Panthak News : ਤਖ਼ਤਾਂ ਦੇ ਜਥੇਦਾਰਾਂ ਨੇ ਸ਼੍ਰੋਮਣੀ ਰਾਗੀ ਪ੍ਰੋ. ਦਰਸ਼ਨ ਸਿੰਘ ਦਾ ਕਾਲੀ ਸੂਚੀ ’ਚ ਪਾਇਆ ਨਾਂ
Published : Jul 22, 2024, 7:00 am IST
Updated : Jul 22, 2024, 8:32 am IST
SHARE ARTICLE
The Jathedars of Takhts Shiromani Ragi Prof. Darshan Singh's name is blacklisted Panthak News
The Jathedars of Takhts Shiromani Ragi Prof. Darshan Singh's name is blacklisted Panthak News

Panthak News : ਅਕਾਲ ਤਖ਼ਤ ਦੇ ਜਥੇਦਾਰ ਨੂੰ ਸੰਗਤਾਂ ਦੇ ਸਵਾਲਾਂ ਦਾ ਦੇਣਾ ਪਵੇਗਾ ਜਵਾਬ : ਘੱਗਾ

The Jathedars of Takhts Shiromani Ragi Prof. Darshan Singh's name is blacklisted Panthak News: ਹਰ ਛੋਟੀ ਵੱਡੀ ਚੋਣ ਮੌਕੇ ਵਿਦੇਸ਼ ਵਿਚ ਬੈਠੇ ਸਿੱਖਾਂ ਦੀ ਕਾਲੀ ਸੂਚੀ ਰੱਦ ਕਰਵਾਉਣ ਬਾਰੇ ਭਾਵੇਂ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਗ਼ੈਰ ਰਾਜਨੀਤਕ ਜਥੇਬੰਦੀਆਂ ਵਲੋਂ ਅਕਸਰ ਮੁੱਦਾ ਚੁਕਿਆ ਜਾਂਦਾ ਹੈ ਤੇ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ਦੇ ਆਗੂ ਇਸ ਮੁੱਦੇ ਨੂੰ ਸਿਆਸਤ ਨਾਲ ਜੋੜ ਕੇ ਸਿਆਸੀ ਰੋਟੀਆਂ ਸੇਕਣ ਦੀ ਮਨਸ਼ਾ ਨਾਲ ਚੁੱਕਦੇ ਹਨ ਪਰ ਪ੍ਰੋ. ਦਰਸ਼ਨ ਸਿੰਘ ਦਾ ਨਾਮ ਪੰਥ ਦੇ ਠੇਕੇਦਾਰਾਂ ਵਲੋਂ ਕਾਲੀ ਸੂਚੀ ਵਿਚ ਪਾਉਣ ਵਾਂਗ ਐਲਾਨ ਕਰਨਾ ਕਿ ਪ੍ਰੋ. ਦਰਸ਼ਨ ਸਿੰਘ ਦੀ ਪੰਜਾਬ ਵਿਚ ਆਮਦ ਮੌਕੇ ਉਨ੍ਹਾਂ ਨਾਲ ਕੋਈ ਸਟੇਜ ਸਾਂਝੀ ਨਾ ਕੀਤੀ ਜਾਵੇ, ਵਾਲਾ ਮਾਮਲਾ ਸਮਝ ਤੋਂ ਬਾਹਰ ਹੈ। 

ਸੱਚਖੰਡ ਸੇਵਾ ਸੁਸਾਇਟੀ ਦਿੱਲੀ ਦੇ ਮੁੱਖ ਸੇਵਾਦਾਰ ਹਰਮੀਤ ਸਿੰਘ ਪਿੰਕਾ ਨੇ ਹੈਰਾਨੀ ਪ੍ਰਗਟਾਈ ਕਿ ਜੂਨ ’84 ਦੇ ਦੋ ਘੱਲੂਘਾਰਿਆਂ ਦੌਰਾਨ ਹੋਏ ਸਿੱਖ ਕਤਲੇਆਮ ਅਤੇ ਪਾਵਨ ਗੁਰਧਾਮਾਂ ਦੀ ਬੇਅਦਬੀ ਦੇ ਮਾਮਲੇ ਵਿਚ ਤਖ਼ਤਾਂ ਦੇ ਜਥੇਦਾਰ ਕਦੇ ਨਹੀਂ ਬੋਲਦੇ ਪਰ ਸ਼੍ਰੋਮਣੀ ਰਾਗੀ ਪੋ੍ਰ. ਦਰਸ਼ਨ ਸਿੰਘ ਨੂੰ ਸਾਲ 2009 ਤੋਂ ਬਿਨਾ ਕਸੂਰੋਂ ਤੰਗ-ਪ੍ਰੇਸ਼ਾਨ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਦੁਬਾਰਾ ਫਿਰ ਪ੍ਰੋ. ਦਰਸ਼ਨ ਸਿੰਘ ਵਿਰੁਧ ਫ਼ਤਵਾ ਜਾਰੀ ਕਰਨ ਵਰਗਾ ਆਦੇਸ਼ ਦੇਣਾ ਕਿ ਪੋ੍ਰ. ਦਰਸ਼ਨ ਸਿੰਘ ਦਾ ਕੋਈ ਵੀ ਕਥਾ-ਕੀਰਤਨ ਸਮਾਗਮ ਨਾ ਕਰਵਾਏ, ਬਾਰੇ ਸੰਗਤਾਂ ਵਿਚ ਦੁਬਿਧਾ ਅਤੇ ਬੇਚੈਨੀ ਪੈਦਾ ਹੋਣੀ ਸੁਭਾਵਕ ਹੈ। 

ਹਰਮੀਤ ਸਿੰਘ ਪਿੰਕਾ ਨੇ ਆਖਿਆ ਕਿ ਪੰਥ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਸ਼੍ਰੋਮਣੀ ਰਾਗੀ ਪੋ੍ਰ. ਦਰਸ਼ਨ ਸਿੰਘ ਸਮੇਤ ਹੋਰਨਾ ਪੰਥਕ ਵਿਦਵਾਨਾਂ, ਸਿੱਖ ਚਿੰਤਕਾਂ, ਪ੍ਰਚਾਰਕਾਂ, ਇਤਿਹਾਸਕਾਰਾਂ ਅਤੇ ਪੰਥਦਰਦੀਆਂ ਨੂੰ ਤਖ਼ਤਾਂ ਦੇ ਜਥੇਦਾਰਾਂ ਵਲੋਂ ਤੰਗ-ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਬਰਦਾਸ਼ਤ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ, ਜਿਸ ਕਰ ਕੇ ਜੰਮੂ ਦੀ ਸੰਗਤ ਨੇ ਬਗ਼ਾਵਤ ਦਾ ਝੰਡਾ ਚੁੱਕ ਲਿਆ ਹੈ ਤੇ ਹੁਣ ਕਾਨਪੁਰ ਦੀ ਸੰਗਤ ਵੀ ਪ੍ਰੋ. ਦਰਸ਼ਨ ਸਿੰਘ ਦੇ ਸਮਾਗਮ ਕਰਵਾਉਣ ਲਈ ਦਿ੍ਰੜ੍ਹ ਹੈ। 

ਪੋ੍ਰ. ਘੱਗਾ ਨੇ ਦਾਅਵਾ ਕੀਤਾ ਕਿ ਪ੍ਰੋ. ਦਰਸ਼ਨ ਸਿੰਘ ਵਲੋਂ ਭਾਵੇਂ ਕੋਈ ਗ਼ਲਤੀ ਨਹੀਂ ਸੀ ਹੋਈ ਪਰ ਫਿਰ ਵੀ ਪ੍ਰੋ. ਦਰਸ਼ਨ ਸਿੰਘ ਨੇ ਇਕ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣਾ ਚਾਹਿਆ, ਕੋਈ ਵੀ ਜਥੇਦਾਰ ਪ੍ਰੋ. ਦਰਸ਼ਨ ਸਿੰਘ ਦਾ ਸਾਹਮਣਾ ਨਾ ਕਰ ਸਕਿਆ। ਪ੍ਰੋ. ਦਰਸ਼ਨ ਸਿੰਘ ਨੇ ਅਕਾਲ ਤਖਤ ਸਾਹਿਬ ’ਤੇ ਲਿਖਤੀ ਰੂਪ ਵਿਚ ਅਪਣਾ ਸਪੱਸ਼ਟੀਕਰਨ ਰੱਖ ਦਿਤਾ ਪਰ ਇਸ ਦੇ ਬਾਵਜੂਦ ਵੀ ਪੁਜਾਰੀਆਂ ਨੇ ਪੰਥਵਿਰੋਧੀ ਸ਼ਕਤੀਆਂ ਦੇ ਦਬਾਅ ਹੇਠ ਪ੍ਰੋ ਦਰਸ਼ਨ ਸਿੰਘ ਵਿਰੁਧ ਛੇਕੂਨਾਮਾ ਜਾਰੀ ਕਰ ਦਿਤਾ। ਉਨ੍ਹਾਂ ਆਖਿਆ ਕਿ ਤਖ਼ਤਾਂ ਦੇ ਜਥੇਦਾਰ ਹੁਣ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ ’ਤੇ ਤਲਬ ਕਰ ਕੇ ਬੁਰੀ ਤਰ੍ਹਾਂ ਫਸ ਗਏ ਹਨ ਤੇ ਉਨ੍ਹਾਂ ’ਤੇ ਲਗਦੇ ਦੋਸ਼ਾਂ ਬਾਰੇ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਸਪੱਸ਼ਟ ਕਰਨਾ ਪਵੇਗਾ ਅਤੇ ਸੁਖਬੀਰ ਸਿੰਘ ਬਾਦਲ ਤੋਂ ਵੀ ਉਕਤ ਸਵਾਲਾਂ ਦੇ ਜਵਾਬ ਲੈਣੇ ਪੈਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM
Advertisement