
Giani Harpreet Singh News : ਕਿਹਾ, ਅਕਾਲੀ ਦਲ ਦੀ ਹਾਲਤ ਲਈ ਚੌਥੀ ਪੀੜੀ ਜ਼ਿੰਮੇਵਾਰ, ਅਜਿਹੇ ਲੋਕ ਕੌਮ ਦਾ ਕੁੱਝ ਨਹੀਂ ਸਵਾਰ ਸਕਦੇ
Giani Harpreet Singh spoke at Gurdwara Sacramento Sahib, USA Latest news in punjabi : ਗੁਰਦੁਆਰਾ ਸੈਕਰਾਮੈਂਟੋ ਸਾਹਿਬ, ਅਮਰੀਕਾ ਵਿਖੇ ਗਿਆਨੀ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ ਹੈ। ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਹਾਲਤ ਲਈ ਅਕਾਲੀ ਦਲ ਦੀ ਚੌਥੀ ਪੀੜੀ ਜ਼ਿੰਮੇਵਾਰ ਹੈ ਤੇ ਅਜਿਹੇ ਲੋਕ ਕੌਮ ਦਾ ਕੁੱਝ ਨਹੀਂ ਸਵਾਰ ਸਕਦੇ।
ਉਨ੍ਹਾਂ ਅੱਗੇ ਕਿਹਾ ਕਿ, ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਪੀੜੀ ਨੇ ਸ਼ਹੀਦੀਆਂ ਦਿਤੀਆਂ ਤੇ ਕਮੇਟੀ ਲਈ ਆਮਦਨ ਦੇ ਰਾਹ ਖੋਲ੍ਹੇ। ਜਿਸ ਨਾਲ ਹੁਣ ਕਮੇਟੀ ਦੀ ਚੌਥੀ ਪੀੜੀ ਦੀ ਨਿਰਭਰਤਾ ਸੰਗਤ ਤੇ ਘੱਟ ਗਈ। ਉਨ੍ਹਾਂ ਕਿਹਾ ਕਿ ਮੌਜੂਦਾ ਸੰਕਟ ਇਸ ਗੱਲ ਦਾ ਪ੍ਰਮਾਣ ਹੈ।
ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬੀ ਭਾਸ਼ਾ ਦੇ ਮੁੱਦੇ ’ਤੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ, ਅਪਣੇ ਘਰਾਂ ’ਚ ਪੰਜਾਬੀ ਭਾਸ਼ਾ ਨੂੰ ਜ਼ਿਊਂਦਾ ਰੱਖੋ। ਉਨ੍ਹਾਂ ਕਿਹਾ ਕਿ ਮਾਤਾ ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਪੰਜਾਬੀ ਭਾਸ਼ਾ ਲਈ ਉਤਸ਼ਾਹਿਤ ਕਰਨ।