ਇਕ ਹਫ਼ਤੇ ਦੌਰਾਨ ਗੁਰਦਵਾਰਾ ਕਰਤਾਰਪੁਰ ਸਾਹਿਬ ਲਈ ਕੇਵਲ 2542 ਸ਼ਰਧਾਲੂ ਗਏ
Published : Nov 19, 2019, 8:10 am IST
Updated : Nov 19, 2019, 8:12 am IST
SHARE ARTICLE
kartarpur Sahib
kartarpur Sahib

'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਬਾਬਾ ਨਾਨਕ ਅਤੇ ਭਾਈ ਲਾਲੋਆਂ ਨਾਲ ਰਲ ਕੇ ਅਪ੍ਰੈਲ 'ਚ ਪੁਰਬ ਮਨਾਉਣ ਦੀ ਗੱਲ ਸੰਗਤਾਂ ਨੂੰ ਜ਼ਿਆਦਾ ਚੰਗੀ ਲੱਗੀ

ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਮੇਂ ਦੀਆਂ ਸਰਕਾਰਾਂ ਵਲੋਂ ਇਕ ਤੋਂ 12 ਨਵੰਬਰ ਤਕ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਸਮਾਗਮ 'ਤੇ ਹਜ਼ਾਰ ਕਰੋੜ ਰੁਪਏ ਤੋਂ ਵੱਧ ਰੋੜ੍ਹ ਦਿਤਾ ਗਿਆ। ਲਾਂਘੇ ਤੋਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਨਿਤ ਦਿਨ ਹਜ਼ਾਰਾਂ ਸੰਗਤਾਂ ਦੇ ਉਮੜ ਆਉਣ ਦੀ ਉਮੀਦ ਸੀ ਪਰ ਪਿਛਲੇ ਇਕ ਹਫ਼ਤੇ ਵਿਚ ਸਿਰਫ਼ 2542 ਸ਼ਰਧਾਲੂ ਹੀ ਦਰਸ਼ਨਾਂ ਲਈ ਗਏ ਹਨ। ਇਸ ਦਾ ਕਾਰਨ ਭਾਰਤ-ਪਾਕਿ ਵਲੋਂ ਸੰਗਤਾਂ 'ਤੇ ਲਾਈਆਂ ਸਖ਼ਤ ਸ਼ਰਤਾਂ ਹਨ।

Ucha dar Babe nanak DaUcha dar Babe nanak Da

ਦੂਜੇ ਬੰਨੇ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ 15 ਅਪ੍ਰੈਲ ਨੂੰ ਪ੍ਰਕਾਸ਼ ਪੁਰਬ ਮਨਾਉਣ ਦੀ ਗੱਲ ਸੰਗਤਾਂ ਦੇ ਦਿਲਾਂ ਨੂੰ ਜਚ ਗਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ ਨੂੰ ਹੋਣ ਦੀ ਅਕਾਲ ਤਖ਼ਤ ਵਲੋਂ ਜਾਰੀ ਨਾਨਕਸ਼ਾਹੀ ਕੈਲੰਡਰ ਸ਼ਾਹਦੀ ਭਰਦਾ ਹੈ। ਉਂਜ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਦੀ ਅਸਲ ਤਰੀਕ ਅਪ੍ਰੈਲ ਵਿਚ ਹੀ ਪੈਂਦੀ ਹੈ ਪਰ ਕੱਤਕ ਦੀ ਪੂਰਨਮਾਸ਼ੀ ਦੇ ਦਿਨ ਮਨਾਏ ਜਾਣ ਨੂੰ ਲੈ ਕੇ ਇਤਿਹਾਸਕਾਰ ਲੰਬੇ ਚਿਰ ਤੋਂ ਇਕ ਮਤ ਹਨ।

Kartarpur Sahib Kartarpur Sahib

ਸਪੋਕਸਮੈਨ ਅਖ਼ਬਾਰ ਵਿਚ ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ 'ਉੱਚਾ ਦਰ ਬਾਬੇ ਨਾਨਕ ਦਾ' ਵਿਖੇ ਮਨਾਉਣ ਦੀ ਗੱਲ ਵਿਦੇਸ਼ਾਂ ਵਿਚ ਉਠ ਚੁਕੀ ਹੈ ਪਰ ਹੰਭਲਾ ਮਾਰਨ ਦਾ ਹੀਆ ਸਪੋਕਸਮੈਨ ਦੀ ਅਗਵਾਈ ਵਿਚ 'ਉੱਚਾ ਦਰ ਬਾਬੇ ਨਾਨਕ ਦਾ' ਟਰੱਸਟ ਨੇ ਹੀ ਕੀਤਾ ਹੈ। ਖ਼ਬਰ ਛਪਦਿਆਂ ਹੀ ਸੰਗਤਾਂ ਦੇ ਫ਼ੋਨ ਸਮਾਗਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਲਈ ਖੜਕਣ ਲੱਗੇ ਹਨ। ਸਰਕਾਰੀ ਤੌਰ 'ਤੇ ਮਿਲੀ ਜਾਣਕਾਰੀ ਅਨੁਸਾਰ ਗੁਰਦਵਾਰਾ ਕਰਤਾਰਪੁਰ ਸਾਹਿਬ ਵਲ ਨੂੰ ਸੰਗਤਾਂ ਲਈ ਵਾਟ ਏਨੀ ਲੰਬੀ ਹੋ ਗਈ ਹੈ

ਜਿੰਨੀ ਸੰਗਤ ਦਾ ਇਕ ਦਿਨ ਵਿਚ ਆਉਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਉਸ ਤੋਂ ਅੱਧਾ ਹਿੱਸਾ ਇਕ ਹਫ਼ਤੇ ਵਿਚ ਆਈ ਹੈ। ਲਾਂਘੇ ਦੇ ਉਦਘਾਟਨ ਦੇ ਦਿਨ 9 ਨਵੰਬਰ ਨੂੰ 562 ਅਤੇ ਅਗਲੇ ਦਿਨ 10 ਨੂੰ 229 ਤੇ ਤੀਜੇ ਦਿਨ ਕੇਵਲ 122 ਸ਼ਰਧਾਲੂ ਹੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ ਹਨ। ਪ੍ਰਕਾਸ਼ ਪੁਰਬ ਵਾਲੇ ਦਿਨ 12 ਨਵੰਬਰ ਨੂੰ ਸੱਭ ਤੋਂ ਵੱਧ 546 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ। ਉਸ ਤੋਂ ਅਗਲੇ ਦਿਨ 279, 14 ਨੂੰ 241, 15 ਨੂੰ 161, 16 ਨੂੰ 402 ਸੰਗਤਾਂ ਕਰਤਾਰਪੁਰ ਤੋਂ ਲਾਂਘੇ ਰਾਹੀਂ ਦਾਖ਼ਲ ਹੋਇਆ।

Kartarpur Sahib Kartarpur Sahib

ਸੰਗਤਾਂ ਦਾ ਏਨੀ ਘੱਟ ਗਿਣਤੀ ਵਿਚ ਕਰਤਾਰਪੁਰ ਸਾਹਿਬ ਜਾਣ ਬਾਰੇ ਮੰਨਿਆ ਜਾ ਰਿਹਾ ਹੈ ਕਿ ਪਾਸਪੋਰਟ ਦੀ ਸ਼ਰਤ ਸੰਗਤਾਂ ਨੂੰ ਬੇਲੋੜੀ ਲੱਗ ਰਹੀ ਹੈ। ਉਸ ਤੋਂ ਬਿਨਾਂ 'ਵੀਜ਼ਾ ਫ਼ਰੀ ਟਰੈਵਲ' ਲਈ ਆਨਲਾਈਨ ਅਰਜ਼ੀ ਦੇਣ ਵਿਚ ਵੀ ਆਮ ਲੋਕਾਂ ਲਈ ਇਕ ਵੱਡੀ ਦਿੱਕਤ ਹੈ। ਸਰਕਾਰ ਦੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ ਦਾ ਕਹਿਣਾ ਹੈ ਕਿ ਲੋਕ ਹਾਲੇ ਕਣਕ ਦੀ ਬਿਜਾਈ ਵਿਚ ਰੁਝੇ ਹੋਏ ਹਨ ਅਤੇ ਵਿਹਲੇ ਹੋਣ ਤੋਂ ਬਾਅਦ ਵੱਡਾ ਹੁੰਗਾਰਾ ਮਿਲੇਗਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement