
ਨਿਤ ਨਵੇਂ ਦਿਨ ਕੋਈ ਨਾ ਕੋਈ ਅਖੌਤੀ ਸਾਧ ਜਾਂ ਪਾਖੰਡੀ ਗੁਰੁ ਕੋਈ ਅਜਿਹਾ ਕਾਰਾ ਕਰਦਾ ਹੈ ਜਿਸ ਨਾਲ ਗੁਰੁ ਨਾਨਕ ਨਾਮ ਲੇਵਾ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਦੀ ਹੈ
ਖਾਲੜਾ : ਨਿਤ ਨਵੇਂ ਦਿਨ ਕੋਈ ਨਾ ਕੋਈ ਅਖੌਤੀ ਸਾਧ ਜਾਂ ਪਾਖੰਡੀ ਗੁਰੁ ਕੋਈ ਅਜਿਹਾ ਕਾਰਾ ਕਰਦਾ ਹੈ ਜਿਸ ਨਾਲ ਗੁਰੁ ਨਾਨਕ ਨਾਮ ਲੇਵਾ ਸਿੱਖ ਹਿਰਦਿਆਂ ਨੂੰ ਭਾਰੀ ਠੇਸ ਪਹੁੰਚਦੀ ਹੈ। ਹੁਣ ਫਿਰ ਪਿਛਲੇ ਕੁੱਝ ਦਿਨਾਂ ਤੋਂ ਤਖ਼ਤਾਂ ਦੇ ਜਥੇਦਾਰਾਂ ਦੇ ਚਹੇਤੇ ਕਹੇ ਜਾਂਦੇ ਪਿਪਲੀ ਵਾਲੇ ਸਾਧ ਜਿਸ ਦੀਆਂ ਇਨ੍ਹਾਂ 'ਜਥੇਦਾਰਾਂ' ਨਾਲ ਸੋਸ਼ਲ ਮੀਡੀਆ ਉਪਰ ਕਾਫ਼ੀ ਤਸਵੀਰਾਂ ਚਰਚਿਤ ਹੋ ਰਹੀਆਂ ਹਨ। ਅੱਜ ਇਕ ਵਾਰੀ ਫਿਰ ਸੋਸ਼ਲ ਮੀਡੀਆ ਉਪਰ ਇਸੇ ਸਾਧ ਦੀ ਇਕ ਹੋਰ ਵੀਡੀਉ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਜਿਸ ਵਿਚ ਉਕਤ ਸਾਧ ਵਿਅਕਤੀ ਆਪ ਤਾਂ ਸਿੰਘਾਸਨ ਦੀ ਤਰ੍ਹਾਂ ਸੰਗਤਾਂ ਵਿਚ ਸੋਫ਼ੇ 'ਤੇ ਬੈਠਾ ਦਿਖਾਈ ਦੇ ਰਿਹਾ ਹੈ
ਤੇ ਉਸ ਦੇ ਸਾਹਮਣੇ ਪੈਰਾਂ ਵਿਚ ਬੈਠ ਕੇ ਰਾਗੀ ਜਥੇ ਗੁਰਬਾਣੀ ਦਾ ਕੀਰਤਨ (ਬਸੰਤ ਰਾਗ ਵਿਚ) ਕਰ ਕੇ ਗੁਰਬਾਣੀ ਦੀ ਬੇਅਦਬੀ ਕਰ ਰਹੇ ਹਨ। ਵੀਡੀਉ ਵਿਚ ਤਾਂ ਇਉਂ ਲਗਦਾ ਹੈ ਜਿਵੇਂ ਉਥੇ ਗੁਰੁ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੋਇਆ ਹੋਵੇ। ਅਫ਼ਸੋਸ ਇਸ ਗੱਲ ਦਾ ਹੈ ਕਿ ਇੰਨਾ ਕੁੱਝ ਵਾਪਰਨ ਤੋਂ ਬਾਅਦ ਵੀ ਤਖ਼ਤਾਂ ਦੇ ਜਥੇਦਾਰ ਚੁੱਪੀ ਧਾਰਨ ਕਰੀ ਬੈਠੇ ਹਨ। ਸੋਸ਼ਲ ਮੀਡੀਆ ਉਪਰ ਲੋਕਾਂ ਵਲੋਂ ਕੁਮੈਂਟ ਪਾਏ ਜਾ ਰਹੇ ਹਨ ਕਿ (ਗੁਰੁ ਸਾਹਿਬ ਦਾ ਸ਼ਰੀਕ ਬਣਨ ਦੀ ਕੋਸ਼ਿਸ਼ ਪਰ ਹੁਣ ਕੋਈ ਅਕਾਲੀ ਫੂਲਾ ਸਿੰਘ ਵੀ ਨਹੀਂ ਦਿਸਦਾ) ਇਸ ਵੀਡੀਉ ਵਿਚ ਵਾਰੀ-ਵਾਰੀ ਦੋ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਦਿਖਾਈ ਦੇ ਰਿਹਾ ਹੈ।
ਇਸ ਸਬੰਧੀ ਅਕਸਰ ਅਜਿਹਾ ਹੁੰਦਾ ਹੈ ਕਿ ਜਦੋਂ 'ਜਥੇਦਾਰਾਂ' ਨੂੰ ਕੋਈ ਫ਼ੋਨ ਕਰਦਾ ਹੈ ਤਾਂ ਉਨ੍ਹਾਂ ਵਲੋਂ ਇਹ ਹੀ ਜੁਆਬ ਹੁੰਦਾ ਹੈ ਕਿ ਇਸ ਸਬੰਧੀ ਅਜੇ ਤਕ ਕੋਈ ਸ਼ਿਕਾਇਤ ਨਹੀਂ ਪਹੁੰਚੀ। ਪਰ ਸੰਗਤਾਂ ਦਾ ਕਹਿਣਾ ਹੈ ਕਿ ਕੀ 'ਜਥੇਦਾਰਾਂ' ਨੂੰ ਚਰਚਿਤ ਹੋਈਆਂ ਇਹ ਵੀਡੀਉ ਨਜ਼ਰੀਂ ਨਹੀਂ ਆਉਂਦੀਆਂ। ਇਸ ਸਬੰਧ ਵਿਚ ਗੱਲ ਕਰਦਿਆ ਪ੍ਰਚਾਰਕ ਕਰਨਬੀਰ ਸਿੰਘ ਨਾਰਲੀ, ਪ੍ਰਚਾਰਕ ਗੁਰਸਰਨ ਸਿੰਘ, ਪ੍ਰਚਾਰਕ ਸੰਦੀਪ ਸਿੰਘ ਕਿਹਾ ਕਿ ਕੀ ਭਵਿੱਖ ਵਿਚ ਇਸ ਬਾਬੇ ਅਤੇ ਇਸ ਨੂੰ ਉਤਸ਼ਾਹਤ ਕਰਨ ਵਾਲਿਆਂ ਵਿਰੁਧ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਇਸੇ ਤਰ੍ਹਾਂ ਇਹ ਲੋਕ ਸੰਗਤਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾÀੇਣਗੇ।