Panthak News: ਗਿਆਨੀ ਰਘਬੀਰ ਸਿੰਘ ਦੀ ਭੂਮਿਕਾ ’ਤੇ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਰੋਸ
Published : Jul 21, 2024, 7:06 am IST
Updated : Jul 21, 2024, 8:32 am IST
SHARE ARTICLE
Summoned five persons for conducting kirtan of Ragi Darshan Singh Panthak News
Summoned five persons for conducting kirtan of Ragi Darshan Singh Panthak News

Panthak News: ਰਾਗੀ ਦਰਸ਼ਨ ਸਿੰਘ ਦੇ ਕੀਰਤਨ ਕਰਵਾਉਣ 'ਤੇ ਪੰਜਾਂ ਵਿਅਕਤੀਆਂ ਨੂੰ ਕੀਤਾ ਤਲਬ

Summoned five persons for conducting kirtan of Ragi Darshan Singh Panthak News: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਿਛਲੇ ਦਿਨੀਂ ਜਥੇਦਾਰ ਦੇ ਤੌਰ ’ਤੇ ਜੋ ਭੂਮਿਕਾ ਨਿਭਾਈ ਹੈ ਉਸ ਤੋਂ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਕਾਫ਼ੀ ਨਰਾਜ਼ ਹਨ। ਸੰਗਤ ਕਾਫ਼ੀ ਚਿੰਤਾ ਵਿਚ ਹੈ ਅਤੇ ਗਿਆਨੀ ਰਘਬੀਰ ਸਿੰਘ ਦੇ ਫ਼ੈਸਲਿਆਂ ’ਤੇ ਇਤਰਾਜ਼ ਕਰਦਿਆਂ ਵੱਡੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਇਕ ਕੀਰਤਨੀ ਰਾਗੀ ਦਰਸ਼ਨ ਸਿੰਘ ਦੇ ਕੀਰਤਨ ਕਰਵਾਉਣ ਕਰ ਕੇ 15 ਜੁਲਾਈ ਨੂੰ ਜ਼ਿਲ੍ਹਾ ਗੁਰਦੁਵਾਰਾ ਪ੍ਰਬੰਧਕ ਕਮੇਟੀ ਜੰਮੂ ਦੇ ਪ੍ਰਧਾਨ ਰਣਜੀਤ ਸਿੰਘ ਟੌਹੜਾ ਅਤੇ ਖ਼ਜ਼ਾਨਚੀ ਜਗਪਾਲ ਸਿੰਘ, ਗੁਰਮੀਤ ਸਿੰਘ, ਜਗਜੀਤ ਸਿੰਘ ਅਤੇ  ਸੋਮਨਾਥ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਬੁਲਾ ਕੇ ਨੂੰ ਸਜ਼ਾ ਸੁਣਾਈ ਗਈ ਹੈ।

ਇਸ ’ਤੇ ਜਦੋਂ ਗਿਆਨੀ ਰਘਬੀਰ ਸਿੰਘ ਨੇ ਅਪਣੀ ਪੂਰੀ ਤਾਕਤ ਦਿਖਾਉਂਦੇ ਹੋਏ ਪੁਛਿਆ ਕਿ ਤੁਸੀਂ ਅਪਣੀ ਗ਼ਲਤੀ ਮੰਨਦੇ ਹੋ ਕਿ ਨਹੀਂ? ਤੇ ਬਾਅਦ ਵਿਚ ਪੰਜਾਂ ਸਿੱਖਾਂ ਨੂੰ ਅਕਾਲ ਤਖ਼ਤ ’ਤੇ ਲਿਖਤੀ ਸਪੱਸ਼ਟੀਕਰਨ ਦੇਣ ਦਾ ਹੁਕਮ ਕੀਤਾ ਪਰ  ਦੂਜੇ ਪਾਸੇ ਜੰਮੂ ਦੇ ਇਕ ਕੀਰਤਨੀ ਰਾਗੀ ਜਗਤਾਰ ਸਿੰਘ ਨੂੰ ਉਸੇ ਦਿਨੀਂ ਸਿਰਪਾਉ ਦੇ ਕੇ ਜੰਮੂ ਕਸ਼ਮੀਰ ਸਟੇਟ ਦਾ ਐਡਵਾਈਜ਼ਰ ਅਤੇ ਕੋਆਰਡੀਨੇਟਰ ਨਿਯੁਕਤ ਕਰਨ ਤੇ  ਸਕੱਤਰੇਤ ਵਿਖੇ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਹਰਪ੍ਰੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਲੋਂ ਸਿਰੋਪਾਉ ਦੇ ਕੇ ਸਤਿਕਰਿਆ ਗਿਆ।

ਸੱਭ ਤੋਂ ਵੱਡੀ ਗੱਲ ਇਹ ਹੈ ਕਿ ਨਵੇਂ ਥਾਪੇ ਜੰਮੂ ਕਸ਼ਮੀਰ ਸਟੇਟ ਦਾ ਐਡਵਾਈਜ਼ਰ ਅਤੇ ਕੋਆਰਡੀਨੇਟਰ ਕੀਰਤਨੀ ਰਾਗੀ ਜਗਤਾਰ ਸਿੰਘ ਜੰਮੂ ਤੇ ਗੋਲਕ ਚੋਰੀ ਦਾ ਵੱਡਾ ਇਲਜ਼ਾਮ ਹਨ। ਇਹੀ ਨਹੀਂ ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਭੇਜਣ ਲਈ ਕਬੂਤਰਬਾਜ਼ੀ ਦੇ ਵੀ ਦੋਸ਼ ਜਗਤਾਰ ਸਿੰਘ ਜੰਮੂ ਉਪਰ ਲੱਗ ਚੁੱਕੇ ਹਨ। ਜੰਮੂ ਦੀ ਸਿੱਖ ਸੰਗਤ ਨੇ ਸਪੱਸ਼ਟ ਸਵਾਲ ਕਰਦਿਆਂ ਕਿਹਾ ਕਿ ਜੇਕਰ ਇਕ ਕੀਰਤਨੀ ਰਾਗੀ ਦਰਸ਼ਨ ਸਿੰਘ ਦੇ ਕੀਰਤਨ ਕਰਵਾਉਣ ਵਾਲਿਆਂ ਨੂੰ ਪੇਸ਼ ਕੀਤਾ ਜਾ ਸਕਦਾ ਹੈ ਤਾਂ ਉਸੇ ਤਰ੍ਹਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਫ਼ਰਜ਼ ਬਣਦਾ ਸੀ ਕਿ ਕੀਰਤਨੀ ਰਾਗੀ ਜਗਤਾਰ ਸਿੰਘ ਜੰਮੂ ਨੂੰ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਕੀਤਾ ਜਾਂਦਾ ਪਰ  ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉਸ ਨੂੰ ਸਿਰਪਾਉ ਪਾ ਕੇ ਤੇ ਫਿਰ ਅਗਲੇ ਦਿਨ ਜੰਮੂ ਉਸ ਦੇ ਘਰ ਅਹੁਦੇ ਦੀ ਵਧਾਈ ਦੇਣ ਖ਼ੁਦ ਚਲ ਕੇ ਆਉਣਾ ਇਸ ਗੱਲ ਦਾ ਸ਼ੱਕ ਪੈਦਾ ਕਰਦਾ ਹੈ ਗਿਆਨੀ ਰਘਬੀਰ ਸਿੰਘ ਅਪਣੇ ਅਹੁਦੇ ਦੀ ਸ਼ਰੇਆਮ ਦੁਰਵਰਤੋਂ ਕਰ ਰਹੇ ਹਨ।

 ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁੱਝ ਅਰਸਾ ਪਹਿਲਾਂ ਜੰਮੂ ਦੇ ਸਿੱਖਾਂ ਨੇ ਅਕਾਲ ਤਖ਼ਤ ਸਾਹਿਬ ਵੀ ਕੀਰਤਨੀ ਰਾਗੀ ਜਗਤਾਰ ਸਿੰਘ ਜੰਮੂ ਦੀ ਗੋਲਕ ਚੋਰੀ ਦੀ ਸ਼ਿਕਾਇਤ ਭੇਜੀ ਸੀ ਪਰ ਉਸ ਸ਼ਿਕਾਇਤ ’ਤੇ ਕੋਈ ਅਮਲ ਹੋਇਆ ਨਹੀਂ ਜਾਪਦਾ, ਸਗੋਂ ਉਸ ਨੂੰ ਸਿਰਪਾਉ ਦੇ ਕੇ ਅਤੇ ਅਹੁਦੇ ਦੇ ਕੇ ਵਿਸ਼ਵ ਭਰ ਦੇ ਸਿੱਖਾਂ ਦੀ ਨਿਰਾਦਰੀ ਕੀਤੀ ਗਈ ਹੈ ਅਤੇ ਗੋਲਕ ਚੋਰੀ ਅਤੇ ਕਬੂਤਰਬਾਜ਼ੀ ਨੂੰ ਬੜਾਵਾ ਦਿਤਾ ਗਿਆ ਹੈ। ਜਦਕਿ ਪ੍ਰੋਫ਼ੈਸਰ ਦਰਸ਼ਨ ਸਿੰਘ ਦੇ ਕੀਰਤਨ ਦੇ ਮਾਮਲੇ ਦੀ ਸ਼ਿਕਾਇਤ ਅਕਾਲ ਤਖ਼ਤ ’ਤੇ ਪਹੁੰਚਾਉਣ ਵਾਲੇ ਧੜੇ ਤੇ ਇਹ ਦੋਸ਼ ਲੱਗੇ ਹਨ ਕਿ ਉਹ ਨਾਗਪੁਰ ਦੇ ਇਸ਼ਾਰੇ ਤੇ ਦਸਮ ਗ੍ਰੰਥ ਨੂੰ ਗੁਰੂ ਦੇਖ ਬਰਾਬਰ ਮੰਨ ਰਹੇ ਹਨ ਅਤੇ ਅਕਸਰ ਹੀ ਨਗਰ ਕੀਰਤਨ ਵਿਚ ਤਿਲਕ ਲਗਾ ਕੇ ਵਿਚਰਦੇ ਹਨ। ਕੋਈ ਹੋਰ ਨਹੀਂ ਦੱਸੇ ਜਾਂਦੇ। ਵਿਸ਼ਵ ਭਰ ਦੀਆਂ ਸਿੱਖ ਸੰਗਤ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਜਵਾਬ ਮੰਗ ਰਹੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement