ਖ਼ਾਲਸਾ ਦੀ ਆਖ਼ਰੀ ਗੱਲਬਾਤ ਨੇ ਕੌਮੀ ਆਗੂਆਂ ਦੇ ਕਿਰਦਾਰ 'ਤੇ ਲਗਾਏ ਸਵਾਲੀਆ ਚਿੰਨ੍ਹ
Published : Mar 24, 2018, 1:29 am IST
Updated : Mar 24, 2018, 1:29 am IST
SHARE ARTICLE
Bhai Gurbaksh Singh Khalsa
Bhai Gurbaksh Singh Khalsa

ਜਥੇਦਾਰ ਨੇ ਪੂਰਾ ਨਹੀਂ ਕੀਤਾ ਸੀ ਭਾਈ ਗੁਰਬਖ਼ਸ਼ ਸਿੰਘ ਨਾਲ ਕੀਤਾ ਵਾਅਦਾ

ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਆਖ਼ਰੀ ਗੱਲਬਾਤ ਨੇ ਕੌਮੀ ਆਗੂਆਂ ਦੇ ਕਿਰਦਾਰ 'ਤੇ ਹੀ ਸਵਾਲੀਆ ਚਿੰਨ੍ਹ ਲਗਾ ਦਿਤਾ ਹੈ। ਬੈਲਜੀਅਮ ਤੋਂ ਜਸਵਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਗੱਲਬਾਤ ਦੇ ਸ਼ੁਰੂ ਵਿਚ ਹੀ ਭਾਈ ਖ਼ਾਲਸਾ ਰੋ ਕੇ ਗੱਲ ਕਰ ਰਹੇ ਹਨ। ਉਹ ਫ਼ੋਨ ਕਰਨ ਵਾਲੇ ਨੂੰ ਦਸਦੇ ਹਨ ਕਿ ਉਹ ਟੈਂਕੀ ਤੇ ਚੜੇ ਹੋਏ ਹਨ ਤੇ ਹੇਠਾਂ ਪੂਰੇ ਹਰਿਆਣਾ ਦਾ ਪ੍ਰਸ਼ਾਸਨ ਖੜਾ ਹੈ। ਐਸ ਐਸ ਪੀ ਡੀ ਸੀ ਆਦਿ ਸਾਰੇ ਟੈਕੀ ਹੇਠਾਂ ਖੜੇ ਹਨ।  ਭਾਈ ਖਾਲਸਾ ਦਸਦੇ ਹਨ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ।  ਪਾਣੀ ਵਾਲੀਆਂ ਗਡੀਆਂ ਵੀ ਹੇਠਾ ਖੜੀਆਂ ਕੀਤੀਆਂ ਹੋਈਆਂ ਹਨ। ਭਾਈ ਖਾਲਸਾ ਇਸ ਗਲ ਤੇ ਰੋਸ ਜਿਤਾਉਾਂਦੇਹਨ ਕਿ ਜੋ ਮੈਨੂੰ ਕਹਿੰਦੇ ਸਨ ਕਿ ਮਰ ਗਿਆ ਉਹ ਕਿਥੇ ਮਰ ਗਏ ਮੇਰੇ ਨਾਲ ਆ ਕੇ ਖੜੇ ਕਿਉਂ ਨਹੀ ਹੁੰਦੇ? ਮੈਂ ਅਪਣਾ ਬਚਨ ਪੂਰਾ ਕਰਨਾ ਹੈ। ਜ਼ੋਰ ਲਗਾ ਲਏ ਪ੍ਰਸ਼ਾਸ਼ਨ। ਮੇਰੀ ਟੈਕੀ ਘੇਰੀ ਹੋਈ ਹੈ। ਗੁਰਮੀਤ ਸਿੰਘ (ਬੇਅੰਤ ਸਿੰਘ ਕਾਂਡ) ਨੇ ਮੈਨੂੰ ਪਹਿਲਾਂ ਉਠਾਇਆ ਸੀ, ਉਸ ਨੇ ਹੀ ਮੈਨੂੰ ਮੁੜ ਬਿਠਾਇਆ ਹੈ। ਮੈਂ ਭੁੱਖ ਹੜਤਾਲ 'ਤੇ ਨਹੀਂ ਮਰਨ ਵਰਤ 'ਤੇ ਬੈਠਾ ਹੋÎਇਆ ਹਾਂ। ਵਾਇਰਲ ਆਡੀਉ ਵਿਚ ਕਿਹਾ ਗਿਆ ਹੈ ਕਿ ਮੈਂ ਧਰਤੀ ਤੋਂ 100 ਫੁਟ ਉਪਰ ਖੜਾ ਹਾਂ ਤੇ ਮੇਰੇ ਕੋਲ ਪਟਰੌਲ ਅਤੇ ਸਾਇਨਾਈਡ ਵੀ ਹੈ। ਮੇਰੇ ਕੋਲ ਕੋਈ ਸਿੰਘ ਨਹੀਂ ਆਇਆ। ਜ਼ਿੰਮੇਵਾਰ ਲੋਕਾਂ ਨੇ ਜ਼ਿੰਮੇਵਾਰੀ ਲਈ ਹੋਈ ਹੈ। ਸਿੰਘ ਸਾਹਿਬ ਅਤੇ ਭਾਈ ਦਿੱਲੀ ਵਾਲੇ ਦੀ ਦੇਖ ਰੇਖ ਵਿਚ ਜ਼ਿੰਮੇਵਾਰੀ ਲਈ ਹੋਈ ਸੀ। ਸਿੰਘ ਸਾਹਿਬ ਅਤੇ ਭਾਈ ਦਿੱਲੀ ਵਾਲੇ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ (ਬੰਦੀ ਸਿੰਘਾਂ ਦੀ ਰਿਹਾਈ ਲਈ) ਅਸੀਂ ਸਾਰੇ ਯਤਨ ਕਰਾਂਗੇ। ਪਤਾ ਨਹੀ ਸੀ ਕਿ ਇਨਾਂ ਧੱਕਾ ਹੋ ਜਾਣੈ। ਜੋ ਕਹਿੰਦੈ ਸੀ ਕਿ ਕਿਉਂ ਭੱਜ ਗਿਆ ਉਨ੍ਹਾਂ ਨੂੰ ਸੱਦਾ ਦਿਉਂ ਕਿ ਆਉ ਮੈ ਖੜਾ ਹਾਂ। ਦਸਣਯੋਗ ਹੈ ਕਿ ਭਾਈ ਖਾਲਸਾ ਨਾਲ 30 ਦਸੰਬਰ 2013 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿਚ ਜੂਸ ਪਿਲਾਉਣ ਸਮੇਂ ਵਾਅਦਾ ਕੀਤਾ ਸੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੇ ਦੀ ਸਰਕਾਰ (ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ) ਨਾਲ ਗੱਲਬਾਤ ਕਰ ਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਯਤਨ ਕਰਨਗੇ ਪਰ ਜਥੇਦਾਰ ਦਾ ਕੀਤਾ ਵਾਅਦਾ ਪੂਰਾ ਨਾ ਹੋਇਆ। ਭਾਈ ਖ਼ਾਲਸਾ ਸਮੇਂ-ਸਮੇਂ ਤੇ ਜਥੇਦਾਰ ਨਾਲ ਮੁਲਾਕਾਤਾਂ ਕਰਕੇ ਉਨ੍ਹਾਂ ਨੂੰ ਵਾਅਦਾ ਯਾਦ ਕਰਵਾਉਾਂਦੇਰਹੇ। ਇਸੇ ਦੌਰਾਣ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੈਅਰਮੈਨ ਭਾਈ ਭੁਪਿੰਦਰ ਸਿੰਘ ਸਾਧੂ ਨੇ ਭਾਈ ਗੁਰਬਖਸ਼ ਸਿੰਘ ਦੀ ਮੌਤ ਦਾ  ਕਾਰਨ ਮਨਜੀਤ ਸਿੰਘ ਜੀ ਕੇ ਅਤੇ ਜਥੇਦਾਰ ਗੁਰਬਚਨ ਸਿੰਘ ਨੂੰ ਦਸਆ।

Bhai gurbaksh singh khalsaBhai gurbaksh singh khalsa

ਭਾਈ ਸਾਧੂ ਨੇ ਕਿਹਾ ਕਿ ਇਹਨਾ ਨੇ ਗੁਰਬਖਸ਼ ਸਿੰਘ ਨੂੰ ਪਹਿਲਾ ਦੋਵੇ ਵਾਰ ਝੂਠਾ ਭਰੋਸਾ ਦਵਾ ਕੇ ਭੁੱਖ ਹੜਤਾਲ ਖਤਮ ਕਰਾਈ। ਭਾਈ ਗੁਰਬਖਸ਼ ਸਿੰਘ ਨੇ ਦੋਵੇ ਵਾਰ  ਭਰੋਸਾ ਕਰ ਕੇ ਭੁੱਖ ਹੜਤਾਲ ਅਤੇ ਮਰਨ ਵਰਤ ਖਤਮ ਕਰ ਦਿੱਤਾ ਜਿਸ ਕਰਕੇ  ਸੰਗਤਾਂ ਦਾ ਗੁਰਬਖਸ਼ ਸਿੰਘ ਤੋ ਵਿਸ਼ਵਾਸ ਉਠ ਗਿਆ। ਸੰਗਤ ਭਾਈ ਗੁਰਬਖਸ਼ ਸਿੰਘ ਦਾ ਸਾਥ ਦੇਣ ਦੀ ਬਜਾਏ ਵਿਰੋਧ ਕਰਨ ਲੱਗ ਪਈ। ਕੌਮ ਦਾ ਗਦਾਰ ਸਮਝਣ ਲੱਗੇ , ਭਾਈ ਗੁਰਬਖਸ਼ ਸਿੰਘ ਜਾਦਾ ਸਮੇ ਨਮੋਸ਼ੀ ਨਾ ਝੱਲ ਸਕੇ ,ਆਖਰੀ ਉਹਨਾ ਮੌਤ ਵਾਲਾ ਕਦਮ ਚੁੱਕਿਆ ਭਾਈ ਗੁਰਬਖਸ਼ ਸਿੰਘ ਸੱਚੇ ਸੀ ਕਿਉਕਿ ਉਹਨਾ ਆਪਣੀ  ਮਰਜੀ ਨਾਲ ਭੁੱਖ ਹੜਤਾਲ (ਮਰਨ ਵਰਤ) ਖਤਮ ਨਹੀ ਕੀਤੀ ਸੀ।   ਉਹਨਾ ਤੋ ਮਨਜੀਤ ਸਿੰਘ ਜੀ ਕੇ ਅਤੇ ਅਕਾਲ ਤਖਤ ਦੇ ਜੱਥੇਦਾਰ ਗੁਰਚਰਨ ਸਿੰਘ ਨੇ ਜਬਰਦਸਤੀ ਨਾਲ ਵਿਸ਼ਵਾਸ ਦਿਵਾ ਕੇ ਸਿੰਘਾ ਦੀ ਰਿਹਾਈ ਦੀ ਜ਼ਿੰਮੇਵਾਰੀ ਲੈ ਕੇ ਭੁੱਖ ਹੜਤਾਲ (ਮਰਨ ਵਰਤ) ਖਤਮ ਕਰਾ ਦਿੱਤਾ । ਭਾਈ ਸਾਧੂ ਨੇ ਕਿਹਾ ਕਿ ਮਨਜੀਤ ਸਿੰਘ ਜੀ ਕੇ ਅਤੇ ਗਿਆਨੀ  ਗੁਰਬਚਨ ਸਿੰਘ ਨੇ ਭੁੱਖ ਹੜਤਾਲ ਖਤਮ ਕਿਉ ਕਰਾਈ ? ਕਿਉਂਕਿ ਭਾਈ ਗੁਰਬਖਸ਼ ਸਿੰਘ ਦੇ ਸਘਰੰਸ਼ ਕਰਕੇ ਸਾਰੇ ਲੋਕ ਬਾਬੇ ਕਲਾਕਾਰ ਇਕਠੇ ਹੋਗਏ ਸਨ ਬਹੁਤ ਵੱਡੀ ਲਹਿਰ ਬਣ ਗਈ ਸੀ ਜਿਸ ਕਰਕੇ ਉਸ ਸਮੇ ਪੰਜਾਬ ਵਿੱਚ  ਅਕਾਲੀ ਸਰਕਾਰ ਬਾਦਲ ਦਾ ਰਾਜ ਤਾਸ਼ ਦੇ ਪੱਤੀਆ ਵਾਗ ਖਿਲਰਨ ਵਾਲਾ ਸੀ ਉਸ ਨੂੰ ਬਚਾਉਣ ਲਈ  ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਖਤਮ ਕਰਾਈ। ਉਨ੍ਹਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਦੇ ਅਸਲੀ ਕਾਤਲ ਮਨਜੀਤ ਸਿੰਘ ਜੀ ਕੇ ਤੇ ਜਥੇਦਾਰ ਗੁਰਬਚਨ ਸਿੰਘ ਹੈ, ਇਨ੍ਹਾਂ 'ਤੇ ਹੀ ਭਰੋਸਾ ਕਰ ਕੇ ਉਨ੍ਹਾਂ ਦੋਵੇਂ ਵਾਰ ਭੁੱਖ ਹੜਤਾਲ ਖ਼ਤਮ ਕਰ ਕੇ ਅਪਣੀ ਇੱਜ਼ਤ ਗਵਾਈ ਅਤੇ ਕੌਮ ਨਾਲ ਗਦਾਰੀ ਕਰਨ ਦਾ ਦਾਗ ਵੀ ਲਵਾ ਲਿਆ ਜਿਸ ਨੂੰ ਧੋਣ ਲਈ ਅਪਣੀ ਜਾਨ ਦੇ ਦਿਤੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement