Satnam Singh Ahluwalia News: ਸਤਨਾਮ ਸਿੰਘ ਆਹਲੂਵਾਲੀਆ ਨੇ ਥਾਈਲੈਂਡ ਵਿਚ ਕ੍ਰਿਪਾਨ ਦੀ ਲੜਾਈ ਲੜ ਕੇ ਵੱਡੀ ਜਿੱਤ ਹਾਸਲ ਕੀਤੀ
Published : May 21, 2025, 6:39 am IST
Updated : May 21, 2025, 7:22 am IST
SHARE ARTICLE
Satnam Singh Ahluwalia won a major victory in the Kirpan battle in Thailand.
Satnam Singh Ahluwalia won a major victory in the Kirpan battle in Thailand.

ਹੋਟਲ ਸ਼ੰਗਰੀਲਾ ਦੇ ਸਟਾਫ਼ ਨੇ ਕ੍ਰਿਪਾਨ ਦੀ ਤੁਲਨਾ ਚਾਕੂ ਨਾਲ ਕਰਦਿਆਂ ਸਤਨਾਮ ਸਿੰਘ ਨੂੰ ਕ੍ਰਿਪਾਨ ਉਤਾਰਨ ਲਈ ਕਿਹਾ ਸੀ

Satnam Singh Ahluwalia won a major victory in the Kirpan battle in Thailand: ਪਛਮੀ ਬੰਗਾਲ ਦੇ ਘੱਟ ਗਿਣਤੀ ਕਮਿਸ਼ਨ ਦੇ ਸਿੱਖ ਮੈਂਬਰ ਸਤਨਾਮ ਸਿੰਘ ਆਹਲੂਵਾਲੀਆ ਨੇ ਥਾਈਲੈਂਡ ਵਿਚ ਕਿਰਪਾਨ ਦੀ ਲੜਾਈ ਲੜ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਆਹਲੂਵਾਲੀਆ ਦੀ ਇਸ ਸਫ਼ਲਤਾ ’ਤੇ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਜੇ ਹਰ ਸਿੱਖ ਸਤਨਾਮ ਸਿੰਘ ਵਾਂਗ ਅਪਣੇ ਹੱਕ ਲਈ ਲੜਾਈ ਕਰੇ ਤਾਂ ਕੌਮ ਦੀ ਤਕਦੀਰ ਬਦਲ ਸਕਦੀ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਆਹਲੂਵਾਲੀਆ ਨੇ ਦਸਿਆ ਕਿ ਉਹ ਬੀਤੀ 12 ਅਪ੍ਰੈਲ ਨੂੰ ਕਿਸੇ ਨਿਜੀ ਪ੍ਰੋਗਰਾਮ ਲਈ ਥਾਈਲੈਂਡ ਗਏ ਸਨ। ਉਨ੍ਹਾਂ ਹੋਟਲ ਸ਼ੰਗਰੀਲਾ ਵਿਖੇ ਬੁਕਿੰਗ ਕਾਰਵਾਈ ਸੀ। ਹੋਟਲ ਦੇ ਸਟਾਫ਼ ਨੇ ਉਨ੍ਹਾਂ ਦੀ ਕਿਰਪਾਨ ਦੀ ਤੁਲਨਾ ਚਾਕੂ ਨਾਲ ਕਰਦਿਆਂ ਉਨ੍ਹਾਂ ਨੂੰ ਕਿਰਪਾਨ ਉਤਾਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਸਾਡੇ ਧਰਮ ਦਾ ਮਹੱਤਵਪੂਰਨ ਹਿੱਸਾ ਹੈ, ਇਹ ਕਿਰਪਾਨ ਹੈ ਇਹ ਚਾਕੂ ਨਹੀਂ ਹੈ।

ਉਨ੍ਹਾਂ ਦਸਿਆ ਕਿ ਲਗਭਗ 4 ਘੰਟੇ ਹੋਟਲ ਸਟਾਫ਼ ਅਤੇ ਉਨ੍ਹਾਂ ਦੀ ਬਹਿਸ ਹੁੰਦੀ ਰਹੀ। ਉਨ੍ਹਾਂ ਦਸਿਆ ਕਿ ਉਨ੍ਹਾਂ ਹੋਟਲ ਸਟਾਫ਼ ਨੂੰ ਥਾਈਲੈਂਡ ਸਿੱਖਾਂ ਬਾਰੇ ਵੀ ਦਸਿਆ ਜਿਨ੍ਹਾਂ ਨੂੰ ਥਾਈਲੈਂਡ ਸਰਕਾਰ ਨੇ ਘੱਟ ਗਿਣਤੀ ਦਾ ਦਰਜਾ ਦਿਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਪਣੇ ਨਾਲ ਹੋ ਰਹੀ ਵਧੀਕੀ ਬਾਰੇ ਦਸਣ ਲਈ ਅਤੇ ਨੈਤਿਕ ਸਮਰਥਨ ਲਈ ਥਾਈਲੈਂਡ ਦੇ ਗੁਰੂ ਘਰ ਦੇ ਪ੍ਰਬੰਧਕਾਂ ਨਾਲ ਵੀ ਸੰਪਰਕ ਕੀਤਾ। ਗੁਰੂ ਘਰ ਦੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਫ਼ੋਨ ਚੁਕਣਾ ਵੀ ਜ਼ਰੂਰੀ ਨਹੀਂ ਸਮਝਿਆ ਜਿਸ ਤੋਂ ਬਾਅਦ ਉਨ੍ਹਾਂ ਜਪਾਨ ਗਏ ਗੁਰੂ ਘਰ ਦੇ ਪ੍ਰਧਾਨ ਨਾਲ ਸੰਪਰਕ ਕੀਤਾ। ਉਨ੍ਹਾਂ ਜਰਨਲ ਸਕੱਤਰ ਦੀ ਡਿਊਟੀ ਲਗਾਈ।


ਆਹਲੂਵਾਲੀਆ ਨੇ ਅੱਗੇ ਕਿਹਾ ਕਿ ਉਨ੍ਹਾਂ ਸ਼ੰਗਰੀਲਾ ਹੋਟਲ ਵਿਚ ਰਹਿਣ ਦੀ ਬਜਾਏ ਇਕ ਹੋਰ ਹੋਟਲ ਦੀ ਚੋਣ ਕੀਤੀ ਅਤੇ ਥਾਈਲੈਂਡ ਦੇ ਪ੍ਰਧਾਨ ਮੰਤਰੀ, ਭਾਰਤ ਦੇ ਪ੍ਰਧਾਨ ਮੰਤਰੀ, ਥਾਈਲੈਂਡ ਵਿਚ ਭਾਰਤੀ ਸਫ਼ਾਰਤਖ਼ਾਨੇ, ਭਾਰਤ ਵਿਚ ਥਾਈਲੈਂਡ ਦੇ ਸਫ਼ਾਰਤਖ਼ਾਨੇ ਸਮੇਤ ਵੱਖ ਵੱਖ ਅਧਿਕਾਰੀਆਂ ਤੇ ਸਿਆਸੀ ਆਗੂਆਂ ਨੂੰ ਪੱਤਰ ਲਿਖ ਕੇ ਅਪਣੇ ਨਾਲ ਹੋਈ ਵਧੀਕੀ ਬਾਰੇ ਜਾਣਕਾਰੀ ਦਿਤੀ।

ਇਸ ਤੋਂ ਬਾਅਦ ਹੋਟਲ ਸਟਾਫ਼ ਨੇ ਲਿਖਤੀ ਮੁਆਫ਼ੀ ਮੰਗੀ ਪਰ ਇਹ ਸਪਸ਼ਟ ਨਹੀਂ ਕੀਤਾ ਕਿ ਉਨ੍ਹਾਂ ਕਰਮਚਾਰੀਆਂ ਜਿਨ੍ਹਾਂ ਨੇ ਉਨ੍ਹਾਂ ਨਾਲ ਗ਼ਲਤ ਵਿਵਹਾਰ ਕੀਤਾ ਸੀ ਉਨ੍ਹਾਂ ਨੂੰ ਕਿਰਪਾਨ ਨੂੰ ਲੈ ਕੇ ਕਿਹੜੀਆਂ ਨਵੀਆਂ ਹਦਾਇਤ ਦਿਤੀਆਂ। ਉਨ੍ਹਾਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਲੋਂ ਮੀਤ ਸਕੱਤਰ ਹਰਭਜਨ ਸਿੰਘ ਵਕਤਾ ਨਾਲ ਵੀ ਮੁਲਾਕਾਤ ਕੀਤੀ ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਸਾਰੇ ਮਾਮਲੇ ਤੇ ਵਿਦੇਸ਼ੀ ਸਫ਼ਾਰਤਖ਼ਾਨੇ ਨੂੰ ਪੱਤਰ ਜਾਰੀ ਕਰੇ ਤਾਕਿ ਭਵਿੱਖ ਵਿਚ ਕਿਸੇ ਸਿੱਖ ਨੂੰ ਮੁਸ਼ਕਲ ਪੇਸ਼ ਨਾ ਆਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement