ਬੇਅਦਬੀ ਕਾਂਡ ਦੇ ਪੀੜਤ ਪ੍ਰਵਾਰਾਂ ਨੇ ਨਵਜੋਤ ਸਿੱਧੂ ਨੂੰ ਕੀਤੇ ਤਿੱਖੇ ਸਵਾਲ
Published : Dec 21, 2021, 8:39 am IST
Updated : Dec 21, 2021, 8:40 am IST
SHARE ARTICLE
Navjot sidhu With families of the deceased and Ajit Singh at Behbal Kalan Dharna
Navjot sidhu With families of the deceased and Ajit Singh at Behbal Kalan Dharna

ਕਿਹਾ, ਕਾਂਗਰਸੀ ਆਗੂ ਤੇ ਉਮੀਦਵਾਰ ਹੁਣ ਵੀ ਕਿਉਂ ਜਾਂਦੇ ਹਨ ਡੇਰੇ ’ਚ?

 

ਕੋਟਕਪੂਰਾ (ਗੁਰਿੰਦਰ ਸਿੰਘ) : ਬਹਿਬਲ ਕਲਾਂ ਵਿਖੇ ਧਰਨੇ ’ਤੇ ਬੈਠੇ ਸ਼ਹੀਦ ਪ੍ਰਵਾਰਾਂ ਦਾ ਦੁੱਖ ਸੁਣਨ ਲਈ ਪੁੱਜੇ ਨਵਜੋਤ ਸਿੰਘ ਸਿੱਧੂ ਤੋਂ ਉੱਥੋਂ ਖਹਿੜਾ ਛੁਡਾਉਣਾ ਔਖਾ ਹੋ ਗਿਆ ਕਿਉਂਕਿ ਰੋਸ ਧਰਨੇ ’ਤੇ ਬੈਠੇ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਹੋਰ ਪੰਥਦਰਦੀਆਂ ਦੇ ਤਿੱਖੇ ਸਵਾਲਾਂ ਦਾ ਜਵਾਬ ਦੇਣ ਮੌਕੇ ਨਵਜੋਤ ਸਿੰਘ ਸਿੱਧੂ ਨੇ ਸਿਰਫ਼ ਐਨਾ ਹੀ ਕਹਿਣਾ ਮੁਨਾਸਬ ਸਮਝਿਆ ਕਿ ਮੈਂ ਤੁਹਾਡੇ ਧਰਨੇ ਦਾ ਸਮਰਥਨ ਕਰਦਾ ਹਾਂ ਤੇ ਤੁਹਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। 

file photo

ਜ਼ਿਕਰਯੋਗ ਹੈ ਕਿ ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਵਲੋਂ 14 ਅਕਤੂਬਰ 2015 ਨੂੰ ਢਾਹੇ ਗਏ ਪੁਲਸੀਆ ਅਤਿਆਚਾਰ ਵਾਲੇ ਸਥਾਨ ’ਤੇ ਸ਼ੁਰੂ ਕੀਤੇ ਗਏ ਦਿਨ ਰਾਤ ਦੇ ਰੋਸ ਧਰਨੇ ਅਤੇ ਮੋਰਚੇ ਦੇ ਪੰਜਵੇਂ ਦਿਨ ਕਾਂਗਰਸ ਪ੍ਰਧਾਨ ਅਚਾਨਕ ਹਾਜ਼ਰੀ ਲਵਾਉਣ ਪੁੱਜੇ ਸਨ, ਆਦਤਨ ਉਨ੍ਹਾਂ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਮੀਡੀਏ ਅਤੇ ਖ਼ੁਫ਼ੀਆ ਵਿਭਾਗ ਸਮੇਤ ਸਮੁੱਚੇ ਪੁਲਿਸ ਪ੍ਰਸ਼ਾਸਨ ਨੂੰ ਵੀ ਉਥੇ ਪੁੱਜਣ ਦੀ ਪਹਿਲਾਂ ਭਿਣਕ ਤਕ ਨਾ ਪੈਣ ਦਿਤੀ।

Navjot sidhu With families of the deceased and Ajit Singh at Behbal Kalan Dharna

Navjot sidhu With families of the deceased and Ajit Singh at Behbal Kalan Dharna

ਸੁਖਰਾਜ ਸਿੰਘ ਨਿਆਮੀਵਾਲਾ ਨੇ ਪੁੱਛਿਆ ਕਿ ਜਦੋਂ ਬੇਅਦਬੀ ਕਾਂਡ ਦੇ ਮੁੱਖ ਸਾਜ਼ਸ਼ਕਰਤਾ ਦੇ ਤੌਰ ’ਤੇ ਸੌਦਾ ਸਾਧ ਅਤੇ ਪ੍ਰੇਮੀਆਂ ਦਾ ਨਾਮ ਸਾਹਮਣੇ ਆ ਚੁੱਕਾ ਹੈ ਤਾਂ ਕਾਂਗਰਸੀ ਆਗੂ ਤੇ ਉਮੀਦਵਾਰ ਉਸ ਦੇ ਡੇਰੇ ਵੋਟਾਂ ਕਿਉਂ ਮੰਗਣ ਜਾਂਦੇ ਹਨ? ਤਾਂ ਨਵਜੋਤ ਸਿੰਘ ਸਿੱਧੂ ਨੇ ਇਸ ਦਾ ਸਹੀ ਜਵਾਬ ਦੇਣ ਦੀ ਬਜਾਇ ਅਪਣੇ ਕੈਮਰਾਮੈਨ ਨੂੰ ਆਖਿਆ ਕਿ ਇਹ ਸੱਚ ਦੀ ਆਵਾਜ਼ ਹੈ, ਇਸ ਨੂੰ ਦੁਨੀਆਂ ਦੇ ਕੋਨੇ ਕੋਨੇ ਤਕ ਪਹੁੰਚਾ ਦਿਤਾ ਜਾਵੇ। ਉਂਜ ਬਿਨਾ ਕਿਸੇ ਦਾ ਨਾਮ ਲਿਆ ਕਾਂਗਰਸ ਪ੍ਰਧਾਨ ਨੇ ਅਪਣੀ ਹੀ ਪਾਰਟੀ ਦੇ ਕਈ ਆਗੂਆਂ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਬੇਅਦਬੀ ਕਾਂਡ ਦਾ ਇਨਸਾਫ਼ ਮੰਗਣ ਮੌਕੇ ਪੁਲਿਸ ਦੀ ਗੋਲੀ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਅਜੀਤ ਸਿੰਘ ਵਰਗੇ ਨੌਜਵਾਨ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਮਿਲਣੀ ਚਾਹੀਦੀ ਸੀ ਪਰ ਅੱਜ ਜਿਹੜੀਆਂ ਵੱਡੇ ਵੱਡੇ ਲੋਕਾਂ ਦੇ ਕਾਕਿਆਂ ਨੂੰ ਤਰਸ ਦੇ ਆਧਾਰ ’ਤੇ ਨੌਕਰੀਆਂ ਮਿਲ ਰਹੀਆਂ ਹਨ, ਉਸ ਨਾਲ ਪਾਰਟੀ ਦੀ ਸਥਿਤੀ ਹਾਸੋਹੀਣੀ ਹੋ ਰਹੀ ਹੈ। 

file photo

ਸਿੱਧੂ ਨੂੰ ਪੁੱਛੇ ਗਏ ਸਖ਼ਤ ਸਵਾਲਾਂ ਵਿਚ ਕਈ ਅਜਿਹੇ ਸਵਾਲ ਵੀ ਸ਼ਾਮਲ ਹਨ, ਜਿਨ੍ਹਾਂ ਦਾ ਜਵਾਬ ਕਾਂਗਰਸ ਪ੍ਰਧਾਨ ਨੇ ਜਾਂ ਤਾਂ ਟਾਲਣ ਦੀ ਕੋਸ਼ਿਸ਼ ਕੀਤੀ ਤੇ ਜਾਂ ਗੋਲਮੋਲ ਜਵਾਬ ਦੇ ਕੇ ਬੁੱਤਾ ਸਾਰਿਆ। ਜਿਵੇਂ ਕਿ ਬੇਅਦਬੀ ਕਾਂਡ ਦੇ ਮੁੱਦੇ ’ਤੇ ਬਣੀ ਕਾਂਗਰਸ ਸਰਕਾਰ ਨੇ ਵੀ ਬਾਦਲ ਸਰਕਾਰ ਦੀ ਤਰ੍ਹਾਂ ਪੀੜਤਾਂ ਨੂੰ ਇਨਸਾਫ਼ ਕਿਉਂ ਨਾ ਦਿਵਾਇਆ? ਸਾਢੇ 4 ਸਾਲ ਕੈਪਟਨ ਸਰਕਾਰ ਅਤੇ ਢਾਈ ਮਹੀਨੇ ਤੋਂ ਜ਼ਿਆਦਾ ਸਮਾਂ ਚੰਨੀ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਾ ਦਿਵਾਈਆਂ? ਬੇਅਦਬੀ ਮਾਮਲਿਆਂ ਨਾਲ ਜੁੜੇ ਗੋਲੀਕਾਂਡ ਦੇ ਦੋਸ਼ੀ ਮੰਨੇ ਜਾਂਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਜ਼ਮਾਨਤਾਂ ਕਿਵੇਂ ਤੇ ਕਿਉਂ ਮਿਲੀਆਂ? ਦੋਸ਼ੀ ਵਜੋਂ ਨਾਮਜ਼ਦ ਪੁਲਿਸ ਅਧਿਕਾਰੀ ਅਪਣੀ ਨੌਕਰੀ ’ਤੇ ਬਹਾਲ ਕਿਵੇਂ ਕਿਉਂ ਹੋ ਗਏ?

Captain Amarinder Singh Captain Amarinder Singh

ਤੁਸੀ ਵਿਧਾਨ ਸਭਾ ਦੇ ਲਾਈਵ ਸੈਸ਼ਨ ਵਿਚ ਕੈਪਟਨ ਅਮਰਿੰਦਰ ਸਿੰਘ ਮੂਹਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਝੋਲੀ ਅੱਡੀ ਪਰ ਹੁਣ ਕਿਉਂ ਨਹੀਂ ਕਾਰਵਾਈ ਕਰਦੇ? ਜੇ ਸਮੇਂ ਦੀਆਂ ਸਰਕਾਰਾਂ ਅਤੇ ਪੁਲਿਸ ਦੋਸ਼ੀਆਂ ਵਿਰੁਧ ਕਾਰਵਾਈ ਨਹੀਂ ਕਰਦੀ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਿੱਖਾਂ ਵਲੋਂ ਦਿਤੀਆਂ ਜਾਂਦੀਆਂ ਸਜ਼ਾਵਾਂ ’ਤੇ ਇਤਰਾਜ਼ ਕਿਉਂ? ਭਾਵੇਂ ਪਹਿਲਾਂ ਵੀ ਦੋ ਵਾਰ ਕਾਂਗਰਸ ਪ੍ਰਧਾਨ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਗੁਰਦਵਾਰਾ ਸਾਹਿਬ ਵਿਚ ਮੱਥਾ ਟੇਕ ਕੇ ਪਿੰਡ ਵਾਸੀਆਂ ਨੂੰ ਮਿਲਣ ਉਪਰੰਤ ਚਲੇ ਗਏ, ਪੱਤਰਕਾਰਾਂ ਅਤੇ ਖ਼ੁਫ਼ੀਆ ਵਿਭਾਗ ਨੂੰ ਭਿਣਕ ਤਕ ਨਾ ਪੈਣ ਦਿਤੀ ਪਰ ਅੱਜ ਅਚਾਨਕ ਪੀੜਤ ਪ੍ਰਵਾਰਾਂ ਦਾ ਦੁੱਖ ਵੰਡਾਉਣ ਲਈ ਆਏ ਨਵਜੋਤ ਸਿੰਘ ਸਿੱਧੂ ਨੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਮੈਂ ਤੁਹਾਡੇ ਨਾਲ ਹਾਂ, ਤਕ ਹੀ ਗੱਲ ਸੀਮਿਤ ਰੱਖ ਕੇ ਉੱਥੋਂ ਖਹਿੜਾ ਛੁਡਾਉਣ ਵਿਚ ਹੀ ਅਪਣੀ ਭਲਾਈ ਸਮਝੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement