
ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਜ਼ਿਕਰ ਕੀਤੇ 58 ਪ੍ਰਕਾਰ ਦੇ ਪੌਦੇ ਮੌਜੂਦ
ਮੋਗਾ - ਸੋਮਵਾਰ ਨੂੰ ਪਿੰਡ ਪੱਤੋ ਹੀਰਾ ਸਿੰਘ ਵਾਲਾ ਦੇ ਗੁਰਦੁਆਰਾ ਸ੍ਰੀ ਗੁਰੂਸਰ ਸਾਹਿਬ ਵਿਖੇ ਦੁਨੀਆ ਦੇ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਗ ਦਾ ਉਦਘਾਟਨ ਕੀਤਾ ਗਿਆ। ਇਹ ਸ਼ਲਾਘਾਯੋਗ ਉਪਰਾਲਾ ਅਮਰੀਕਾ ਦੀ ਸੰਸਥਾ ਈਕੋ ਸਿੱਖ ਐਂਡ ਪੈਟਲਸ ਵੱਲੋਂ ਕੀਤਾ ਗਿਆ ਹੈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ, ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ: ਸੁਰਜੀਤ ਪਾਤਰ, ਚਰਨ ਸਿੰਘ ਮੁੰਬਈ, ਸੰਤ ਗੁਰਮੀਤ ਸਿੰਘ, ਖੋਸਾ ਪਾਂਡੋ ਦੇ ਚਾਰ ਗੁਰਦੁਆਰਿਆਂ ਦੇ ਮੁਖੀ ਆਦਿ ਵੀ ਹਾਜ਼ਰ ਸਨ। ਇਸ ਬਾਗ ਵਿਚ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਜ਼ਿਕਰ ਕੀਤੇ ਸਾਰੇ 58 ਪ੍ਰਕਾਰ ਦੇ ਪੌਦੇ ਮੌਜੂਦ ਹਨ।
Unique 'Guru Granth Sahib Bagh' Comes Up At Moga
ਇਸ ਮੌਕੇ ਮੌਜੂਦ ਡੀਸੀ ਸੰਦੀਪ ਹੰਸ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਇਸ ਕੰਮ ਵਿਚ ਮਸ਼ਹੂਰ ਸੰਸਥਾਵਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਅੱਗੇ ਆ ਰਹੀਆਂ ਹਨ। ਅਜਿਹੇ ਕਿਸੇ ਵੀ ਕੰਮ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਸਹਿਯੋਗ ਦੇਵੇਗਾ। ਉਨ੍ਹਾਂ ਕਿਹਾ ਕਿ ਮੋਗਾ ਨੂੰ ਨੀਤੀ ਆਯੋਗ, ਭਾਰਤ ਸਰਕਾਰ ਦੁਆਰਾ ਦਸ ਸਾਲਾਂ ਵਿਚ 100 ਕਰੋੜ ਬੂਟੇ ਲਗਾਉਣ ਦਾ ਟੀਚਾ ਦਿੱਤਾ ਗਿਆ ਹੈ, ਇਹ ਟੀਚਾ ਇਸੇ ਤਰ੍ਹਾਂ ਦੇ ਯਤਨਾਂ ਨਾਲ ਪ੍ਰਾਪਤ ਕੀਤਾ ਜਾਵੇਗਾ।
Unique 'Guru Granth Sahib Bagh' Comes Up At Moga
ਉਨ੍ਹਾਂ ਐਲਾਨ ਕੀਤਾ ਕਿ ਈਕੋ ਸਿੱਖ ਸੰਸਥਾ ਅਤੇ ਪੈਟਲਸ ਦੇ ਸਹਿਯੋਗ ਨਾਲ ਇਤਿਹਾਸਕ ਗੁਰਦੁਆਰਾ ਸਾਹਿਬ ਪਿੰਡ ਦੀਨਾ ਸਾਹਿਬ ਵਿਚ ਵੀ ਜਲਦ ਹੀ ਅਜਿਹਾ ਬਾਗ ਲਾਇਆ ਜਾਵੇਗਾ। ਨਾ ਸਿਰਫ ਪੰਜਾਬ ਲਈ, ਬਲਕਿ ਵਿਸ਼ਵ ਲਈ, ਇਹ ਬਾਗ ਧਰਮ ਨਾਲ ਜੁੜ ਕੇ ਵਾਤਾਵਰਣ ਨੂੰ ਸੁਧਾਰਨ ਦੀ ਪ੍ਰੇਰਣਾ ਦੇਵੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਸ਼੍ਰੀ ਗੁਰੂ ਹਰਿ ਰਾਏ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਵਿੱਤਰ ਧਰਤੀ ਉੱਤੇ ਆਪਣੇ ਪੈਰ ਰੱਖੇ ਸਨ।
Unique 'Guru Granth Sahib Bagh' Comes Up At Moga
ਦੱਸ ਦੇਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਦਰਖਤਾਂ ਅਤੇ ਪੌਦਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਸਾਰਿਆਂ ਨੂੰ ਇੱਥੇ ਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਨਾਮ ਉਨ੍ਹਾਂ ਦੇ ਸਾਹਮਣੇ ਲਿਖੇ ਗਏ ਹਨ ਅਤੇ ਗੁਰਬਾਣੀ ਦੀ ਪਵਿੱਤਰ ਬਾਣੀ ਪੱਥਰਾਂ ਉੱਤੇ ਉਕੇਰੀ ਗਈ ਹੈ। ਇਸ ਕਦਮ ਨਾਲ ਆਉਣ ਵਾਲੇ ਲੋਕਾਂ ਨੂੰ ਸਿੱਖਾਂ ਦੇ ਧਰਮ ਗ੍ਰੰਥਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮਿਲੇਗੀ ਤੇ ਇਸ ਦੇ ਨਾਲ ਹੀ ਵਾਤਾਵਰਣ ਦੀ ਸੰਭਾਲ ਕਰਨ ਲਈ ਵੀ ਪ੍ਰਰਣਾ ਮਿਲੇਗੀ। ਇਸ ਬਾਗ ਵਿੱਚ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਵਿਚ ਜ਼ਿਕਰ ਕੀਤੇ ਸਾਰੇ 58 ਪ੍ਰਕਾਰ ਦੇ ਪੌਦੇ ਮੌਜੂਦ ਹਨ।