ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਜਾ ਰਿਹਾ
ਅਸੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖ ਕੇ ਨੌਵੇਂ ਗੁਰੂ ਜੀ ਦੇ ਜੀਵਨ ਤੇ ਉਨ੍ਹਾਂ ਦੀਆਂ ਸਿਖਿਆਵਾਂ ਨਾਲ ਸਬੰਧਤ ਲੇਖ ‘ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ’ ਦੋ ਕਿਸ਼ਤਾਂ ਵਿਚ ਪੜ੍ਹਿਆ ਹੈ। ਆਉ ਹੁਣ ਅਸੀ ਪਾਠਕਾਂ ਤੋਂ ਜਾਣਦੇ ਹਾਂ ਕਿ ਉਨ੍ਹਾਂ ਨੇ ਇਹ ਲੇਖ ਕਿੰਨੀ ਗਹੁ ਨਾਲ ਪੜ੍ਹਿਆ ਹੈ ਤੇ ਉਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਬਾਰੇ ਕਿੰਨਾ ਗਿਆਨ ਰਖਦੇ ਹਨ। ਆਪ ਪਾਠਕਾਂ ਨਾਲ ਗੁਰੂ ਤੇਗ਼ ਬਹਾਦਰ ਸਾਹਿਬ ਜੀ ਬਾਰੇ ਪੇਸ਼ ਹਨ ਸਵਾਲ ਜਵਾਬ-
ਪ੍ਰਸ਼ਨ 1. ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੁੂ ਹਰਿਗੋਬਿੰਦ ਸਾਹਿਬ ਜੀ ਦੇ ਕਿੰਨੇ ਸਪੁੱਤਰ ਤੇ ਸਪੁੱਤਰੀਆ ਸਨ?
ਪ੍ਰਸ਼ਨ 2. ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰਾਂ ਤੇ ਸਪੁੱਤਰੀ ਦੇ ਨਾਂ ਦੱਸੋ?
ਪ੍ਰਸ਼ਨ 3. ਤਿਆਗ ਮੱਲ (ਗੁਰੂ ਤੇਗ਼ ਬਹਾਦਰ) ਜੀ ਦੇ ਮਾਤਾ ਜੀ ਦਾ ਕੀ ਨਾਂ ਸੀ?
ਪ੍ਰਸ਼ਨ 4. ਤਿਆਗ ਮੱਲ ਜੀ ਦਾ ਪ੍ਰਕਾਸ਼ ਕਦੋਂ ਹੋਇਆ ਸੀ?
ਪ੍ਰਸ਼ਨ 5. ਤਿਆਗ ਮੱਲ ਜੀ ਦਾ ਜਨਮ ਕਿੱਥੇ ਹੋਇਆ ਸੀ?
ਪ੍ਰਸ਼ਨ 6. ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਕੌਣ ਸਨ?
ਪ੍ਰਸ਼ਨ 7. ਤਿਆਗ ਮੱਲ ਜੀ ਦੇ ਜਨਮ ਅਸਥਾਨ ਨੂੰ ਕਿਸ ਨਾਮ ਨਾਲ ਯਾਦ ਕੀਤਾ ਜਾਂਦਾ ਹੈ?
ਪ੍ਰਸ਼ਨ 8. ਤਿਆਗ ਮੱਲ ਜੀ ਦੇ ਦਾਦਾ ਜੀ ਦਾ ਕੀ ਨਾਂ ਸੀ?
ਪ੍ਰਸ਼ਨ 9. ਤਿਆਗ ਮੱਲ ਜੀ ਦੇ ਦਾਦੀ ਜੀ ਦਾ ਕੀ ਨਾਂ ਸੀ?
ਪ੍ਰਸ਼ਨ 10. ਤਿਆਗ ਮੱਲ ਜੀ ਦੀ ਭੈਣ ਦਾ ਕੀ ਨਾਂ ਸੀ?
ਪ੍ਰਸ਼ਨ 11. ਤਿਆਗ ਮੱਲ ਜੀ ਦੀ ਪੜ੍ਹਾਈ ਸਿਖਲਾਈ ਕਿਸ ਦੀ ਨਿਗਰਾਨੀ ਹੇਠ ਹੋਈ ਸੀ?
ਪ੍ਰਸ਼ਨ 12. ਛੇਵੇਂ ਗੁਰੂ ਜੀ ਨੇ ਤੇਗ ਮੱਲ ਨੂੰ ਸ਼ਸਤਰ ਸਿਖਿਆ ਪ੍ਰਾਪਤ ਕਰਨ ਲਈ ਕਿਨ੍ਹਾਂ ਕੋਲ ਭੇਜਿਆ?
ਪ੍ਰਸ਼ਨ 13. ਤਿਆਗ ਮੱਲ ਜੀ ਬਚਪਨ ਵਿਚ ਹੀ ਕਿਹੜਾ ਸ਼ਸਤਰ ਚਲਾਉਣ ਵਿਚ ਮਾਹਰ ਹੋ ਗਏ ਸਨ?
ਪ੍ਰਸ਼ਨ 14. ਤਿਆਗ ਮੱਲ ਜੀ ਦੇ ਕਿੰਨ ਵੱਡੇ ਭਰਾ ਸਨ?
ਉੱਤਰ : 1. ਪੰਜ ਸਪੁੱਤਰ ਤੇ ਇਕ ਸਪੁੱਤਰੀ। 2. ਭਾਈ ਗੁਰਦਿੱਤਾ ਜੀ, ਸੂਰਜ ਮੱਲ ਜੀ, ਅਣੀ ਰਾਏ ਜੀ, ਅਟੱਲ ਰਾਏ ਜੀ, ਤੇ ਤਿਆਗ ਮੱਲ ਜੀ, ਅਤੇ ਇਕ ਸਪੁੱਤਰੀ ਬੀਬੀ ਵੀਰੋ ਜੀ। 3. ਮਾਤਾ ਨਾਨਕੀ ਜੀ। 4. 1621 ਈਸਵੀ ਨੂੰ। 5. ਗੁਰੂ ਕੇ ਮਹਿਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। 6. ਤਿਆਗ ਮੱਲ ਜੀ। 7. ਗੁਰੂ ਕੇ ਮਹਿਲ ਨਾਲ 8. ਸ੍ਰੀ ਗੁਰੂ ਅਰਜਨ ਦੇਵ ਜੀ। 9. ਮਾਤਾ ਗੰਗਾ ਜੀ। 10. ਬੀਬੀ ਵੀਰੋ ਜੀ 11. ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ 12. ਬਾਬਾ ਬੁੱਢਾ ਜੀ ਕੋਲ। 13. ਤੇਗ (ਕਿ੍ਰਪਾਨ) ਚਲਾਉਣ ਵਿਚ। 14. ਚਾਰ
