ਨਿਊਜ਼ ਐਂਕਰਾਂ ਵਲੋਂ ਨਾਮ ਨਾਲ 'ਸਿੰਘ' ਸ਼ਬਦ ਲਗਾਉਣ ਪ੍ਰਤੀ ਉਦਾਸੀਨਤਾ ਕਿਉਂ?
Published : Oct 19, 2020, 9:06 am IST
Updated : Oct 19, 2020, 9:06 am IST
SHARE ARTICLE
news Achor
news Achor

ਜਦੋਂ ਉਹ 'ਸਿੰਘ' ਸ਼ਬਦ ਲਗਾਏ ਬਿਨਾਂ ਟੀ.ਵੀ. ਉਪਰ ਆਵਾਜ਼ ਦਿੰਦੇ ਹਨ ਤਾਂ ਮੇਰੇ ਵਰਗੇ ਟੀ.ਵੀ. ਵੇਖ ਰਹੇ ਕਿੰਨੀ ਮਾਨਸਕ ਪੀੜਾ ਮਹਿਸੂਸ ਕਰਦੇ ਹਨ,

ਉਕਤ ਦੇ ਸਬੰਧ ਵਿਚ ਮੈਂ ਆਪ ਜੀ ਦੇ ਧਿਆਨ ਵਿਚ ਲਿਆਉਣਾ ਚਾਹੁੰਦਾ ਹਾਂ ਕਿ ਅੱਜ ਇਕ ਬਹੁਤ ਹੀ ਘਾਤਕ ਰੁਝਾਨ ਚੱਲ ਰਿਹਾ ਹੈ, ਉਹ ਹੈ ਅੱਧੇ ਨਾਮ ਨਾਲ ਬੁਲਾਉਣਾ। ਸਤਿਕਾਰਯੋਗ ਸੰਪਾਦਕ ਸਾਹਬ ਤੁਸੀ ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ, ਪੰਜਾਬੀ ਚੈਨਲਾਂ ਦੇ ਨੌਜੁਆਨ ਪਗੜੀਧਾਰੀ ਐਂਕਰਾਂ ਵਲੋਂ 'ਅਪਣੀ ਉਮਰ' ਨਾਲੋਂ ਤਿਗਣੇ-ਚੌਗੁਣੇ ਵੱਡੇ ਸਿੱਖੀ ਸਰੂਪ ਵਿਚ ਵਿਚਰ ਰਹੇ ਲੋਕਾਂ ਨੂੰ ਜਦੋਂ ਉਹ 'ਸਿੰਘ' ਸ਼ਬਦ ਲਗਾਏ ਬਿਨਾਂ ਟੀ.ਵੀ. ਉਪਰ ਆਵਾਜ਼ ਦਿੰਦੇ ਹਨ ਤਾਂ ਮੇਰੇ ਵਰਗੇ ਟੀ.ਵੀ. ਵੇਖ ਰਹੇ ਕਿੰਨੀ ਮਾਨਸਕ ਪੀੜਾ ਮਹਿਸੂਸ ਕਰਦੇ ਹਨ,

ਇਹ ਬਿਆਨ ਨਹੀਂ ਕੀਤੀ ਜਾ ਸਕਦੀ। ਆਮ ਤੌਰ ਤੇ ਅਖ਼ਬਾਰਾਂ ਵਿਚ ਅਪਣੇ ਲੇਖ ਲਿਖਣ ਵਾਲੇ ਵਿਦਵਾਨ (ਜ਼ਿਆਦਾਤਰ ਪਰ ਸਾਰੇ ਨਹੀਂ) ਵੀ ਅਪਣੇ ਨਾਮ ਨਾਲ 'ਸਿੰਘ' ਨਹੀਂ ਲਗਾਉਂਦੇ। ਇਨ੍ਹਾਂ ਦੀ ਨਕਲ ਹੀ ਆਉਣ ਵਾਲੀ ਪੀੜ੍ਹੀ ਨੇ ਕਰਨੀ ਹੈ ਤੇ ਨਕਲ ਕਰ ਰਹੀ ਹੈ। ਕੀ ਤੁਸੀ ਅਪਣੀ ਕਲਮ ਰਾਹੀਂ ਇਨ੍ਹਾਂ ਦੋਹਾਂ ਧਿਰਾਂ ਨੂੰ ਪੁਛੋਗੇ ਕਿ ਐਂਕਰ ਅਪਣੇ ਆਪ ਵਿਚ ਬਹੁਤ ਪੜ੍ਹੇ ਲਿਖੇ ਤੇ ਵਿਦਵਾਨ ਮਹਿਸੂਸ ਕਰਦੇ ਹਨ?

ਪੰਜਾਬੀ ਵਿਰੋਧੀਆਂ ਨੂੰ ਜਿਵੇਂ ਪੰਜਾਬੀ ਬੋਲਣ ਵਾਲਾ ਪੇਂਡੂ/ਅਨਪੜ੍ਹ ਵਿਖਾਈ ਦਿੰਦਾ ਹੈ, ਕੀ ਇਸੇ ਤਰਜ਼ ਤੇ ਅਪਣੇ ਨਾਮ ਨਾਲ ਸਿੰਘ ਨਾ ਲਗਾਉਣ ਨਾਲ ਵੱਡਾ ਵਿਦਵਾਨ ਸਮਝਦਾ ਹੈ? ਆਸ  ਕਰਦਾ ਹਾਂ ਕਿ ਤੁਸੀ ਇਹ ਨੁਕਤੇ ਅਪਣੀਆਂ ਲਿਖਤਾਂ ਵਿਚ ਜ਼ਰੂਰ ਲਿਆਉਗੇ ਤਾਕਿ ਇਨ੍ਹਾਂ 'ਤਬਕਿਆਂ' ਨੂੰ ਹਲੂਣਿਆ ਜਾ ਸਕੇ।                  
-ਸਤਪਾਲ ਸਿੰਘ ਕਲਾਨੋਰ, ਗੁਰਦਾਸਪੁਰ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement