
ਪੁਲਿਸ ਨੇ ਜਿਥੇ ਉਸ ਦੀ ਸਿਰੀ ਸਾਹਿਬ ਜ਼ਬਤ ਕਰ ਲਈ ਉਥੇ ਉਸ ’ਤੇ ਵੱਡੀ ਸਿਰੀ ਸਾਹਿਬ ਨੂੰ ਚਾਕੂ ਸਮਝ ਕੇਸ ਵੀ ਪਾ ਦਿਤਾ।
Italy News: ਮਿਲਾਨ ਇਟਲੀ (ਦਲਜੀਤ ਮੱਕੜ): ਪਿਛਲੇ ਦਿਨੀਂ ਇਟਲੀ ਦੇ ਸ਼ਹਿਰ ਮਿਲਾਨ ਵਿਖੇ 3 ਕੁ ਮਹੀਨੇ ਪਹਿਲਾਂ ਸੀਜ਼ਨ ਵਾਲੇ ਪੇਪਰਾਂ ਤੇ ਆਏ ਅੰਮ੍ਰਿਤਧਾਰੀ ਗੁਰਬਚਨ ਸਿੰਘ ਖ਼ਾਲਸਾ (45) ਨੂੰ ਸਥਾਨਕ ਪੁਲਿਸ ਨੇ ਘੇਰ ਲਿਆ ਅਤੇ ਉਸ ਨੇ 6 ਸੈਂਟੀਮੀਟਰ ਤੋਂ ਵੱਡੀ ਸਿਰੀ ਜਨਤਕ ਪਾਈ ਹੋਈ ਸੀ ਜਿਸ ਕਾਰਨ ਪੁਲਿਸ ਨੇ ਜਿਥੇ ਉਸ ਦੀ ਸਿਰੀ ਸਾਹਿਬ ਜ਼ਬਤ ਕਰ ਲਈ ਉਥੇ ਉਸ ’ਤੇ ਵੱਡੀ ਸਿਰੀ ਸਾਹਿਬ ਨੂੰ ਚਾਕੂ ਸਮਝ ਕੇਸ ਵੀ ਪਾ ਦਿਤਾ।
ਇਸ ਨਾਲ ਹੀ ਹਫ਼ਤੇ ਦਸ ਦਿਨ ਦੇ ਅੰਦਰ ਵਕੀਲ ਕਰ ਅਪਣਾ ਪੱਖ ਰੱਖਣ ਪੇਸ਼ ਕਰਨ ਦੀ ਹਦਾਇਤ ਦਿਤੀ ਸੀ ਜਿਸ ਦੇ ਚਲਦਿਆਂ ਅੰਮ੍ਰਿਤਧਾਰੀ ਗੁਰਬਚਨ ਸਿੰਘ ਖ਼ਾਲਸਾ ਨੇ ਸਿੱਖ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਸੀ। ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਜਦੋਜਹਿਦ ਕਰ ਰਹੀ ਸੰਸਥਾ ਯੂਨੀਅਨ ਸਿੱਖ ਇਟਲੀ ਨੇ ਗੁਰਬਚਨ ਸਿੰਘ ਨੂੰ ਉਸ ’ਤੇ ਹੋਏ ਕੇਸ ਦੀ ਪੈਰਵਾਈ ਅਪਣੇ ਵਕੀਲਾਂ ਤੋਂ ਕਰਵਾਉਣ ਦਾ ਭਰੋਸਾ ਦਿਤਾ ਸੀ
ਅਤੇ ਬੀਤੇ ਕਲ ਮਿਲਾਨ ਵਿਖੇ ਯੂਨੀਅਨ ਸਿੱਖ ਇਟਲੀ ਦੇ ਆਗੂਆਂ ਅਤੇ ਗੁਰਬਚਨ ਸਿੰਘ ਖ਼ਾਲਸਾ ਨੇ ਯੂਨੀਅਨ ਸਿੱਖ ਇਟਲੀ ਦੀ ਲੀਗਲ ਟੀਮ ਮੈਂਬਰ ਕ੍ਰਿਸਤੀਆਨਾ ਚੀਆਨੀਤੋ ਨੂੰ ਮਿਲ ਕੇ ਅਪਣਾ ਪੱਖ ਰੱਖ ਕੇ ਕਾਗ਼ਜ਼ੀ ਕਾਰਵਾਈ ਸ਼ੁਰੂ ਕਰਵਾ ਦਿਤੀ ਹੈ। ਲੀਗਲ ਟੀਮ ਨੂੰ ਮਿਲਣ ਉਪਰੰਤ ਭਾਈ ਗੁਰਬਚਨ ਸਿੰਘ ਖ਼ਾਲਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਟਲੀ ਦੇ ਕਾਨੂੰਨ ਬਾਰੇ ਜਾਣਕਾਰੀ ਨਹੀਂ ਸੀ
ਜਿਸ ’ਤੇ ਇਟਲੀ ਦੀ ਪੁਲਿਸ ਨੇ ਕਾਰਵਾਈ ਕੀਤੀ। ਪਰ ਯੂਨੀਅਨ ਸਿੱਖ ਇਟਲੀ ਦੇ ਆਗੂਆਂ ਨੇ ਉਸ ਦੀ ਬਾਂਹ ਫੜਦਿਆਂ ਉਸ ਨੂੰ ਹਰ ਸੰਭਵ ਮਦਦ ਦਿਤੀ ਹੈ । ਉਹਨਾਂ ਦੀ ਲੀਗਲ ਟੀਮ ਨੇ ਕਰਵਾਈ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਯੂਨੀਅਨ ਸਿੱਖ ਇਟਲੀ ਦੇ ਮੁੱਖ ਸੇਵਾਦਾਰ ਭਾਈ ਸਤਵਿੰਦਰ ਸਿੰਘ ਬਾਜਵਾ ਅਤੇ ਭਾਈ ਇਕਬਾਲ ਸਿੰਘ ਸੋਢੀ ਅਤੇ ਪ੍ਰਬੰਧਕਾਂ ਦਾ ਧਨਵਾਦ ਕੀਤਾ ਜਿਹੜੇ ਉਸ ਦੀ ਮਦਦ ਕਰ ਰਹੇ ਹਨ।