਭਾਲ ਲਈ ਬੀੜਾ ਚੁੱਕਣ ਦਾ ਫ਼ੈਸਲਾ ਕੀਤਾ ਹੈ। ਇਸ ਉੱਦਮ ਲਈ ਸ਼੍ਰੋ: ਗੁ: ਪ੍ਰ: 

ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ, ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਪ੍ਰਬੰਧਕ ਕਮੇਟੀਆਂ, ਜੰਮੂ ਕਸ਼ਮੀਰ ਸਿੱਖ ਪ੍ਰਬੰਧਕੀ ਬੋਰਡ ਅਤੇ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਨੂੰ ਨਾਲ ਲੈ ਕੇ ਵਿਸ਼ਵ ਪੱਧਰ ਦਾ ਇਕ ਜਥੇਬੰਦਕ ਤਾਲਮੇਲ 'ਨਾਨਕਪੰਥੀ ਸਿਕਲੀਗਰ ਵਣਜਾਰਾ (ਲੁਬਾਣਾ) ਮਿਸ਼ਨ' ਦੇ ਨਾਂਅ ਹੇਠ ਸਥਾਪਤ ਕਰਨ ਦਾ ਨਿਰਣਾ ਲਿਆ ਹੈ। ਇਸ ਵਿਚ 50 ਦੇ ਲਗਭਗ ਜਥੇਬੰਦੀਆਂ ਦੀ ਸ਼ਮੂਲੀਅਤ ਹੋ ਚੁੱਕੀ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਤੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਕੱਤਰਤਾਵਾਂ 'ਚ ਸ਼ਮੂਲੀਅਤ ਕਰਕੇ ਉਪਰੋਕਤ ਮਿਸ਼ਨ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਨਾਨਕਪੰਥੀ ਭਾਈਚਾਰਿਆਂ ਲਈ ਕੋਈ ਸੰਸਥਾ ਕੀ-ਕੀ ਤੇ ਕਿਵੇਂ ਸੇਵਾ ਨਿਭਾਅ ਰਹੀ ਹੈ, ਇਸ ਤਾਲਮੇਲ ਦੇ ਧਿਆਨ 'ਚ ਰਹੇਗੀ। ਇਸ ਦਾ ਖ਼ਾਕਾ ਅਤੇ ਅਮਲੀ ਸਰੂਪ, ਤਾਲਮੇਲ ਸਭਨਾਂ ਦੇ ਮੇਲਜੋਲ ਅਤੇ ਸਲਾਹ ਨਾਲ ਤਿਆਰ ਕਰੇਗਾ। ਹਰੇਕ ਸੰਸਥਾ ਅਪਣੀਆਂ ਸਰਗਰਮੀਆਂ ਕੇਂਦਰੀ ਦਫ਼ਤਰ ਨਾਲ ਸਾਂਝੀਆਂ ਕਰੇਗੀ। ਭਾਰਤ ਸਰਕਾਰ ਅਤੇ ਸੂਬਾਈ ਸਰਕਾਰਾਂ ਪਾਸੋਂ ਕਿਵੇਂ ਕਿਵੇਂ ਤੇ ਕੀ ਕੀ ਸਹੂਲਤਾਂ ਸੰਵਿਧਾਨਕ ਅਧਿਕਾਰਾਂ ਹੇਠ ਅਤੇ ਹੋਰ ਖਾਸ ਰਿਆਇਤਾਂ ਦੇ ਤੌਰ 'ਤੇ ਲਈਆਂ ਜਾ ਸਕਣਗੀਆਂ, ਤਾਲਮੇਲ ਇਸ ਲਈ ਉਪਰਾਲੇ ਕਰੇਗਾ। ਤਾਲਮੇਲ ਦਾ ਕੇਂਦਰੀ ਦਫਤਰ ਦਿੱਲੀ ਸਿੱਖ ਗੁ: ਪ੍ਰ: ਕਮੇਟੀ ਪਾਸੋਂ ਪ੍ਰਾਪਤ ਕਰਕੇ ਅਮਲੀ ਰੂਪ 'ਚ ਚਲਾਇਆ ਜਾਵੇਗਾ, ਪੂਰੇ ਭਾਰਤ ਨੂੰ ਪੰਜ ਖੰਡਾਂ (ਜੋਨਾਂ) 'ਚ ਵੰਡ ਕੇ ਅੱਗੇ ਛੋਟੇ ਖੰਡ ਬਣਾ ਕੇ ਹਰ ਖੰਡ ਲਈ ਇਲਾਕੇ 'ਚੋਂ ਪੰਜ-ਪੰਜ ਨਿਗਰਾਨ 'ਤੇ ਸਹਿਯੋਗੀ ਥਾਪੇ ਜਾਣਗੇ। ਇਹ ਨਿਰਣਾ ਮਿਤੀ 6 ਮਾਰਚ 2018 ਦਿੱਲੀ ਸਿੱਖ ਗੁ: ਪ੍ਰ: ਕਮੇਟੀ ਦੇ ਇਕੱਤਰਤਾ ਅਸਥਾਨ ਗੁ: ਰਕਾਬਗੰਜ ਸਾਹਿਬ ਵਿਖੇ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਲਿਆ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement