SGPC ਨੂੰ  ਕਹਾਂਗਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਦੇ ਦੇਣ ਜਥੇਦਾਰ ਸਾਹਬ ਦੀ ਸੇਵਾ : ਗਿਆਨੀ ਹਰਪ੍ਰੀਤ ਸਿੰਘ

By : KOMALJEET

Published : Jun 22, 2023, 12:59 pm IST
Updated : Jun 22, 2023, 2:09 pm IST
SHARE ARTICLE
Giani Harpreet Singh
Giani Harpreet Singh

ਕਿਹਾ, ਮੈਂ ਪਹਿਲਾਂ ਹੀ ਕਿਹਾ ਸੀ ਜਦੋਂ ਮੇਰੇ 'ਤੇ ਦਬਾਅ ਪਿਆ ਤਾਂ ਮੈਂ ਘਰ ਚਲਾ ਜਾਵਾਂਗਾ ਅਤੇ ਹੁਣ ਮੈਂ ਘਰ ਚਲਾ ਗਿਆ ਹਾਂ

ਸਿਆਸੀ ਆਗੂਆਂ ਵਲੋਂ ਹੇਠਲੇ ਪੱਧਰ 'ਤੇ ਬਿਆਨਬਾਜ਼ੀ ਕਰਨਾ ਚਿੰਤਾ ਦਾ ਵਿਸ਼ਾ : ਗਿਆਨੀ ਹਰਪ੍ਰੀਤ ਸਿੰਘ

ਮੋਹਾਲੀ : ਅੱਜ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਵਜੋਂ ਅਹੁਦਾ ਸੰਭਾਲਿਆ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਭਾਵੇਂ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਵੀ ਵਾਪਸ ਲੈ ਲਈ ਜਾਵੇ ਫਿਰ ਵੀ ਉਹ ਗੁਰੂ ਘਰ 'ਚ ਅਪਣੀਆਂ ਸੇਵਾਵਾਂ ਦਿੰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਦਾ ਬਿਆਨ ਸਾਹਮਣੇ ਆਇਆ ਹੈ।

ਉਨ੍ਹਾਂ ਕਿਹਾ ਕਿ ਗੁਰਬਾਣੀ ਪ੍ਰਸਾਰਣ ਦੇ ਮੁੱਦੇ 'ਤੇ ਜੋ ਸਰਕਾਰ ਕਰ ਰਹੀ ਹੈ ਉਹ ਸਹੀ ਹੈ ਜਾਂ ਗ਼ਲਤ ਉਸ ਬਾਰੇ ਵਿਦਵਾਨ ਹੀ ਦਸ ਸਕਦੇ ਹਨ ਪਰ ਅਜਿਹੀ ਸਥਿਤੀ ਪੈਦਾ ਹੀ ਨਹੀਂ ਹੋਣੀ ਚਾਹੀਦੀ ਸੀ। ਜੇਕਰ ਇਹ ਸਥਿਤੀ ਪੈਦਾ ਹੋਈ ਹੈ ਤਾਂ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਅਜਿਹਾ ਕਿਉਂ ਹੋਇਆ ਹੈ।

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਲੋਂ ਕੀਤੀ ਟਿਪਣੀ 'ਤੇ ਪ੍ਰਤੀਕ੍ਰਿਆ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਸਮਝਦੇ ਹਨ ਕਿ ਇਹ ਸੇਵਾ ਸਮਝਦਾਰ, ਸੂਝਵਾਨ ਤੇ ਕਿਸੇ ਦਲੇਰ ਸ਼ਖ਼ਸ ਨੂੰ ਮਿਲਣੀ ਚਾਹੀਦੀ ਹੈ। ਉਹ ਕਹਿੰਦੇ ਹਨ ਕਿ ਜਥੇਦਾਰ ਹੋਣ ਲਈ ਕਥਾਵਾਚਕ, ਗ੍ਰੰਥੀ ਜਾਂ ਵਿਦਵਾਨ ਹੋਣਾ ਜ਼ਰੂਰੀ ਨਹੀਂ ਹੈ। ਵਿਰਸਾ ਸਿੰਘ ਵਲਟੋਹਾ ਵਿਚ ਦਲੇਰੀ ਤੇ ਹਿੰਮਤ ਬਹੁਤ ਜ਼ਿਆਦਾ ਹੈ, ਮੈਂ ਸ਼੍ਰੋਮਣੀ ਕਮੇਟੀ ਨੂੰ ਕਹਾਂਗਾ ਕਿ ਜਥੇਦਾਰ ਸਾਹਬ ਦੀ ਸੇਵਾ ਉਹ ਵਿਰਸਾ ਸਿੰਘ ਵਲਟੋਹਾ ਨੂੰ ਦੇ ਦੇਣ ਅਤੇ ਜੋ ਕਰਵਾਉਣਾ ਹੈ ਕਰਵਾ ਲੈਣ।

ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਹੁਦਾ ਛੱਡਣ ਦਾ ਫ਼ੈਸਲਾ ਮੇਰਾ ਖ਼ੁਦ ਦਾ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਆਸਟ੍ਰੇਲੀਆ ਜਾਣ ਤੋਂ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨਾਲ ਇਸ ਬਾਰੇ ਗੱਲ ਕੀਤੀ ਸੀ ਅਤੇ ਦੋਹਾਂ ਤਖ਼ਤਾਂ ਦੀ ਸੇਵਾ ਛੱਡਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਮੇਟੀ ਚਾਹਵੇ ਤਾਂ ਅੱਜ ਹੀ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਵੀ ਵਾਪਸ ਲੈ ਲਵੇ।

ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਿਆਸਤ ਨਹੀਂ ਸਗੋਂ ਧਰਮ ਭਾਰੂ ਹੋਣਾ ਚਾਹੀਦਾ ਹੈ। ਮੀਡੀਆ ਨਾਲ ਗਲਬਾਤ ਦੌਰਾਨ ਉਨ੍ਹਾਂ ਦਸਿਆ ਕਿ ਮੈਂ ਪਹਿਲਾਂ ਹੀ ਕਿਹਾ ਸੀ ਜੇਕਰ ਮੇਰੇ 'ਤੇ ਦਬਾਅ ਪਿਆ ਤਾਂ ਮੈਂ ਘਰ ਚਲਾ ਜਾਵਾਂਗਾ ਅਤੇ ਹੁਣ ਮੈਂ ਘਰ ਚਲਾ ਗਿਆ ਹਾਂ। ਹੁਣ ਮੈਂ ਬਹੁਤ ਸਕੂਨ ਨਾਲ ਸੌਂ ਰਿਹਾ ਹਾਂ ਅਤੇ ਸਿਮਰਨ-ਭਜਨ ਕਰ ਰਿਹਾ ਹਾਂ।

ਗਿਆਨੀ ਹਰਪ੍ਰੀਤ ਸਿੰਘ ਨੇ ਹੱਸਦੇ ਹੋਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਦਿੱਲੀ ਨਾਲ ਮੇਰੀ ਯਾਰੀ ਹੈ ਅਤੇ ਮੈਂ ਕਦੀ ਵੀ ਦਿੱਲੀ ਨਾਲ ਯਾਰੀ ਪਾ ਕੇ ਕੋਈ ਨਿੱਜੀ ਕੰਮ ਨਹੀਂ ਲਿਆ ਸਗੋਂ ਕੌਮ ਲਈ ਡਟ ਕੇ ਪਹਿਰੇਦਾਰੀ ਕੀਤੀ ਹੈ ਅਤੇ ਕਰਦੇ ਰਹਾਂਗੇ।

ਗਿਆਨੀ ਹਰਪ੍ਰੀਤ ਸਿੰਘ ਦੀ ਪ੍ਰੈਸ ਕਾਨਫ਼ਰੰਸ ਦੀਆਂ ਅਹਿਮ ਗੱਲਾਂ 
-ਆਸਟ੍ਰੇਲੀਆ ਜਾਣ ਤੋਂ ਪਹਿਲਾਂ ਮੈਂ ਦੋਹਾਂ ਤਖ਼ਤਾਂ ਦੀ ਸੇਵਾ ਛੱਡਣ ਦੀ ਪੇਸ਼ਕਸ਼ ਕੀਤੀ ਸੀ 
-ਜੇਕਰ ਕਮੇਟੀ ਚਾਹੁੰਦੀ ਹੈ ਤਾਂ ਅੱਜ ਹੀ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਵਾਪਸ ਲੈ ਲਓ  
- ਗੁਰਬਾਣੀ ਪ੍ਰਸਾਰਣ ਦੇ ਮੁੱਦੇ 'ਤੇ ਜੋ ਸਰਕਾਰ ਕਰ ਰਹੀ ਹੈ ਉਹ ਸਹੀ ਹੈ ਜਾਂ ਗ਼ਲਤ ਉਸ ਬਾਰੇ ਵਿਦਵਾਨ ਦਸ ਸਕਦੇ ਹਨ ਪਰ ਅਜਿਹੀ ਸਥਿਤੀ ਪੈਦਾ ਹੀ ਨਹੀਂ ਹੋਣੀ ਚਾਹੀਦੀ ਸੀ ਕਿ ਸਰਕਾਰ ਨੂੰ ਕੋਈ ਕਦਮ ਚੁੱਕਣ ਦੀ ਲੋੜ ਪੈਂਦੀ
-ਸਾਡੇ ਲਈ SGPC ਤੇ ਸਾਡੀਆਂ ਸੰਸਥਾਵਾਂ ਸਿਰਮੌਰ ਹਨ 
-ਇਨ੍ਹਾਂ ਸਸੰਥਾਵਾਂ 'ਤੇ ਬੈਠੇ ਵਿਅਕਤੀ ਕਈ ਵਾਰ ਅਜਿਹੀ ਗੱਲ ਕਰ ਜਾਂਦੇ ਹਨ ਜਿਸ 'ਤੇ ਉਨ੍ਹਾਂ ਦੀ ਆਲੋਚਨਾ ਕੀਤੀ ਜਾਂਦੀ ਹੈ ਜੋ ਕਰਨੀ ਵੀ ਚਾਹੀਦੀ ਹੈ 
-ਅੱਜ ਦੇ ਸਿਆਸੀ ਆਗੂ ਗ਼ਲਤ ਭਾਸ਼ਾ ਦੀ ਵਰਤੋਂ ਕਰ ਰਹੇ ਹਨ ਤੇ ਹੇਠਲੇ ਪੱਧਰ 'ਤੇ ਬਿਆਨਬਾਜ਼ੀ ਕਰਦੇ ਹਨ ਜੋ ਚਿੰਤਾ ਦਾ ਵਿਸ਼ਾ ਹੈ 
-ਸਿਆਸਤ ਨਹੀਂ ਸਗੋਂ ਧਰਮ ਭਾਰੂ ਹੋਣਾ ਚਾਹੀਦੈ 
- ਮੈਂ ਪਹਿਲਾਂ ਹੀ ਕਿਹਾ ਸੀ ਜਦੋਂ ਮੇਰੇ 'ਤੇ ਦਬਾਅ ਪਿਆ ਤਾਂ ਮੈਂ ਘਰ ਚਲਾ ਜਾਵਾਂਗਾ ਅਤੇ ਹੁਣ ਮੈਂ ਘਰ ਚਲਾ ਗਿਆ ਹਾਂ 
-ਹੁਣ ਮੈਂ ਬਹੁਤ ਸਕੂਨ ਨਾਲ ਸੌਂ ਰਿਹਾ ਹਾਂ ਅਤੇ ਸਿਮਰਨ-ਭਜਨ ਕਰ ਰਿਹਾ ਹਾਂ 

 

ਗਿਆਨੀ ਹਰਪ੍ਰੀਤ ਸਿੰਘ

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement