
ਕਿਹਾ, ਪੰਜਾਬ ਸਰਕਾਰ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਜ਼ਿੰਮੇਵਾਰੀ ਦੋਸ਼ੀ ਅਧਿਕਾਰੀਆਂ ਦੀ ਰਿਹਾਈ ਦਾ ਰਾਹ ਪੱਧਰਾ ਕਰ ਲਿਆ
ਅੰਮ੍ਰਿਤਸਰ (ਚਰਨਜੀਤ ਸਿੰਘ): ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਮੌਕੇ ਭਾਰਤ ਸਰਕਾਰ ਵਲੋਂ ਅੱਠ ਬੰਦੀ ਸਿੱਖਾਂ ਦੀ ਰਿਹਾਈ ਨੂੰ ਧੋਖਾ ਦਸਦਿਆਂ ਭਾਈ ਨਰੈਣ ਸਿੰਘ ਚੌੜਾ ਨੇ ਕਿਹਾ ਕਿ ਇਨ੍ਹਾਂ ਰਿਹਾਈਆਂ ਦੀ ਆੜ ਹੇਠ ਪੰਜਾਬ ਸਰਕਾਰ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਜ਼ਿੰਮੇਵਾਰ ਦੋਸ਼ੀ ਅਧਿਕਾਰੀਆਂ ਜਿਨ੍ਹਾਂ ਦੀ ਗਿਣਤੀ ਕਰੀਬ 50 ਹੈ, ਦੀਆਂ ਰਿਹਾਈਆਂ ਦਾ ਰਾਹ ਪੱਧਰਾ ਕਰ ਲਿਆ ਹੈ।
Bhai Jagtar Singh Hwara
ਭਾਈ ਜਗਤਾਰ ਸਿੰਘ ਹਵਾਰਾ ਦੁਆਰਾ ਬਣਾਈ 21 ਮੈਂਬਰੀ ਕਮੇਟੀ ਦੇ ਮੈਂਬਰ ਭਾਈ ਨਰੈਣ ਸਿੰਘ ਚੌੜਾ ਨੇ ਕਿਹਾ ਕਿ ਭਾਰਤ ਸਰਕਾਰ ਨੇ ਇਨ੍ਹਾਂ ਰਿਹਾਈਆਂ ਦੀ ਆੜ ਵਿਚ ਸਿੱਖਾਂ ਨਾਲ ਧੋਖਾ ਕੀਤਾ ਹੈ। ਭਾਈ ਚੌੜਾ ਨੇ ਕਿਹਾ ਕਿ ਇਨ੍ਹਾਂ ਰਿਹਾਈਆਂ ਵਿਚੋਂ ਇਕ ਵਿਅਕਤੀ 5 ਸਾਲ ਪਹਿਲਾਂ ਹੀ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਰਿਹਾਅ ਹੋ ਕੇ ਘਰ ਬੈਠਾ ਸੀ। ਸਰਕਾਰੀ ਕਰਿੰਦੇ ਉਸ ਨੂੰ ਫ਼ੋਨ ਕਰ ਕੇ ਜੇਲ ਵਿਚ ਹਾਜ਼ਰ ਹੋਣ ਲਈ ਕਹਿ ਰਹੇ ਸਨ। ਇਹ ਵਿਅਕਤੀ ਲੁਧਿਆਣਾ ਬੈਂਕ ਡਕੈਤੀ ਮਾਮਲੇ ਤੇ ਹੇਠਲੀ ਅਦਾਲਤ ਨੇ ਦੋਸ਼ੀ ਕਰਾਰ ਦਿਤਾ ਸੀ ਸੁਪਰੀਮ ਕੋਰਟ ਨੇ ਰਿਹਾਅ ਕਰ ਦਿਤਾ ਸੀ।
Sikh prisoners
ਇਹ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਹੈ। ਸਿਰਫ਼ ਪ੍ਰਾਪਤੀ ਦਿਖਾਉਣ ਦੀਆਂ ਕੋਸ਼ਿਸ਼ਾਂ ਹਨ। ਇਕ ਹੋਰ ਹਰਿਆਣਾ ਦਾ ਵਿਅਕਤੀ ਹੈ ਜਿਸ ਦਾ ਸੰਘਰਸ਼ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਸੰਤ ਸਮਾਜ ਦੇ ਇਕ ਬਾਬੇ ਦੀ ਰਿਹਾਈ ਵੀ ਦਿਖਾ ਦਿਤੀ ਜੋ ਕਿ ਸਾਡੀ ਮੰਗ ਦਾ ਭਾਗ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸੇ ਸੂਚੀ ਤਹਿਤ ਰਿਹਾਅ ਹੋਏ ਨੰਦ ਸਿੰਘ ਤੇ ਸੁਬੇਗ ਸਿੰਘ ਦਾ ਵੀ ਸਿੱਖ ਸੰਘਰਸ਼ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਇਹ 1995 ਦੇ ਚੰਡੀਗੜ੍ਹ ਵਿਚ ਹੋਏ ਇਕ ਕਤਲ ਦੇ ਦੋਸ਼ੀ ਸਨ। ਇਨ੍ਹਾਂ ਦੋਹਾਂ ਨੂੰ ਜੇਲ ਬਰੇਕ ਕਾਂਡ ਨਾਲ ਜੋੜ ਦਿਤਾ ਗਿਆ ਸੀ।
Bhai Balwant Singh Rajoana
ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਮਾਮਲੇ ਤੇ 500 ਗਵਾਹ ਵਿਚੋਂ ਕੋਈ ਵੀ ਨਹੀਂ ਪਹਿਚਾਣ ਸਕਿਆ। ਉਨ੍ਹਾਂ ਦੇ ਕਾਗ਼ਜ਼ਾਂ ਤੇ ਅਗੂੰਠੇ ਲਗਾ ਕੇ ਪੇਸ਼ ਕੀਤੇ ਗਏ। ਕਿਸੇ ਨੇ ਇਹ ਨਹੀਂ ਸੋਚਿਆ ਕਿ ਪੜਿਆ ਲਿਖਿਆ ਬੰਦਾ ਅਗੂੰਠਾ ਕਿਉਂ ਲਗਾਏਗਾ? ਭਾਈ ਰਾਜੋਆਣਾ ਦੀ ਸਜ਼ਾ ਮਾਫ਼ੀ ਦੇ ਰੌਲੇ 'ਤੇ ਬੋਲਦਿਆਂ ਭਾਈ ਚੌੜਾ ਨੇ ਕਿਹਾ ਕਿ ਸਜ਼ਾ ਮਾਫ਼ੀ ਨਾਲ ਉਹ ਜੇਲ ਵਿਚੋਂ ਰਿਹਾਅ ਨਹੀਂ ਹੋਏ। ਉਨ੍ਹਾਂ ਦੀ ਰਿਹਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਭਾਈ ਹਵਾਰਾ, ਭਾਈ ਰਾਜੋਆਣÎਾ, ਭਾਈ ਤਾਰਾ, ਭਾਈ ਲਖਵਿੰਦਰ ਸਿੰਘ ਆਦਿ ਦੀ ਰਿਹਾਈ ਹੋਣੀ ਚਾਹੀਦੀ ਸੀ।