ਪੰਥਕ ਖੇਤਰ 'ਚ ਵੱਡਮੁਲੇ ਯੋਗਦਾਨ ਪਾਉਣ ਵਾਲੇ ਅਕਾਲੀ ਸਿਪਾਹੀਆਂ ਨੂੰ ਹੀ ਟਿਕਟਾਂ ਮਿਲਣ : ਪੰਜੋਲੀ
Published : Jan 23, 2019, 12:33 pm IST
Updated : Jan 23, 2019, 12:33 pm IST
SHARE ARTICLE
Karnail Singh Panjoli
Karnail Singh Panjoli

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ.........

ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸਮਾਂ ਰਹਿੰਦੇ ਪਾਰਟੀ ਵਿਚ ਸੁਧਾਰ ਲਿਆਂਦੇ ਜਾਣ ਤਾਂ ਜੋ ਪਾਰਟੀ ਨੂੰ ਕੋਈ ਵੱਡਾ ਨੁਕਸਾਨ ਨਾ ਝੱਲਣਾ ਪਵੇ। ਉਨ੍ਹਾਂ ਕਿਹਾ ਕਿ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕਾ ਸੰਗਰੂਰ ਲਈ ਅਰਵਿੰਦ ਖੰਨਾ ਜੋ ਕਿ ਪੁਰਾਣਾ ਕਾਂਗਰਸੀ ਹੈ, ਨੂੰ ਸ਼੍ਰੋਮਣੀ ਅਕਾਲੀ ਦਲ ਦਾ ਟਿਕਟ ਦੇਣਾ ਚਾਹੁੰਦੀ ਹੈ, ਇਹ ਰੁਝਾਨ ਬਹੁਤ ਹੀ ਗ਼ਲਤ ਹੈ।

ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹਾ ਇਕ ਅਜਿਹਾ ਜ਼ਿਲ੍ਹਾ ਹੈ ਜਿਥੇ ਸੰਤ ਹਰਚੰਦ ਸਿੰਘ ਲੌਂਗੋਵਾਲ, ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਰਜੀਤ ਸਿੰਘ ਬਰਨਾਲਾ ਅਤੇ ਮੌਜੂਦਾ ਸਮੇਂ ਵਿਚ ਸੁਖਦੇਵ ਸਿੰਘ ਢੀਂਡਸਾ ਨੇ ਹਜ਼ਾਰਾਂ ਹੀ ਵਰਕਰ ਪੈਦਾ ਕੀਤੇ ਹਨ। ਇਨ੍ਹਾਂ ਟਕਸਾਲੀ ਅਕਾਲੀਆਂ ਵਿਚੋਂ ਹੀ ਕਿਸੇ ਇਕ ਨੂੰ ਟਿਕਟ ਦਿਤਾ ਜਾਣਾ ਚਾਹੀਦਾ ਹੈ। ਅਰਵਿੰਦ ਖੰਨਾ ਨੂੰ ਕਾਂਗਰਸੀ ਖ਼ੇਮੇ 'ਚੋਂ ਲਿਆ ਕੇ ਅਕਾਲੀ ਦਲ ਵਿਚ ਸ਼ਾਮਲ ਕਰ ਕੇ ਉਸ ਨੂੰ ਲੋਕ ਸਭਾ ਦਾ ਟਿਕਟ ਦੇਣਾ ਟਕਸਾਲੀ ਅਕਾਲੀਆਂ ਨਾਲ ਵਿਸ਼ਵਾਸਘਾਤ ਹੋਵੇਗਾ।

ਜਥੇਦਾਰ ਪੰਜੋਲੀ ਨੇ ਕਿਹਾ ਕਿ ਦੂਸਰਾ ਮਸਲਾ ਪਟਿਆਲਾ 'ਚ ਸਰਦਾਰਾ ਸਿੰਘ ਕੋਹਲੀ ਅਤੇ ਸ. ਮਨਮੋਹਨ ਸਿੰਘ ਬਜਾਜ ਇਨ੍ਹਾਂ ਦੋ ਪ੍ਰਵਾਰਾਂ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਬਹੁਤ ਵੱਡੀ ਕੁਰਬਾਨੀ ਅਤੇ ਮਹਾਨ ਸੇਵਾ ਹੈ। ਅੱਜ ਇਨ੍ਹਾਂ ਟਕਸਾਲੀ ਅਕਾਲੀਆਂ ਨੂੰ ਪਿੱਛੇ ਸੁੱਟ ਕੇ ਜੁਨੇਜਾ ਨੂੰ ਪਟਿਆਲਾ ਦੇ ਸ਼ਹਿਰੀ ਜਥੇ ਦੀ ਵਾਂਗਡੋਰ ਦੇਣੀ ਅਕਾਲੀ ਦਲ ਦਾ ਪਤਨ ਕਰਨ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ। ਜੁਨੇਜਾ ਪਿਛਲੀਆਂ ਚੋਣਾਂ ਵਿਚ ਪਾਰਟੀ ਲਈ ਕੁੱਝ ਨਹੀਂ ਕਰ ਸਕਿਆ। ਸੁਰਜੀਤ ਸਿੰਘ ਕੋਹਲੀ ਅਤੇ ਇੰਦਰਮੋਹਨ ਸਿੰਘ ਬਜਾਜ ਵਰਗੇ ਮੈਂਬਰਾਂ ਦਾ ਨਿਰਾਸ਼ ਹੋ ਜਾਣਾ ਪਾਰਟੀ ਲਈ ਵੱਡਾ ਨੁਕਸਾਨ ਸਾਬਤ ਹੋਇਆ।  

ਉਨ੍ਹਾਂ ਕਿਹਾ ਕਿ ਗ਼ੈਰ ਅਕਾਲੀਆਂ ਨੂੰ ਅਕਾਲੀ ਦਲ ਵਿਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਵੱਡੇ-ਵੱਡੇ ਅਹੁਦੇ ਦੇਣੇ ਇਸ ਨਾਲ ਪਾਰਟੀ ਦਾ ਫ਼ਾਇਦਾ ਕੁੱਝ ਨਹੀਂ ਹੁੰਦਾ ਅਤੇ ਵਰਕਰਾਂ ਨੂੰ ਵੱਡੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦਾ ਸਿੱਟਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਜੀ ਨੇ ਅੱਖੀਂ ਵੇਖ ਲਿਆ ਹੈ, ਜਦੋਂ ਅਕਾਲੀਆਂ ਨੂੰ ਕੇਵਲ 15 ਸੀਟਾਂ ਹੀ ਮਿਲੀਆਂ।

ਉਨ੍ਹਾਂ ਉਮੀਦ ਜ਼ਾਹਰ ਕਰਦਿਆਂ ਕਿਹਾ ਕਿ ਭਵਿੱਖ ਵਿਚ ਇਨ੍ਹਾਂ ਗੱਲਾ ਦਾ ਧਿਆਨ ਰਖਿਆ ਜਾਵੇ। ਚੋਣ ਜਿੱਤੀ ਜਾਵੇ ਜਾਂ ਹਾਰੀ ਜਾਵੇ। ਕੇਵਲ ਤੇ ਕੇਵਲ ਟਿਕਟ ਅਕਾਲੀ ਦਲ ਦੇ ਸਿਪਾਹੀ ਨੂੰ ਹੀ ਮਿਲਣੀ ਚਾਹੀਦੀ ਹੈ ਜਿਸ ਦੀ ਪੰਥਕ ਖੇਤਰ ਵਿਚ ਸੇਵਾ ਹੋਵੇ। ਇਸ ਲਈ ਗ਼ੈਰ ਅਕਾਲੀਆਂ ਨੂੰ ਇਕੱਠੇ ਕਰ ਕੇ ਟਕਸਾਲੀ ਅਕਾਲੀਆਂ ਨੂੰ ਨਿਰਾਸ਼ ਨਹੀਂ ਕਰਨਾ ਚਾਹੀਦਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement