Panthak News: ਵਿਦੇਸ਼ਾਂ ’ਚ ਬੰਦੀ ਸਿੰਘਾਂ ਦੇ ਨਾਂਅ ’ਤੇ ਸਿਰਫ਼ ਪੈਸੇ ਇਕੱਠੇ ਕੀਤੇ ਜਾ ਰਹੇ ਨੇ : ਗੁਰਦੀਪ ਸਿੰਘ ਖੇੜਾ
Published : Aug 20, 2024, 7:32 am IST
Updated : Aug 20, 2024, 7:32 am IST
SHARE ARTICLE
Only money is being collected in the name of Bandi Singhs abroad: Gurdeep Singh Khera
Only money is being collected in the name of Bandi Singhs abroad: Gurdeep Singh Khera

Panthak News: ਉਨ੍ਹਾਂ ਕਿਹਾ ਕਿ ਜੇਲਾਂ ਵਿਚ ਬੈਠੇ ਬੰਦੀ ਸਿੱਖਾਂ ਨੇ ਅਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਅੱਜ ਤਕ ਰਿਹਾਈ ਦੀ ਮੰਗ ਨਹੀਂ ਕੀਤੀ।

 

Panthak News: ਬਾਬਾ ਬਕਾਲਾ ਸਾਹਿਬ ’ਚ ਸਥਿਤ ਗੁਰਦਵਾਰਾ ਨੌਵੀਂ ਪਾਤਿਸ਼ਾਹੀ ਵਿਖੇ ਸੋਮਵਾਰ ਨੂੰ ਰੱਖੜ ਪੁੰਨਿਆਂ ਮੌਕੇ ’ਤੇ ਲਾਏ ਗਏ ਮੇਲੇ ’ਚ ਅਕਾਲੀ ਦਲ ਵਲੋਂ ਸਜਾਈ ਸਟੇਜ ’ਤੇ ਫ਼ਰਲੋ ’ਤੇ ਆਏ ਬੰਦੀ ਸਿੰਘ ਗੁਰਦੀਪ ਖੇੜਾ ਨੇ ਸੰਸਦ ਮੈਂਬਰ ਬਣੇ ਅੰਮ੍ਰਿਤਪਾਲ ਸਿੰਘ ਤੇ ਸਰਬੱਤ ਖ਼ਾਲਸਾ ਦੇ ਜਥੇਦਾਰ ’ਤੇ ਰੱਜ ਕੇ ਭੜਾਸ ਕੱਢੀ। 

ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਬੈਠੇ ਗਰਮਖਿਆਲੀਆਂ ਦੀ ਮੰਗ ਕਰਨ ਵਾਲੇ ਸਿਰਫ਼ ਬੰਦੀ ਸਿੱਖਾਂ ਦੇ ਨਾਂਅ ’ਤੇ ਪੈਸੇ ਇਕੱਠੇ ਕਰ ਰਹੇ ਹਨ ਪਰ ਬੰਦੀ ਸਿੰਘਾਂ ਦੀ ਮਦਦ ਕਿਸੇ ਨੇ ਵੀ ਨਹੀਂ ਕੀਤੀ। ਅੰਮ੍ਰਿਤਪਾਲ ਸਿੰਘ ਦਾ ਨਾਂਅ ਲਏ ਬਿਨਾਂ ਉਨ੍ਹਾਂ ਕਿਹਾ ਕਿ ‘ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਕਹਿੰਦੇ ਸਨ ਕਿ ਪੰਜਾਬ ਦੀਆਂ ਸਮੱਸਿਆਵਾਂ ਦਾ ਇਕੋ ਇਕ ਹੱਲ ਗਰਮਖਿਆਲੀ ਹੀ ਹੈ। ਪਰ ਉਸ ਨੂੰ ਜੇਲ ਗਏ ਡੇਢ ਸਾਲ ਵੀ ਨਹੀਂ ਹੋਇਆ ਤੇ ਰਿਹਾਈ ਲਈ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ।’

ਉਨ੍ਹਾਂ ਕਿਹਾ ਕਿ ਜੇਲਾਂ ਵਿਚ ਬੈਠੇ ਬੰਦੀ ਸਿੱਖਾਂ ਨੇ ਅਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਅੱਜ ਤਕ ਰਿਹਾਈ ਦੀ ਮੰਗ ਨਹੀਂ ਕੀਤੀ। ਸਰਬੱਤ ਖ਼ਾਲਸਾ ਬੁਲਾਉਣ ਵਾਲੇ ਅਤੇ ਅਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਖਵਾਉਣ ਵਾਲੇ ਸਿੱਖਾਂ ਨੇ ਗਰਮਖਿਆਲੀ ਲਹਿਰ ਦੌਰਾਨ ਪੰਜਾਬ ਦੀ ਜਵਾਨੀ ਨੂੰ ਮਾਰਨ ਦਾ ਹੀ ਕੰਮ ਕੀਤਾ। ਅੱਜ ਉਹ ਖ਼ੁਦ ਨੂੰ ਪੰਥ ਦੇ ਸਮਰਥਕ ਕਹਿੰਦੇ ਹਨ।

ਇਸ ਮੌਕੇ ਗੁਰਦੀਪ ਸਿੰਘ ਖੇੜਾ ਨੇ ਕਿਹਾ,‘‘ਸਿਮਰਨਜੀਤ ਸਿੰਘ ਮਾਨ ਨੇ 40 ਸਾਲ ਖ਼ਾਲਿਸਤਾਨ ਦੇ ਨਾਂਅ ਉੱਤੇ ਲੋਕਾਂ ਦੇ ਪੁੱਤ ਮਰਵਾਏ ਹਨ। ਹੁਣ ਜਦੋਂ ਮਾਨ ਜਿੱਤਿਆ ਸੀ ਤਾਂ ਉਸ ਨੇ ਕਿਹਾ ਕਿ ਦੀਪ ਸਿੱਧੂ ਤੇ ਮੂਸੇਵਾਲਾ ਦੀ ਕੁਰਬਾਨੀ ਨੇ ਉਸ ਨੂੰ ਜਿਤਾਇਆ ਹੈ।’’ 
ਇਸ ਮੌਕੇ ਗੁਰਦੀਪ ਸਿੰਘ ਨੇ ਇਹ ਵੀ ਕਿਹਾ ਕਿ ਬੰਦੀ ਸਿੰਘ ਨੂੰ ਕੌਣ ਰਿਹਾਅ ਨਹੀਂ ਹੋਣ ਦੇ ਰਿਹਾ ਹੈ? ਉਨ੍ਹਾਂ ਦਸਿਆ ਕਿ ‘‘ਜਸਬੀਰ ਸਿੰਘ ਰੋਡੇ, ਬਲਜੀਤ ਸਿੰਘ ਦਾਦੂਵਾਲ, ਮਨਜਿੰਦਰ ਸਿੰਘ ਸਿਰਸਾ, ਇਕਬਾਲ ਸਿੰਘ ਲਾਲਪੁਰਾ ਅਜਿਹੇ ਨਾਮ ਹਨ ਜੋ ਬੰਦੀ ਸਿੱਖਾਂ ਨੂੰ ਰਿਹਾਅ ਹੋਣ ਤੋਂ ਰੋਕ ਰਹੇ ਹਨ’’।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement