ਪੜ੍ਹੋ ਸਾਹਿਬਜ਼ਾਦਿਆਂ ਬਾਰੇ ਰੌਚਕ ਜਾਣਕਾਰੀ
ਪ੍ਰਸ਼ਨ : ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕਰ ਕੇ ਕਿੱਥੇ ਪਹੁੰਚੇ?
ਉੱਤਰ : ਚਮਕੌਰ ਸਾਹਿਬ।
ਪ੍ਰਸ਼ਨ : ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਕਿੱਥੇ ਰੁਕੇ ਸਨ?
ਉੱਤਰ : ਚੌਧਰੀ ਬੁੱਧੀ ਚੰਦ ਦੀ ਹਵੇਲੀ ’ਚ।
ਪ੍ਰਸ਼ਨ : ਚੌਧਰੀ ਦੀ ਹਵੇਲੀ ’ਚ ਰਹਿ ਕੇ ਦੁਸ਼ਮਣ ਦਲ ਦਾ ਮੁਕਾਬਲਾ ਕਰਨ ਦਾ ਫ਼ੈਸਲਾ ਕਿਸ ਨੇ ਕੀਤਾ ਸੀ?
ਉੱਤਰ : ਗੁਰੂ ਗੋਬਿੰਦ ਸਿੰਘ ਜੀ ਨੇ।
ਪ੍ਰਸ਼ਨ : ਚਮਕੌਰ ਸਾਹਿਬ ਗੁਰੂ ਜੀ ਦੇ ਨਾਲ ਕਿਹੜੇ ਦੋ ਸਾਹਿਬਜ਼ਾਦੇ ਸਨ?
ਉੱਤਰ : ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ।
ਪ੍ਰਸ਼ਨ : ਚਮਕੌਰ ਸਾਹਿਬ ਦਾ ਯੁੱਧ ਕਦੋਂ ਸ਼ੁਰੂ ਹੋਇਆ ਸੀ?
ਉੱਤਰ : 22 ਦਸੰਬਰ 1704 ਈ ਨੂੰ।
ਪ੍ਰਸ਼ਨ : ਜਦੋਂ ਸਿੱਖਾਂ ਨੇ ਚਮਕੌਰ ਦੀ ਗੜ੍ਹੀ ਵਿਚ ਗੁਰੂ ਜੀ ਨੂੰ ਇਹ ਕਿਹਾ ਕਿ ਤੁਸੀਂ ਸਾਹਿਬਜ਼ਾਦਿਆਂ ਸਮੇਤ ਜੰਗ ’ਚੋਂ ਨਿਕਲ ਜਾਉ ਤਾਂ ਗੁਰੂ ਜੀ ਨੇ ਕੀ ਉੱਤਰ ਦਿਤਾ?
ਉੱਤਰ : ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ?
ਪ੍ਰਸ਼ਨ : ਗੁਰੂ ਜੀ ਦੀ ਫ਼ੌਜ ਦਾ ਚਮਕੌਰ ਦੀ ਜੰਗ ’ਚ ਕਿੰਨੀ ਮੁਗ਼ਲ ਫ਼ੌਜ ਨਾਲ ਮੁਕਾਬਲਾ ਹੋਇਆ ਸੀ?
ਉੱਤਰ : ਦਸ ਲੱਖ ਨਾਲ।
ਪ੍ਰਸ਼ਨ : ਚਮਕੌਰ ਸਾਹਿਬ ਦੀ ਜੰਗ ਵਿਚ ਮੁਗ਼ਲ ਫ਼ੌਜਾਂ ਦੇ ਮੁਕਾਬਲੇ ਵਿਚ ਸਿੰਘਾਂ ਦੀ ਫ਼ੌਜ ਦੀ ਕਿੰਨੀ ਗਿਣਤੀ ਸੀ?
ਉੱਤਰ : 40
ਪ੍ਰਸ਼ਨ : ਚਮਕੌਰ ਦੇ ਯੁੱਧ ਵਿਚ ਬਾਬਾ ਅਜੀਤ ਸਿੰਘ ਜੀ ਨਾਲ ਕਿੰਨੇ ਸਿੱਖ ਨਾਲ ਗਏ ਸਨ?
ਉੱਤਰ : ਪੰਜ
ਪ੍ਰਸ਼ਨ : ਚਮਕੌਰ ਦੇ ਯੁੱਧ ’ਚ ਬਾਬਾ ਅਜੀਤ ਸਿੰਘ ਜੀ ਨਾਲ ਕਿਹੜੇ ਪੰਜ ਸਿੱਖ ਨਾਲ ਗਏ ਸਨ?
ਉੱਤਰ : ਭਾਈ ਮੋਹਕਮ ਸਿੰਘ, ਭਾਈ ਈਸ਼ਰ ਸਿੰਘ, ਭਾਈ ਲਾਲ ਸਿੰਘ, ਭਾਈ ਨੰਦ ਸਿੰਘ ਤੇ ਭਾਈ ਕੇਸਰ ਸਿੰਘ
ਪ੍ਰਸ਼ਨ : ਭਾਈ ਉਦੈ ਸਿੰਘ ਜੀ ਕਿਸ ਨੂੰ ਬਚਾਉਂਦੇ ਹੋਏ ਸ਼ਹੀਦ ਹੋਏ ਸਨ?
ਉੱਤਰ : ਬਾਬਾ ਅਜੀਤ ਸਿੰਘ ਜੀ ਨੂੰ
ਪ੍ਰਸ਼ਨ : ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਕਿਹੜੇ ਹਥਿਆਰ ਰਣ-ਭੂਮੀ ’ਚ ਵਰਤੇ ਸਨ?
ਉੱਤਰ : ਕ੍ਰਿਪਾਨ, ਨੇਜ਼ਾ ਤੇ ਤੀਰ ਕਮਾਨ
ਪ੍ਰਸ਼ਨ : ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਸੂਰਬੀਰਤਾ ਨੂੰ ਵੇਖ ਕੇ ਕੌਣ ਅਸ਼-ਅਸ਼ ਕਰ ਉਠਿਆ ਸੀ?
ਉੱਤਰ : ਲਾਹੌਰ ਦਾ ਫ਼ੌਜਦਾਰ ਜ਼ਬਰਦਸਤ ਖ਼ਾਂ।
ਪ੍ਰਸ਼ਨ : ਬਾਬਾ ਅਜੀਤ ਸਿੰਘ ਜੀ ਕਿੱਥੇ ਤੇ ਕਦੋਂ ਸ਼ਹੀਦ ਹੋਏ ਸਨ?
ਉੱਤਰ : ਚਮਕੌਰ ਦੀ ਲੜਾਈ ’ਚ 17 ਮਾਘ, 1761 ਸੰਮਤ (22 ਦਸੰਬਰ 1704 ਈ:)
ਪ੍ਰਸ਼ਨ : ਬਾਬਾ ਅਜੀਤ ਸਿੰਘ ਜੀ ਦੀ ਸ਼ਹੀਦੀ ਸਮੇਂ ਕਿੰਨੀ ਉਮਰ ਸੀ?
ਉੱਤਰ : 17 ਸਾਲ।
- ਬਲਵਿੰਦਰ ਸਿੰਘ ਮੁਹੱਲਾ ਹਰਨਾਮਪੁਰਾ
ਵਾ: ਨੰ: 16 ਕੋਟਕਪੂਰਾ (ਫ਼ਰੀਦਕੋਟ)