
Punjab News : ਪਾਰਟੀ ਵਲੋਂ ਹੋਈਆਂ ਗਲਤੀਆਂ ਬਾਰੇ ਜਾਣੂ ਕਰਵਾਉਣਾ, ਕੀ ਇਹ ਪਾਰਟੀ ਨਾਲ ਗ਼ੱਦਾਰੀ ਹੈ?
Manpreet Singh Ayali gave a befitting reply to Sukhbir Badal's comments Latest News in Punjabi : ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਭਗੌੜਾ ਦਲ (ਬਾਦਲ ਧੜੇ) ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਠੋਕਵਾਂ ਜਵਾਬ ਦਿਤਾ ਹੈ। ਉਨ੍ਹਾਂ ਕਿਹਾ ਅਪਣੇ ਜਵਾਬ ਵਿਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਨਾ ਤੇ ਪਾਰਟੀ ਦੇ ਜ਼ਾਬਤੇ ਵਿਚ ਰਹਿ ਕੇ ਪਾਰਟੀ ਵਲੋਂ ਕਿਸਾਨੀ ਅਤੇ ਧਾਰਮਕ ਤੌਰ ’ਤੇ ਹੋਈਆਂ ਗਲਤੀਆਂ ਬਾਰੇ ਜਾਣੂ ਕਰਵਾਉਣਾ ਤੇ ਵਿਰੋਧ ਕਰਨਾ ਕੀ ਇਹ ਪਾਰਟੀ ਨਾਲ ਕੋਈ ਗ਼ੱਦਾਰੀ ਹੈ? ਅਸੀਂ ਇਹ ਫ਼ੈਸਲਾ ਪੰਥ ’ਤੇ ਛੱਡਦੇ ਹਾਂ।
ਇਆਲੀ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋ ਦਸੰਬਰ ਨੂੰ ਜਾਰੀ ਹੁਕਮਨਾਮੇ ਦੀ ਇੰਨ ਬਿੰਨ ਪਾਲਣਾ ਲਈ ਪਰਨ ਤੌਰ 'ਤੇ ਸਮਰਪਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਪਣੇ ਸਿਆਸੀ ਜੀਵਨ ਵਿਚ ਕਦੇ ਵੀ ਇਖ਼ਲਾਕ ਤੋਂ ਹੇਠਲੀ ਸਿਆਸਤ ਨਹੀਂ ਕੀਤੀ। ਉਨ੍ਹਾਂ ਨੇ ਹਮੇਸ਼ਾ ਪੰਜਾਬ ਅਤੇ ਪੰਥ ਦੇ ਹਿਤਾਂ ਦੀ ਪਹਿਰੇਦਾਰੀ ਪਾਰਟੀ ਵਿਚ ਰਹਿ ਕੇ ਵਫ਼ਾਦਾਰੀ ਨਾਲ ਕੀਤੀ।
ਕੇਂਦਰ ਦੇ ਕਿਸਾਨ ਵਿਰੋਧੀ ਆਰਡੀਨੈਂਸ ਦਾ ਉਸ ਸਾਹਿਬ ਦੀ ਭਾਵਨਾ ਨੂੰ ਪੂਰਨ ਰੂਪ ਵੇਲੇ ਸਖ਼ਤ ਵਿਰੋਧ ਕੀਤਾ ਜਦੋਂ ਪੂਰੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਅਪਣੇ ਆਪ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਸੀ, ਇਨ੍ਹਾਂ ਆਰਡੀਨੈਂਸ ਨੂੰ ਸਹੀ ਗਰਦਾਨ ਰਹੀ ਸੀ। ਇਸ ਤੋਂ ਬਾਅਦ ਜਦੋਂ ਰਾਸ਼ਟਰਪਤੀ ਦੀ ਚੋਣ ਦਾ ਮੌਕਾ ਆਇਆ ਤਾਂ ਉਨ੍ਹਾਂ ਨੇ ਉਸ ਵੇਲੇ ਵੀ ਪੰਜਾਬ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਖੜਨ ਦਾ ਫ਼ੈਸਲਾ ਕਰਦੇ ਹੋਏ, ਵੋਟ ਪਾਉਣ ਤੋਂ ਬਾਈਕਾਟ ਕੀਤਾ।
ਇਸ ਵੇਲੇ ਜਦੋਂ ਉਨ੍ਹਾਂ ਨੇ ਪੂਰੇ ਤਰੀਕੇ ਨਾਲ ਸਿਆਸਤ ਛਡਣ ਦਾ ਮਨ ਬਣਾ ਲਿਆ ਸੀ ਤਾਂ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਾਂ ਤੋਂ ਬਾਅਦ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਰਾਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰਨ ਸਮਰਪਤ ਭਾਵਨਾ ਹੇਠ ਹੁਕਮਨਾਮਾ ਸਾਹਿਬ ਦੀ ਭਾਵਨਾ ਨੂੰ ਪੂਰਾ ਕਰਨ ਦੀ ਵਚਨਬੱਧਤਾ ਅਤੇ ਅਪਣੀ ਇਖ਼ਲਾਕੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਇਯਾਲੀ ਨੇ ਕਿਹਾ ਕਿ ਲੜਾਈ ਸਿਧਾਂਤਾ ਦੀ ਹੀ, ਅਸੀਂ ਹੁਕਮਨਾਮਾ ਵਿਚ ਸਮਰਪਿਤ ਹਾਂ। ਜ਼ਿੰਦਗੀ ਦੇ ਆਖ਼ਰੀ ਸਾਹ ਤਕ ਸਮਰਪਤ ਰਹਾਂਗੇ।
ਇਸ ਨਾਲ ਹੀ ਇਆਲੀ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੀ ਇਮਾਨਦਾਰੀ ਦੀ ਸਿਆਸਤ ਲਈ ਕਿਸੇ ਤੋਂ ਸਰਟੀਫ਼ੀਕੇਟ ਦੀ ਲੋੜ ਨਹੀਂ ਹੈ।