Kartarpur Sahib : ਕਰਤਾਰਪੁਰ ਮੈਨੇਜਮੈਂਟ ਨੇ ਸੁਆਗਤ ਸਮਾਗਮ ਦੌਰਾਨ ਮਾਸ ਅਤੇ ਸ਼ਰਾਬ ਵਰਤਾਉਣ ਤੋਂ ਇਨਕਾਰ ਕੀਤਾ, ਕਿਹਾ ਵੀਡੀਉ ਨਾਲ ਛੇੜਛਾੜ ਹੋਈ
Published : Nov 20, 2023, 6:21 pm IST
Updated : Nov 20, 2023, 6:21 pm IST
SHARE ARTICLE
Kartarpur Sahib : Viral video screenshot
Kartarpur Sahib : Viral video screenshot

ਕਿਹਾ, ਕਰਤਾਰਪੁਰ ਦੇ ਦੂਜੇ ਪੜਾਅ ਦੇ ਵਿਕਾਸ ਅਤੇ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਹਿੱਤਧਾਰਕਾਂ ਲਈ ਇਕ ਰਾਤ ਦੇ ਖਾਣੇ ਦਾ ਸਮਾਗਮ ਕੀਤਾ ਗਿਆ ਸੀ

Kartarpur Sahib : ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕਰਤਾਰਪੁਰ ਪ੍ਰਾਜੈਕਟ ਮੈਨੇਜਮੈਂਟ ਯੂਨਿਟ (ਪੀ.ਐੱਮ.ਯੂ.) ਵਲੋਂ ਕਥਿਤ ਤੌਰ ’ਤੇ ਗੁਰਦੁਆਰਾ ਦਰਬਾਰ ਸਾਹਿਬ ਦੇ ਕੰਪਲੈਕਸ ’ਚ ਡਾਂਸ ਪਾਰਟੀ ਕੀਤੇ ਜਾਣ ਦੀ ਵੀਡੀਉ ਸਾਹਮਣੇ ਆਉਣ ਤੋਂ ਕੁਝ ਦਿਨ ਬਾਅਦ ਅਧਿਕਾਰੀਆਂ ਨੇ ਸੋਮਵਾਰ ਨੂੰ ਇਨ੍ਹਾਂ ਰੀਪੋਰਟਾਂ ਨੂੰ ਖਾਰਿਜ ਕੀਤਾ ਹੈ ਕਿਹਾ ਕਿ ਇਸ ਵਿਚ ਹਿੱਸਾ ਲੈਣ ਵਾਲਿਆਂ ਨੇ ਸ਼ਰਾਬ ਪੀਤੀ ਸੀ ਅਤੇ ਮਾਸਾਹਾਰੀ ਭੋਜਨ ਖਾਧਾ।

ਪੀ.ਐਮ.ਯੂ. ਦੇ ਦੋ ਅਧਿਕਾਰੀਆਂ ਨੇ ਦਸਿਆ ਕਿ 18 ਨਵੰਬਰ ਨੂੰ ਸੁਆਗਤ ਸਮਾਗਮ ’ਚ ਕੋਈ ਸ਼ਰਾਬ ਨਹੀਂ ਪਰੋਸੀ ਗਈ ਅਤੇ ਨਾ ਹੀ ਕੋਈ ਡਾਂਸ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਰਾਤ ਦੇ ਖਾਣੇ ’ਤੇ ਸ਼ਰਾਬ ਵਿਖਾਉਂਦੀ ਵਿਆਪਕ ਤੌਰ ’ਤੇ ਪ੍ਰਸਾਰਿਤ ਵੀਡੀਉ ’ਚ ‘ਸ਼ਾਇਦ ਪ੍ਰਚਾਰ ਦੇ ਉਦੇਸ਼ਾਂ ਲਈ ਛੇੜਛਾੜ ਕੀਤੀ’ ਗਈ ਹੈ। ਇਕ ਅਧਿਕਾਰੀ ਨੇ ਕਿਹਾ, ‘‘ਪ੍ਰੋਗਰਾਮ ’ਚ ਇਕ ਲੜਕੀ ਗ਼ਜ਼ਲ ਗਾ ਰਹੀ ਸੀ ਅਤੇ ਵੀਡੀਉ ਨਾਲ ਗ਼ਲਤ ਮਕਸਦ ਨਾਲ ਛੇੜਛਾੜ ਕੀਤੀ ਗਈ ਸੀ।’’

ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਰਾਤ ਦੇ ਖਾਣੇ ਦਾ ਸਵਾਗਤ ਗੁਰਦੁਆਰਾ ਦਰਬਾਰ ਸਾਹਿਬ ਤੋਂ ਕਰੀਬ ਦੋ ਕਿਲੋਮੀਟਰ ਦੂਰ ਪੀ.ਐਮ.ਯੂ. ਕੰਪਲੈਕਸ ’ਚ ਕੀਤਾ ਗਿਆ ਸੀ। ਕਰਤਾਰਪੁਰ ਲਾਂਘੇ ਦਾ ਉਦਘਾਟਨ 9 ਨਵੰਬਰ, 2019 ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ’ਤੇ ਕੀਤਾ ਗਿਆ ਸੀ। ਸਿੱਖ ਧਰਮ ਵਿਚ ਕਰਤਾਰਪੁਰ ਦੀ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਅਪਣੇ ਜੀਵਨ ਦੇ ਆਖਰੀ ਸਾਲ ਇਸੇ ਸਥਾਨ ’ਤੇ ਬਿਤਾਏ ਸਨ।

ਇਕ ਵੱਖਰੇ ਬਿਆਨ ’ਚ, ਪੀ.ਐਮ.ਯੂ. ਨੇ ਕਿਹਾ ਕਿ ਕਰਤਾਰਪੁਰ ਦੇ ਦੂਜੇ ਪੜਾਅ ਦੇ ਵਿਕਾਸ ਅਤੇ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਹਿੱਤਧਾਰਕਾਂ ਲਈ ਪਿਛਲੇ ਹਫਤੇ ਇਕ ਰਾਤ ਦੇ ਖਾਣੇ ਦਾ ਸਮਾਗਮ ਕੀਤਾ ਗਿਆ ਸੀ। ਪੀ.ਐਮ.ਯੂ. ਨੇ ਇਕ ਬਿਆਨ ’ਚ ਕਿਹਾ, ‘‘ਸ਼ਨਿਚਰਵਾਰ (18 ਨਵੰਬਰ) ਦੀ ਰਾਤ ਨੂੰ, ਪੀ.ਐਮ.ਯੂ. ਨੇ ਕਰਤਾਰਪੁਰ ਵਿਖੇ ਇਕ ਗੈਰ ਰਸਮੀ ਡਿਨਰ ਕੀਤਾ ਜਿਸ ’ਚ ਨਿਆਂਪਾਲਿਕਾ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਰੇਂਜਰਜ਼, ਕਸਟਮ, ਨਸ਼ਾ ਵਿਰੋਧੀ ਵਿਭਾਗ ਅਤੇ ਜ਼ਿਲ੍ਹਾ ਨਾਰੋਵਾਲ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ। ਸਾਰੇ ਮਹੱਤਵਪੂਰਨ ਸਰਕਾਰੀ ਵਿਭਾਗਾਂ ਦੇ ਮੁਖੀ ਜਾਂ ਉਨ੍ਹਾਂ ਦੇ ਨੁਮਾਇੰਦੇ ਹਾਜ਼ਰ ਹੋਏ। ਕਰਤਾਰਪੁਰ ਦਾ ਗੁਰਦੁਆਰਾ ਪਾਕਿਸਤਾਨ ਵਾਲੇ ਪਾਸੇ ਭਾਰਤ-ਪਾਕਿਸਤਾਨ ਸਰਹੱਦ ਤੋਂ 4.7 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।

(For more news apart from Kartarpur Sahib, stay tuned to Rozana Spokesman)

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement