ਸਿੱਖ ਇਤਿਹਾਸ ਦੀ ਮਾਲਾ ਦਾ ਮੋਤੀ ਭਾਈ ਨੰਦ ਲਾਲ ਜੀ
Published : Jan 25, 2023, 12:21 pm IST
Updated : Jan 25, 2023, 12:21 pm IST
SHARE ARTICLE
Bhai Nand Lal ji is the pearl of the garland of Sikh history
Bhai Nand Lal ji is the pearl of the garland of Sikh history

ਸਿੱਖ ਇਤਿਹਾਸ ਅਨੁਸਾਰ ਕੁੱਝ ਅਜਿਹੇ ਵਿਅਕਤੀ ਵੀ ਹੋਏ ਹਨ ਜਿਨ੍ਹਾਂ ਦੇ ਨਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਲਿਖੇ ਮਿਲਦੇ ਹਨ। ਭਾਈ ਨੰਦ ਲਾਲ ਜੀ...

 

ਸਿੱਖ ਇਤਿਹਾਸ ਅਨੁਸਾਰ ਕੁੱਝ ਅਜਿਹੇ ਵਿਅਕਤੀ ਵੀ ਹੋਏ ਹਨ ਜਿਨ੍ਹਾਂ ਦੇ ਨਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ’ਤੇ ਲਿਖੇ ਮਿਲਦੇ ਹਨ। ਭਾਈ ਨੰਦ ਲਾਲ ਜੀ ਅਜਿਹੇ ਹੀ ਚੌਣਵੇਂ ਵਿਅਕਤੀਆਂ ’ਚੋਂ ਸਨ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਨਜ਼ਦੀਕੀ ਰਹੇ ਤੇ ਅਪਣੀ ਬੁੱਧੀ ਤੇ ਲੰਗਰ ਸੇਵਾ ਕਰ ਕੇ ਸਿੱਖ ਜਗਤ ਵਿਚ ਜਾਣੇ ਜਾਂਦੇ ਹਨ।

ਭਾਈ ਨੰਦ ਲਾਲ ਜੀ ਦਾ ਜਨਮ ਸੰਨ 1633 ਈ. ਨੂੰ ਗਜ਼ਨੀ ਸ਼ਹਿਰ ’ਚ ਮੁਨਸ਼ੀ ਛੱਜੂ ਰਾਮ ਦੇ ਘਰ ਹੋਇਆ। ਭਾਈ ਨੰਦ ਲਾਲ ਜੀ ਦੇ ਪਿਤਾ ਜੀ 1630 ਈ. ਵਿਚ ਹਿੰਦੁਸਤਾਨ ਤੋਂ ਗਜ਼ਨੀ ਚਲੇ ਗਏ ਸੀ ਕਿਉਂਕਿ ਉਹ ਅਰਬੀ ਫ਼ਾਰਸੀ ਦੇ ਚੰਗੇ ਵਿਦਵਾਨ ਸਨ, ਇਸ ਲਈ ਗਜ਼ਨੀ ਦੇ ਹਾਕਮ ਦੇ ਮੀਰ ਮੁਨਸ਼ੀ ਬਣ ਗਏ। ਉਨ੍ਹਾਂ ਨੇ ਅਪਣੇ ਸਪੁੱਤਰ ਭਾਈ ਨੰਦ ਲਾਲ ਜੀ ਨੂੰ ਅਰਬੀ-ਫ਼ਾਰਸੀ ਦੀ ਵਿਦਿਆ ਵਿਚ ਨਿਪੁੰਨ ਕਰ ਦਿਤਾ। ਜਦੋਂ ਬਾਰਾਂ ਸਾਲ ਦੀ ਉਮਰ ’ਚ ਉਨ੍ਹਾਂ ਦੇ ਪਿਤਾ ਜੀ ਨੇ ਨੰਦ ਲਾਲ ਜੀ ਨੂੰ ਵੈਸ਼ਨਵ ਧਰਮ ਗ੍ਰਹਿਣ ਕਰਨ ਲਈ ਕਿਹਾ ਤਾਂ ਭਾਈ ਜੀ ਨੇ ਕਿਹਾ ਕਿ ਅਜੇ ਉਨ੍ਹਾਂ ਨੇ ਕੋਈ ਧਰਮ ਨਹੀਂ ਅਪਣਾਉਣਾ।

ਜਦੋਂ ਸੰਨ 1652 ਈ. ’ਚ ਮੁਨਸ਼ੀ ਛੱਜੂ ਰਾਮ ਜੀ ਅਕਾਲ ਚਲਾਣਾ ਕਰ ਗਏ ਤਾਂ ਭਾਈ ਨੰਦ ਲਾਲ ਜੀ ਬਹੁਤ ਉਦਾਸ ਰਹਿਣ ਲੱਗੇ ਅਤੇ ਗਜ਼ਨੀ ਤੋਂ ਵਾਪਸ ਆ ਕੇ ਮੁਲਤਾਨ ਸ਼ਹਿਰ ਵਿਖੇ ਦਿੱਲੀ ਦਰਵਾਜ਼ੇ ਨਿਵਾਸ ਕਰ ਲਿਆ। ਆਪ ਜੀ ਦੇ ਵਿਚਾਰ ਅਤੇ ਆਚਰਣ ਬਹੁਤ ਉੱਚੇ ਤੇ ਸੁੱਚੇ ਸਨ ਅਤੇ ਆਪ ਚੰਗੇ ਵਿਦਿਵਾਨ ਵੀ ਸਨ, ਇਸ ਲਈ ਇੱਥੇ ਆਪ ਜੀ ਦੇ ਬਹੁਤ ਸਾਰੇ ਸੇਵਕ ਬਣ ਗਏ। ਆਪ ਜੀ ਨੂੰ ‘ਆਗਾ’ ਜੀ ਮਤਲਬ ਸੁਆਮੀ ਜੀ ਕਹਿ ਕੇ ਬੁਲਾਉਣ ਲੱਗ ਪਏ। ਇਸ ਤਰ੍ਹਾਂ ਆਪ ਜੀ ਦੇ ਮੁਹੱਲੇ ਦਾ ਨਵਾਂ ਨਾਂ ‘ਆਗਾਪੁਰ’ ਹੀ ਪ੍ਰਚਲਤ ਹੋ ਗਿਆ। ਮੁਲਤਾਨ ’ਚ ਰਹਿੰਦੇ ਸਮੇਂ ਹੀ ਆਪ ਜੀ ਦੀ ਸ਼ਾਦੀ ਇਕ ਸਿੱਖ ਪ੍ਰਵਾਰ ਦੀ ਲੜਕੀ ਨਾਲ ਹੋ ਗਈ ਜਿਸ ਨਾਲ ਆਪ ਜੀ ਨੂੰ ਗੁਰਸਿੱਖੀ ਦੀ ਲਗਨ ਲੱਗ ਗਈ। ਆਪ ਜਦੋਂ ਮੁਲਤਾਨ ਤੋਂ ਗੁਰੂ ਘਰ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਲਈ ਆਏ ਤਾਂ ਆਪ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਸੁਣ ਕੇ ਆਨੰਦਪੁਰ ਸਾਹਿਬ ਪਹੁੰਚ ਗਏ।

ਆਨੰਦਪੁਰ ਸਾਹਿਬ ਰਹਿੰਦੇ ਆਪ ਸੰਗਤਾਂ ਦੀ ਸੇਵਾ ਤੇ ਖ਼ਾਸ ਕਰ ਕੇ ਲੰਗਰਾਂ ਦੀ ਸੇਵਾ ਵਿਚ ਜੁਟ ਗਏ ਅਤੇ ਇਸ ਦੇ ਨਾਲ ਹੀ ਆਪ ਜੀ ਲਿਖਣ ਦਾ ਕੰਮ ਵੀ ਕਰਦੇ ਰਹਿੰਦੇ। ਇਕ ਵਾਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਰਾਤ ਨੂੰ ਲੰਗਰਾਂ ਦੀ ਪ੍ਰੀਖਿਆ ਕੀਤੀ ਤਾਂ ਉਨ੍ਹਾਂ ਦਸਿਆ ਸੀ ਕਿ ਕੇਵਲ ਨੰਦ ਲਾਲ ਜੀ ਦਾ ਲੰਗਰ ਸਫ਼ਲ ਹੋਇਆ ਹੈ ਕਿਉਂਕਿ ਉਨ੍ਹਾਂ ਪਾਸ ਹਰ ਸਮੇਂ ਪ੍ਰਸ਼ਾਦਾ ਮਿਲ ਸਕਦਾ ਹੈ। ਗੁਰੂ ਜੀ ਨੇ ਕਿਹਾ ਸੀ ਕਿ ਸਾਨੂੰ ਉਹੀ ਸਿੱਖ ਪਿਆਰਾ ਹੈ ਜਿਹੜਾ ਕਿਸੇ ਨੂੰ ਭੁੱਖਾ ਨਹੀਂ ਦੇਖ ਸਕਦਾ। ਇਸ ਤਰ੍ਹਾਂ ਭਾਈ ਨੰਦ ਲਾਲ ਜੀ ਗੁਰੂ ਜੀ ਦੇ ਨਜ਼ਦੀਕੀ ਪਿਆਰੇ ਸਿੱਖ ਬਣ ਗਏ। ਆਨੰਦਪੁਰ ਸਾਹਿਬ ਰਹਿੰਦਿਆਂ ਹੀ ਭਾਈ ਸਾਹਿਬ ਨੇ ਫ਼ਾਰਸੀ ਵਿਚ ਇਕ ਪੁਸਤਕ ਲਿਖੀ ਜਿਸ ਦਾ ਨਾਂ ‘ਬੰਦਗੀ ਨਾਮਹ’ ਰਖਿਆ ਅਤੇ ਉਨ੍ਹਾਂ ਇਹ ਪੁਸਤਕ ਗੁਰੂ ਜੀ ਨੂੰ ਭੇਂਟ ਕੀਤੀ। ਗੁਰੂ ਜੀ ਬੜੇ ਖ਼ੁਸ਼ ਹੋਏ ਅਤੇ ਕਿਹਾ ਇਸ ਪੁਸਤਕ ਦਾ ਨਾਂ ‘ਜ਼ਿੰਦਗੀ ਨਾਮਹਾ’ ਹੈ ਅਤੇ ਜੋ ਵਿਅਕਤੀ ਇਸ ਨੂੰ ਪੜ੍ਹੇਗਾ ਅਤੇ ਸੁਣੇਗਾ ਉਸ ਦਾ ਜੀਵਨ ਸਫ਼ਲ ਹੋ ਜਾਵੇਗਾ।  

ਕੁੱਝ ਸਮੇਂ ਬਾਅਦ ਭਾਈ ਨੰਦ ਲਾਲ ਜੀ ਅਪਣੀਆਂ ਅਰਬੀ, ਫ਼ਾਰਸੀ ਅਤੇ ਹਿਸਾਬ ਦੀਆਂ ਕਿਤਾਬਾਂ ਦੇ ਵਿਦਵਾਨ ਹੋਣ ਕਰ ਕੇ ਸੰਨ 1683 ਈ. ਵਿਚ ਬਹਾਦਰ ਸ਼ਾਹ ਕੋਲ ਮੀਰ ਮੁਨਸ਼ੀ ਜਾ ਲੱਗੇ ਪਰ ਔਰੰਗਜ਼ੇਬ ਨੇ ਸੋਚਿਆ ਕਿ ਅਜਿਹਾ ਵਿਦਵਾਨ ਹਿੰਦੂ ਧਰਮ ਵਿਚ ਨਹੀਂ ਰਹਿਣਾ ਚਾਹੀਦਾ ਤੇ ਇਸ ਨੂੰ ਮੁਸਲਮਾਨ ਬਣਾਉਣਾ ਚਾਹੀਦਾ ਹੈ। ਜਦੋਂ ਇਸ ਗੱਲ ਦਾ ਬਹਾਦਰ ਸ਼ਾਹ ਨੂੰ ਪਤਾ ਲੱਗਾ ਤਾਂ ਉਸ ਨੇ ਭਾਈ ਜੀ ਨੂੰ ਦੱਸ ਦਿਤਾ ਤਾਂ ਨੰਦ ਲਾਲ ਜੀ ਬਹਾਦਰ ਸ਼ਾਹ ਤੋਂ ਆਗਿਆ ਲੈ ਕੇ ਸੰਨ 1687 ਈ. ਵਿਚ ਗੁਰੂ ਗੋਬਿੰਦ ਸਿੰਘ ਜੀ ਪਾਸ ਆਨੰਦਪੁਰ ਸਾਹਿਬ ਆ ਗਏ। ਸ੍ਰੀ ਨੰਦ ਲਾਲ ਜੀ ਏਨੇ ਬੁਧੀਵਾਨ ਸਨ ਕਿ ਇਕ ਵਾਰ ਆਗਰੇ ਔਰੰਗਜ਼ੇਬ ਦੇ ਦਰਬਾਰ ਵਿਚ ਕੁਰਾਨ ਸ਼ਰੀਫ਼ ਦੀ ਇਕ ਆਇਤ ਦੇ ਅਰਥਾਂ ਬਾਰੇ ਜਦੋਂ ਵਿਚਾਰ ਚਲ ਰਹੀ ਸੀ ਤਾਂ ਕਈ ਕਾਜ਼ੀ ਵੀ ਉਸ ਦਾ ਅਰਥ ਨਾ ਸਮਝਾ ਸਕੇ ਤਾਂ ਭਾਈ ਨੰਦ ਲਾਲ ਜੀ ਨੇ ਇਸ ਦਾ ਅਰਥ ਸਮਝਾਇਆ ਜਿਸ ਤੋਂ ਖ਼ੁਸ਼ ਹੋ ਕੇ ਨੰਦ ਲਾਲ ਜੀ ਨੂੰ ਪੰਜ ਸੌ ਰੁਪਏ ਇਨਾਮ ਦਿਤਾ ਗਿਆ।  ਇਸੇ ਲਈ ਔਰੰਗਜ਼ੇਬ ਨੰਦ ਲਾਲ ਜੀ ਨੂੰ ਮੁਸਲਮਾਨ ਬਣਾਉਣ ਲਈ ਬਜ਼ਿੱਦ ਹੋ ਗਿਆ ਸੀ।

ਮਈ 1704 ਈ. ਨੂੰ ਜਦੋਂ ਸ਼ਾਹੀ ਫ਼ੌਜਾਂ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਤਾਂ ਗੁਰੂ ਜੀ ਨੇ ਨੰਦ ਲਾਲ ਜੀ ਸਮੇਤ ਬਹੁਤ ਸਾਰੇ ਹਜ਼ੂਰੀ ਕਵੀਆਂ ਨੂੰ ਵੀ ਵਿਦਾ ਕਰ ਦਿਤਾ। ਇਸ ਤਰ੍ਹਾਂ 71 ਸਾਲ ਦੀ ਉਮਰ ’ਚ ਨੰਦ ਲਾਲ ਜੀ ਮੁੜ ਮੁਲਤਾਨ ਚਲੇ ਗਏ ਤੇ ਉੱਥੇ ਹੀ 72 ਸਾਲ ਦੀ ਉਮਰ ਵਿਚ ਸੰਨ 1705 ਈ. ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਭਾਈ ਨੰਦ ਲਾਲ ਜੀ ਨੇ ਗੁਰੂ ਘਰ ਦੀ ਮਹਿਮਾ, ਪ੍ਰਮਾਤਮਾ ਦੀ ਉਸਤਤ ਅਤੇ ਗੁਰਮਤਿ ਵਾਰੇ ਅਰਬੀ-ਫ਼ਾਰਸੀ ਵਿਚ ਕਈ ਪੁਸਤਕਾਂ ਲਿਖੀਆਂ ਜਿਨ੍ਹਾਂ ਵਿਚ (1) ਦੀਵਾਨਿ ਗੋਇਆ (2) ਜ਼ਿੰਦਗੀਨਾਮਾ (3) ਗੰਜਨਾਮਾ (4) ਜੋਤ ਬਿਕਾਸ ਫ਼ਾਰਸੀ (5) ਅਰਜ਼ੁਲ ਅਲਫ਼ਾਜ਼ (6) ਤੌਸੀਫ਼ੋ-ਸਨਾ (7) ਖ਼ਾਤਮਾ (8) ਇਨਸ਼ਾ ਦਸਤੂਰ  (9)  ਮਜਮੂਆ ਅਨਵਾਰ ਅਤੇ (10)  ਦਸਤੂਰ-ਉਲ-ਨਿਸ਼ਾ ਸ਼ਾਮਲ ਹਨ। ਨੰਦ ਲਾਲ ਜੀ ਦੇ ਦੋ ਸਪੁੱਤਰ ਦੀਵਾਨ ਲੱਖਪਤ ਰਾਇ ਤੇ ਦੀਵਾਨ ਲੀਲਾ ਰਾਮ ਹੋਏ ਹਨ। ਲੀਲਾ ਰਾਮ ਦੇ ਪੁੱਤਰ ਨੌਧ ਰਾਮ, ਉਸ ਦੇ ਪੁੱਤਰ ਪਰਮ ਰਾਮ ਅਤੇ ਫਿਰ ਪਰਸ ਰਾਮ ਦੇ ਪੁੱਤਰ ਕਰਮ ਚੰਦ ਅਤੇ ਨੇਮਰਾਜ ਦਾ ਵੰਸ਼ ਅੱਗੇ ਚਲਦਾ ਰਿਹਾ।
ਮਕਾਨ ਨੰ: 3098, 
ਸੈਕਟਰ 37, ਚੰਡੀਗੜ੍ਹ
ਮੋਬਾਈਲ : 9876452223
 

SHARE ARTICLE

ਏਜੰਸੀ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement