Panthak News: ਕਾਨਪੁਰ ਦੀ ਸੰਗਤ ਨੇ ਤਖ਼ਤਾਂ ਦੇ ਜਥੇਦਾਰਾਂ ਦੇ ਕੂੜਨਾਮਿਆਂ ਦਾ ਵਿਰੋਧ ਕਰਨ ਦਾ ਕੀਤਾ ਐਲਾਨ
Published : Jul 23, 2024, 7:12 am IST
Updated : Jul 23, 2024, 7:43 am IST
SHARE ARTICLE
The Sangat of Kanpur announced to oppose the scandals of the Jathedars of Takhts Panthak News
The Sangat of Kanpur announced to oppose the scandals of the Jathedars of Takhts Panthak News

Panthak News: ਅਕਾਲੀ ਜਥਾ ਕਾਨਪੁਰ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਇਥੋਂ ਦੀ ਸੰਗਤ ਪਿਛਲੇ 15 ਸਾਲਾਂ ਤੋਂ ਪੋ੍ਰ. ਦਰਸ਼ਨ ਸਿੰਘ ਦੇ ਪੋ੍ਰਗਰਾਮ ਉਲੀਕਦੀ ਆ ਰਹੀ ਹੈ...

The Sangat of Kanpur announced to oppose the scandals of the Jathedars of Takhts Panthak News:  ਜੰਮੂ ਦੀ ਜਾਗਰੂਕ ਸੰਗਤ ਤੋਂ ਬਾਅਦ ਹੁਣ ਕਾਨਪੁਰ ਦੀ ਸਮੁੱਚੀ ਸੰਗਤ ਨੇ ਤਖ਼ਤਾਂ ਦੇ ਜਥੇਦਾਰਾਂ ਦੇ ਕੂੜਨਾਮਿਆਂ ਨੂੰ ਹਿਟਲਰ ਦੀ ਤਾਨਾਸ਼ਾਹੀ ਕਰਾਰ ਦਿੰਦਿਆਂ ਆਖਿਆ ਹੈ ਕਿ ਤਖ਼ਤਾਂ ਦੇ ਜਥੇਦਾਰ ਪ੍ਰੋ. ਦਰਸ਼ਨ ਸਿੰਘ ਵਰਗੇ ਸ਼੍ਰੋਮਣੀ ਰਾਗੀ, ਸਿੱਖ ਚਿੰਤਕ ਅਤੇ ਪੰਥਕ ਵਿਦਵਾਨ ਬਾਰੇ ਜੋ ਮਰਜ਼ੀ ਕੂੜ ਪ੍ਰਚਾਰ ਕਰਨ ਪਰ ਹੁਣ ਤਖ਼ਤਾਂ ਦੇ ਜਥੇਦਾਰਾਂ ਦਾ ਝੂਠ ਜੱਗ ਜ਼ਾਹਰ ਹੋ ਚੁੱਕਾ ਹੈ। 

ਅਕਾਲੀ ਜਥਾ ਕਾਨਪੁਰ ਵਲੋਂ ਰਵਿੰਦਰ ਸਿੰਘ ਬੰਟੀ, ਹਰਪਾਲ ਸਿੰਘ ਗਾਂਧੀ, ਸੋਨੂੰ ਸਿੰਘ ਰੱਖੀ, ਕੰਵਲਪਾਲ ਸਿੰਘ, ਆਤਮਜੀਤ ਸਿੰਘ, ਇੰਦਰਜੀਤ ਸਿੰਘ ਦੀ ਅਗਵਾਈ ਵਾਲੀ ਸੰਗਤ ਨੇ ਹੰਗਾਮੀ ਮੀਟਿੰਗ ਦੌਰਾਨ ਜਿਥੇ ਜੰਮੂ ਦੀ ਸੰਗਤ ਦਾ ਭਰਪੂਰ ਸਮਰਥਨ ਕਰਨ ਦਾ ਐਲਾਨ ਕੀਤਾ ਹੈ, ਉਥੇ ਪ੍ਰੋ. ਦਰਸ਼ਨ ਸਿੰਘ ਵਿਰੁਧ ਅਕਾਲ ਤਖ਼ਤ ਤੋਂ ਜਾਰੀ ਕੀਤੇ ਕੂੜਨਾਮੇ ਦਾ ਵਿਰੋਧ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਜੰਮੂ ਦੇ ਸਿੱਖ ਵੀਰਾਂ ਨੂੰ ਜ਼ਲੀਲ ਕਰਨ ਲਈ ਜਾਰੀ ਕੀਤੇ ਹਿਟਲਰਸ਼ਾਹੀ ਫੁਰਮਾਨ ਦੀ ਨੁਕਤਾਚੀਨੀ ਕੀਤੀ ਹੈ।

ਉਨ੍ਹਾਂ ਦਸਿਆ ਕਿ ਪ੍ਰੋ. ਦਰਸ਼ਨ ਸਿੰਘ ਨੂੰ ਬਿਨਾਂ ਕਸੂਰੋਂ ਤਲਬ ਕਰਨ ਵਾਲੇ ਅਖੌਤੀ ਜਥੇਦਾਰ ਉਸ ਵੇਲੇ ਪ੍ਰੋ. ਦਰਸ਼ਨ ਸਿੰਘ ਦਾ ਸਾਹਮਣਾ ਨਾ ਕਰ ਸਕੇ, ਜਦੋਂ ਪੋ੍ਰ. ਦਰਸ਼ਨ ਸਿੰਘ ਖ਼ੁਦ ਅਕਾਲ ਤਖ਼ਤ ’ਤੇ ਪੇਸ਼ ਹੋਏ ਅਤੇ ਲੰਮਾ ਸਮਾਂ ਉਨ੍ਹਾਂ ਜਥੇਦਾਰਾਂ ਦੀ ਉਡੀਕ ਕੀਤੀ। ਜਦੋਂ ਬਿਨਾਂ ਕਿਸੇ ਦੋਸ਼ ਦੇ ਬਾਵਜੂਦ ਪ੍ਰੋ. ਦਰਸ਼ਨ ਸਿੰਘ ਨੂੰ ਤਲਬ ਕਰਨ ਦਾ ਹਿਟਲਰਸ਼ਾਹੀ ਫੁਰਮਾਨ ਜਾਰੀ ਹੋਇਆ ਤਾਂ ਪ੍ਰੋ. ਦਰਸ਼ਨ ਸਿੰਘ ਨੇ ਉਕਤ ਫੁਰਮਾਨ ਨੂੰ ਪ੍ਰਵਾਨ ਕਰਦਿਆਂ ਅਕਾਲ ਤਖ਼ਤ ’ਤੇ ਖ਼ੁਦ ਪੇਸ਼ ਹੋਣ ਦਾ ਫ਼ੈਸਲਾ ਕੀਤਾ, ਉਹ ਇਕ ਨਿਮਾਣੇ ਸਿੱਖ ਦੀ ਤਰ੍ਹਾਂ ਅਕਾਲ ਤਖ਼ਤ ’ਤੇ ਪੇਸ਼ ਹੋਏ ਪਰ ਅਖੌਤੀ ਜਥੇਦਾਰ ਆਪੋ-ਅਪਣੇ ਘੁਰਨਿਆਂ ’ਚ ਵੜ ਗਏ, ਪੋ੍ਰ. ਦਰਸ਼ਨ ਸਿੰਘ ਨੇ ਕਾਫ਼ੀ ਸਮਾਂ ਉਡੀਕ ਕਰਨ ਤੋਂ ਬਾਅਦ ਲਿਖਤੀ ਸਪੱਸ਼ਟੀਕਰਨ ਅਕਾਲ ਤਖ਼ਤ ’ਤੇ ਰੱਖ ਦਿਤਾ। 

ਅਕਾਲੀ ਜਥਾ ਕਾਨਪੁਰ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਇਥੋਂ ਦੀ ਸੰਗਤ ਪਿਛਲੇ 15 ਸਾਲਾਂ ਤੋਂ ਪੋ੍ਰ. ਦਰਸ਼ਨ ਸਿੰਘ ਦੇ ਪੋ੍ਰਗਰਾਮ ਉਲੀਕਦੀ ਆ ਰਹੀ ਹੈ, ਭਵਿੱਖ ਵਿਚ ਵੀ ਉਲੀਕਦੀ ਰਹੇਗੀ, ਤਖ਼ਤਾਂ ਦੇ ਅਖੌਤੀ ਜਥੇਦਾਰ ਪੋ੍ਰ. ਦਰਸ਼ਨ ਸਿੰਘ ਦੇ ਪੋ੍ਰਗਰਾਮਾਂ ਨੂੰ ਰੋਕਣ ਲਈ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਕਾਨਪੁਰ ਦੀ ਸੰਗਤ ਨਾ ਤਾਂ ਰੁਕੇਗੀ ਤੇ ਨਾ ਹੀ ਇਨ੍ਹਾਂ ਪੁਜਾਰੀਆਂ ਅੱਗੇ ਝੁਕੇਗੀ। ਉਨ੍ਹਾਂ ਕਿਹਾ ਕਿ ਕਾਨਪੁਰ ਦੀ ਸੰਗਤ ਵਲੋਂ ਤਖ਼ਤਾਂ ਦੇ ਜਥੇਦਾਰਾਂ ਦੇ ਕੂੜਨਾਮਿਆਂ ਦਾ ਵਿਰੋਧ ਲਗਾਤਾਰ ਜਾਰੀ ਰਹੇਗਾ। ਅਕਾਲੀ ਜਥਾ ਕਾਨਪੁਰ ਦੀ ਮੀਟਿੰਗ ਦੌਰਾਨ ਸੌਦਾ ਸਾਧ ਨੂੰ ਬਿਨ ਮੰਗੀ ਮਾਫ਼ੀ ਦੇਣ, 92 ਲੱਖ ਰੁਪਏ ਇਸ਼ਤਿਹਾਰਬਾਜ਼ੀ ’ਤੇ ਖ਼ਰਚਣ, ਬਿਨ ਮੰਗੀ ਮਾਫ਼ੀ ਦਾ ਫ਼ੈਸਲਾ ਰੱਦ ਕਰਨ, ਬੇਅਦਬੀ ਕਾਂਡ ਦਾ ਇਨਸਾਫ਼ ਮੰਗ ਰਹੀਆਂ ਸੰਗਤਾਂ ਉਪਰ ਬਾਦਲ ਸਰਕਾਰ ਦੀ ਪੁਲਿਸ ਵਲੋਂ ਅਤਿਆਚਾਰ ਢਾਹੁਣ, ਮੂਲ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ, ਬੰਦੀ ਸਿੰਘਾਂ ਦੀ ਰਿਹਾਈ, 328 ਪਾਵਨ ਸਰੂਪਾਂ ਦੀ ਗੁਮਸ਼ੁਦਗੀ ਦਾ ਇਨਸਾਫ਼ ਨਾ ਦੇਣ ਵਾਲੇ ਮਾਮਲਿਆਂ ਸਬੰਧੀ ਤਖ਼ਤਾਂ ਦੇ ਜਥੇਦਾਰਾਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement