ਨਿਊਯਾਰਕ ਦੇ ਟਾਈਮਜ਼ ਸੁਕੇਅਰ 'ਤੇ ਛਾਇਆ ਬਜ਼ੁਰਗ ਸਿੱਖ ਮਾਡਲ
Published : Jan 21, 2019, 11:51 am IST
Updated : Jan 21, 2019, 12:28 pm IST
SHARE ARTICLE
elderly model of New York's Times Square
elderly model of New York's Times Square

ਕਾਸਮੈਟਿਕ ਪ੍ਰੋਡਕਟ ਦੇ ਇਸ਼ਤਿਹਾਰ 'ਚ ਲੱਗੀ ਤਸਵੀਰ........

ਨਿਊਯਾਰਕ : ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸੁਕੇਅਰ 'ਤੇ ਪਿਛਲੇ ਕਈ ਦਿਨਾਂ ਤੋਂ ਬਜ਼ੁਰਗ ਸਿੱਖ ਦੀ ਇਹ ਤਸਵੀਰ ਨਜ਼ਰ ਆ ਰਹੀ ਹੈ ਜੋ ਇਕ ਅਮਰੀਕੀ ਕੰਪਨੀ ਦੇ ਕਾਸਮੈਟਿਕ ਪ੍ਰੋਡਕਟ ਦਾ ਪ੍ਰਚਾਰ ਕਰ ਰਹੇ ਹਨ। ਬਹੁਤ ਸਾਰੇ ਲੋਕ ਇਸ ਤਸਵੀਰ ਨਾਲ ਸੈਲਫ਼ੀਆਂ ਵੀ ਲੈਂਦੇ ਦੇਖੇ ਜਾ ਸਕਦੇ ਹਨ। ਜਦਕਿ ਸਿੱਖ ਅਤੇ ਭਾਰਤੀ ਅਮਰੀਕੀ ਇਸ ਬਜ਼ੁਰਗ ਸਿੱਖ ਮਾਡਲ ਦੀ ਟਾਈਮਜ਼ ਸੁਕੇਅਰ 'ਤੇ ਲੱਗੀ ਤਸਵੀਰ ਨੂੰ ਲੈ ਕੇ ਮਾਣ ਮਹਿਸੂਸ ਕਰ ਰਹੇ ਹਨ। ਦਰਅਸਲ ਇਹ ਸਰਦਾਰ ਜੀ ਨਾਰਥਰਿਜ ਕੈਲੀਫ਼ੋਰਨੀਆ ਦੇ ਰਹਿਣ ਵਾਲੇ 74 ਸਾਲਾ ਪ੍ਰੀਤਮ ਸਿੰਘ ਹਨ। ਜੋ ਇਸ ਤਸਵੀਰ ਵਿਚ ਅਪਣੀਆਂ ਦਾੜ੍ਹੀ-ਮੁੱਛਾਂ ਨੂੰ ਤਾਅ ਦਿੰਦੇ ਨਜ਼ਰ ਆ ਰਹੇ ਹਨ।

ਬਜ਼ੁਰਗ ਸਿੱਖ ਮਾਡਲ ਪ੍ਰੀਤਮ ਸਿੰਘ ਨੂੰ ਇਕ ਅਮਰੀਕੀ ਕੰਪਨੀ ਨੇ ਅਪਣਾ ਮਾਡਲ ਬਣਾਇਆ ਹੈ ਜੋ ਸ਼ੇਵਿੰਗ ਅਤੇ ਗਰੂਮਿੰਗ ਪ੍ਰੋਡਕਟ ਬਣਾਉਂਦੀ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਕ ਨਵਾਂ ਪ੍ਰੋਡਕਟ ਬੀਅਰਡ ਆਇਲ ਯਾਨੀ ਕਿ ਦਾੜ੍ਹੀ-ਮੁੱਛਾਂ ਨੂੰ ਮਜ਼ਬੂਤ ਅਤੇ ਵਧੀਆ ਬਣਾਉਣ ਵਾਲਾ ਤੇਲ ਬਣਾਇਆ ਹੈ। ਇਸ ਇਸ਼ਤਿਹਾਰ ਜ਼ਰੀਏ ਉਸੇ ਪ੍ਰੋਡਕਟ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਉਨ੍ਹਾਂ ਅਮਰੀਕੀਆਂ ਨੂੰ ਆਕਰਸ਼ਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜੋ ਅਪਣੀਆਂ ਦਾੜ੍ਹੀ-ਮੁੱਛਾਂ ਨੂੰ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹਨ। 

ਕੰਪਨੀ ਨੇ ਇਸ ਇਸ਼ਤਿਹਾਰ ਵਿਚ ਸਿੱਖਾਂ ਪ੍ਰਤੀ ਸਨਮਾਨ ਜ਼ਾਹਰ ਕਰਨ ਦੇ ਨਾਲ ਨਾਲ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਦਾ ਵੀ ਸਨਮਾਨ ਕੀਤਾ ਹੈ। ਕੰਪਨੀ ਨੇ ਅਪਣੀ ਟੈਗ ਲਾਈਨ ਵਿਚ ਲਿਖਿਆ ਹੈ ''ਇਹ ਬੀਅਰਡ ਆਇਲ ਹੈ ਕਿਉਂਕਿ ਕੁੱਝ ਲੋਕਾਂ ਲਈ ਦਾੜ੍ਹੀ ਹੀ ਧਰਮ ਹੈ।'' ਦਸ ਦਈਏ ਕਿ ਸਿੱਖ ਮਾਡਲ ਪ੍ਰੀਤਮ ਸਿੰਘ ਮੂਲ ਤੌਰ 'ਤੇ ਰਿਆਸਤੀ ਸ਼ਹਿਰ ਪਟਿਆਲਾ ਦੇ ਰਹਿਣ ਵਾਲੇ ਹਨ ਜੋ 1983 ਵਿਚ ਅਮਰੀਕਾ ਆ ਗਏ ਸਨ। ਉਹ ਇਥੇ ਇਕ ਰਿਅਲ ਅਸਟੇਟ ਕੰਪਨੀ ਚਲਾਉਂਦੇ ਹਨ। ਐਕਟਿੰਗ ਉਨ੍ਹਾਂ ਦਾ ਸ਼ੌਕ ਹੈ, ਜਿਸ ਨੂੰ ਉਹ ਹੁਣ ਕਰੀਅਰ ਵੀ ਬਣਾ ਚੁਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement