ਚੀਫ਼ ਖ਼ਾਲਸਾ ਦੀਵਾਨ ਦੀ ਚੋਣ 
Published : Mar 23, 2018, 2:34 am IST
Updated : Mar 23, 2018, 9:23 am IST
SHARE ARTICLE
chief khalsa diwan
chief khalsa diwan

'ਪਤਿਤ' ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ 

ਚੀਫ਼ ਖ਼ਾਲਸਾ ਦੀਵਾਨ ਦੀ ਹੋ ਰਹੀ ਜ਼ਿਮਨੀ ਚੋਣ ਵਿਚ ਅਕਾਲ ਤਖ਼ਤ ਦੇ ਆਦੇਸ਼ਾਂ, ਸਿੱਖ ਰਹਿਤ ਮਰਿਆਦਾ ਅਤੇ ਦੀਵਾਨ ਦੇ ਸੰਵਿਧਾਨ ਦੀ ਰੌਸ਼ਨੀ ਵਿਚ ਪਤਿਤ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ ਪਰ ਕੇਸਾਂ ਨੂੰ ਰੰਗ ਲਾਉਣ ਵਾਲਿਆਂ ਨੂੰ ਇਸ ਵਾਰ ਵੋਟ ਪਾਉਣ ਦਾ ਹੱਕ ਹੋਵੇਗਾ ਤੇ ਅੱਗੇ ਤੋਂ ਉਸ ਨੂੰ ਪ੍ਰੇਰਤ ਕੀਤਾ ਜਾਵੇਗਾ ਕਿ ਉਹ ਭਵਿੱਖ ਵਿਚ ਅਜਿਹਾ ਨਾ ਕਰੇ। ਪ੍ਰਿੰਸੀਪਲ ਬਲਜਿੰਦਰ ਸਿੰਘ ਚੋਣ ਅਧਿਕਾਰੀ  ਮੁਤਾਬਕ  ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਕਿਸੇ ਵੀ ਪਤਿਤ ਮੈਂਬਰ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਵੇਗਾ ਜਿਸ ਵਿਚ ਕੇਸਾਂ ਦੀ ਬੇਅਦਬੀ ਭਾਵ ਦਾਹੜੀ ਕੱਟੇ ਤੇ ਵੀ ਸ਼ੋਲਡਰ ਕੱਟ ਬਣਾ ਕੇ ਆਈਆ ਬੀਬੀਆਂ ਨੂੰ ਵੋਟ ਨਹੀਂ ਪਾਉਣ ਦਿਤੀ ਜਾਵੇਗੀ।

Elections of  Chief Khalsa DiwanElections of Chief Khalsa Diwan

ਕੇਸ ਰੰਗਣ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਕੋਈ ਫ਼ੈਸਲਾ ਨਹੀਂ ਹੋਇਆ ਪਰ ਕਈ ਚੋਣ ਲੜ ਰਹੇ ਉਮੀਦਵਾਰਾਂ ਨੇ ਕਿਹਾ ਕਿ ਦਾਹੜੀ ਨੂੰ ਕਲਫ਼ ਲਗਾਉਣ ਵਾਲਿਅÂ ਨੂੰ ਇਸ ਕਰ ਕੇ ਇਸ ਵਾਰ ਛੋਟ ਦਿਤੀ ਗਈ ਹੈ ਕਿਉਂਕਿ ਕਈ ਸਿੱਖ ਰਹਿਤ ਮਰਿਆਦਾ ਬਾਰੇ ਜਾਣੂ ਨਹੀਂ ਹਨ ਜਿਨ੍ਹਾਂ ਨੂੰ ਅਗਲੀ ਚੋਣ ਤੋਂ ਪਹਿਲਾਂ ਪੂਰੀ ਜਾਣਕਾਰੀ ਦੇ ਕੇ ਪ੍ਰੇਰਿਆ ਜਾਵੇਗਾ।  ਉਨ੍ਹਾਂ ਦਸਿਆ ਕਿ ਚੋਣ ਪ੍ਰਕਿਰਿਆ ਸਿਰਫ਼ ਗੁਰਦਵਾਰੇ ਵਿਚ ਹੀ ਮੁਕੰਮਲ ਕੀਤੀ ਜਾਵੇਗੀ ਅਤੇ ਵੋਟ ਪਾਉਣ ਲਈ ਇਕ-ਇਕ ਮੈਂਬਰ ਨੂੰ ਅੰਦਰ ਜਾਣ ਦੀ ਇਜਾਜ਼ਤ ਦਿਤੀ ਜਾਵੇਗੀ। ਚੋਣ ਸਥਾਨ ਸਿਰਫ਼ ਚੋਣ ਅਧਿਕਾਰੀ ਤੇ ਚੋਣ ਨਾਲ ਸਬੰਧਤ ਅਮਲਾ ਹੀ ਹਾਜ਼ਰ ਹੋਵੇਗਾ। ਮੀਡੀਆ ਨੂੰ ਵੀ ਵਿਸ਼ੇਸ਼ ਤੌਰ 'ਤੇ ਪਾਸ ਜਾਰੀ ਕੀਤੇ ਜਾਣਗੇ ਤੇ 24 ਮਾਰਚ ਨੂੰ ਰੀਹਰਸਲ ਹੋਵੇਗੀ। ਜਿਹੜੇ ਮੈਂਬਰ ਵਧੇਰੇ ਬਜ਼ੁਰਗ ਹਨ ਉਨ੍ਹਾਂ ਲਈ ਵੀਲ ਚੇਅਰ ਦਾ ਵੀ ਬੰਦੋਬਸਤ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement