
ਅਕਾਲ ਪੁਰਖ ਕੀ ਫ਼ੌਜ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਨੇ ਸਿੱਖ ਭਾਵਨਾਵਾਂ ਦਾ ਮਜ਼ਾਕ ਉਡਾਇਆ ਹੈ।
ਤਰਨਤਾਰਨ (ਚਰਨਜੀਤ ਸਿੰਘ): ਅਕਾਲ ਪੁਰਖ ਕੀ ਫ਼ੌਜ ਦੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਨੇ ਸਿੱਖ ਭਾਵਨਾਵਾਂ ਦਾ ਮਜ਼ਾਕ ਉਡਾਇਆ ਹੈ। ਅੱਜ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਜੱਜ ਸੱਭ ਕੁੱਝ ਜਾਣਦੇ ਹਨ ਪਰ ਹਰ ਫ਼ੈਸਲਾ ਵਖਰੇ ਦ੍ਰਿਸ਼ਟੀਕੋਣ ਤੋਂ ਹੋ ਰਿਹਾ ਹੈ। ਇਹ ਪੱਗ 'ਤੇ ਗੰਭੀਰ ਹਮਲਾ ਹੈ। ਬਿਸ਼ਨ ਸਿੰਘ ਬੇਦੀ, ਮਿਲਖਾ ਸਿੰਘ ਸਾਡੇ ਨਾਇਕ ਨਹੀਂ ਹਨ। ਅਸੀਂ ਸੇਧ ਅਪਣੇ ਗੁਰੂਆਂ ਸਭਿਆਚਾਰ ਤੋਂ ਲੈਣੀ ਹੈ। ਪੱਗ ਦਸਤਾਰ ਸਿੱਖ ਦੀ ਵਖਰੀ ਹੋਂਦ ਦਾ ਚਿੰਨ੍ਹ ਹੈ। ਇਹ ਦਸਤਾਰ ਸਾਡੇ ਸਿਰ 'ਤੇ ਗੁਰੂ ਨੇ ਸਜਾਈ ਹੈ ਤੇ ਇਹ ਸਾਡੇ ਮਾਣ ਸਨਮਾਨ ਦਾ ਚਿੰਨ੍ਹ ਹੈ ਤੇ ਭਲੇਮਾਣਸ ਜੱਜ ਸਾਡੀ ਵਖਰੀ ਹੋਂਦ ਖੌਰਨਾ ਚਾਹੰਦੇ ਹਨ। ਉਨ੍ਹਾਂ ਕਿਹਾ ਕਿ ਜੱਜ ਫ਼ੈਸਲਾ ਇੰਜ ਕਰ ਰਹੇ ਹਨ ਜਿਵੇਂ ਉਹ ਕੇਜੀ ਦੇ ਬੱਚੇ ਹਨ ਜੇ ਉਹ ਸਾਡੇ ਸੰਵਿਧਾਨਕ ਅਧਿਕਾਰਾਂ ਨੂੰ ਨਹੀਂ ਜਾਣਦੇ ਤਾਂ ਉਹ ਜੱਜ ਕਿਉਂ ਹਨ।