Shaheedi Dihada of Fatehgarh Sahib News : ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ ਫ਼ਤਿਹਗੜ੍ਹ ਸਾਹਿਬ ਆਉਣ ਵਾਲੀ ਸੰਗਤ ਲਈ ਜ਼ਰੂਰੀ ਖ਼ਬਰ
Published : Dec 20, 2024, 12:13 pm IST
Updated : Dec 20, 2024, 12:13 pm IST
SHARE ARTICLE
Shaheedi Dihada Special Fatehgarh Sahib Sabha on martyrdom of chaar sahibzade Latest News in Punjabi
Shaheedi Dihada Special Fatehgarh Sahib Sabha on martyrdom of chaar sahibzade Latest News in Punjabi

ਵਨ ਵੇਅ ਟ੍ਰੈਫ਼ਿਕ ਰੂਟ ਹੋਇਆ ਜਾਰੀ

Shaheedi Dihada Special Fatehgarh Sahib Sabha on martyrdom of chaar sahibzade Latest News in Punjabi : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ’ਚ 25 ਤੋਂ 27 ਦਸੰਬਰ ਤਕ ਹੋਣ ਵਾਲੀ ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਜ਼ਿਲ੍ਹਾ ਪੁਲਿਸ ਵਲੋਂ ਵਨ ਵੇਅ ਟ੍ਰੈਫ਼ਿਕ ਦਾ ਰੂਟ ਜਾਰੀ ਕੀਤਾ ਗਿਆ ਹੈ। ਸ਼ਹੀਦੀ ਸਭਾ ਦੌਰਾਨ ਕਿਸੇ ਵੀ ਵਾਹਨ ਦੀ ਫ਼ਤਿਹਗੜ੍ਹ ਸਾਹਿਬ-ਸਰਹਿੰਦ ਆਉਣ ਲਈ ਐਂਟਰੀ ਨਹੀਂ ਹੋਵੇਗੀ।

ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਸ਼ਹੀਦੀ ਸਭਾ ਦੌਰਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਦਿਤੀ। ਉਨ੍ਹਾਂ ਦਸਿਆ ਕਿ ਪਟਿਆਲਾ ਵਲੋਂ ਮਾਧੋਪੁਰ ਚੌਕ ਰਾਹੀਂ ਆਉਣ ਵਾਲੀ ਟ੍ਰੈਫ਼ਿਕ ਵਾਇਆ ਰੇਲਵੇ ਅੰਡਰਬ੍ਰਿਜ ਰਾਹੀਂ ਸ਼ਮਸ਼ੇਰ ਨਗਰ ਚੌਂਕ ਤੋਂ ਵਿਕਟੋਰੀਆ ਸਟਰੀਟ ਪਾਰਕਿੰਗ (ਸਰਹਿੰਦ-ਚੰਡੀਗੜ੍ਹ ਰੋਡ) ਹੋ ਕੇ ਜਾਵੇਗੀ ਤੇ ਵਿਕਟੋਰੀਆ ਸਟਰੀਟ ਤੋਂ ਵਾਪਸ ਪਟਿਆਲਾ-ਨਾਭਾ-ਖੰਨਾ ਤੇ ਜੀ. ਟੀ. ਰੋਡ ਸਾਈਡ ਨੂੰ ਜਾਣ ਵਾਲੀ ਟ੍ਰੈਫ਼ਿਕ ਸ਼ਮਸ਼ੇਰ ਨਗਰ ਚੌਂਕ ਤੋਂ ਬਾਈਪਾਸ ਓਵਰਬ੍ਰਿਜ, ਗੋਲ ਚੌਂਕ ਰਾਹੀਂ ਚਾਵਲਾ ਚੌਂਕ ਜੀ.ਟੀ. ਰੋਡ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਡਾ. ਰਵਜੋਤ ਗਰੇਵਾਲ ਨੇ ਦਸਿਆ ਕਿ ਵਿਕਟੋਰੀਆ ਸਟਰੀਟ ਪਾਰਕਿੰਗ ਬਾਈਪਾਸ ਰੋਡ ਤੋਂ ਮਿੰਨੀ ਬੱਸ ਸੇਵਾ ਪਿੰਡ ਮੰਡੋਫਲ ਚੌਕ ਤੋਂ ਵਾਇਆ ਅੱਤੇਵਾਲੀ ਨੇੜੇ ਸੁਰਾਪੁਰੀਆ ਡੇਰਾ ਪਾਰਕਿੰਗ ਵਿਸ਼ਵ ਯੂਨੀਵਰਸਿਟੀ ਤੋਂ ਨਿਕਾਸੀ ਗੇਟ ਰਾਹੀਂ ਵਾਪਸ ਅੱਤੇਵਾਲੀ ਮੰਡੋਫਲ ਚੌਂਕ ਤੋਂ ਵਾਪਸ ਵਿਕਟੋਰੀਆ ਸਟਰੀਟ ਪਾਰਕਿੰਗ ਹੋ ਕੇ ਜਾਵੇਗੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦਸਿਆ ਕਿ ਜੀ. ਟੀ. ਰੋਡ ਨਵਾਂ ਬੱਸ ਸਟੈਂਡ ਸਰਹਿੰਦ ਤੋਂ ਦਾਣਾ ਮੰਡੀ ਪਾਰਕਿੰਗ ’ਚ ਜਾਣ ਵਾਲੀ ਟ੍ਰੈਫ਼ਿਕ ਵਾਪਸ ਪਟਿਆਲਾ-ਨਾਭਾ-ਖੰਨਾ ਜਾਣ ਲਈ ਦਾਣਾ ਮੰਡੀ ਭੱਟੀ ਰੋਡ ਰਾਹੀਂ ਬਾਈਪਾਸ ਓਵਰਬ੍ਰਿਜ ਤੋਂ ਜੀ. ਟੀ. ਰੋਡ ਚਾਵਲਾ ਚੌਕ ਹੋ ਕੇ ਜਾਵੇਗੀ।

ਨਵੀਂ ਦਾਣਾ ਮੰਡੀ ਪਾਰਕਿੰਗ ਸਰਹਿੰਦ ਤੋਂ ਮਿੰਨੀ ਬੱਸ ਸੇਵਾ ਵਿਸ਼ਕਰਮਾ ਚੌਂਕ ਭੱਟੀ ਰੋਡ ਤੋਂ ਅੰਦਰਲੇ ਓਵਰਬ੍ਰਿਜ ਰਾਹੀਂ ਚੂੰਗੀ ਨੰਬਰ-4 ਸਰਹਿੰਦ ਮੰਡੀ ਆਵੇਗੀ ਤੇ ਚੂੰਗੀ ਨੰਬਰ-4 ਤੋਂ ਬਾਈਪਾਸ ਓਵਰਬ੍ਰਿਜ ਰਾਹੀਂ ਚਾਵਲਾ ਚੌਕ ਜੀ. ਟੀ. ਰੋਡ ਹੁੰਦੇ ਹੋਏ ਨਵਾਂ ਬੱਸ ਸਟੈਂਡ ਜੀ.ਟੀ. ਰੋਡ ਤੋਂ ਨਵੀਂ ਦਾਣਾ ਮੰਡੀ ਪਾਰਕਿੰਗ ’ਚ ਵਾਪਸ ਆਵੇਗੀ। ਇਸੇ ਤਰ੍ਹਾਂ ਮਾਡਰਨ ਰਿਜ਼ੋਰਟ ਬਹਾਦਰਗੜ੍ਹ ਬੱਸੀ ਪਠਾਣਾ ਰੋਡ ਤੋਂ ਫ਼ਤਿਹਗੜ੍ਹ ਸਾਹਿਬ ਆਉਣ ਵਾਲੀ ਟ੍ਰੈਫ਼ਿਕ ਟੀ-ਪੁਆਇੰਟ ਤਲਾਣੀਆਂ ਤੋਂ ਪਿੰਡ ਤਲਾਣੀਆਂ ਨੂੰ ਵਾਪਸ ਬੱਸੀ ਪਠਾਣਾ ਸਾਈਡ ਹੋ ਕੇ ਜਾਵੇਗੀ। ਇਹ ਟ੍ਰੈਫ਼ਿਕ ਯੂ-ਟਰਨ ਨਹੀਂ ਲੈ ਸਕੇਗੀ।

(For more Punjabi news apart from Shaheedi Dihada Special Fatehgarh Sahib Sabha on martyrdom of chaar sahibzade Latest News in Punjabi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement