
ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਉਜਾਗਰ ਨਾ ਕਰਨ ਤੋਂ ਬਗ਼ੈਰ ਘੱਲੂਘਾਰਾ ਮਨਾਉਣਾ ਅਧੂਰਾ : ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ
Panthak News: ਗਿਆਨੀ ਰਘੂਬੀਰ ਸਿੰਘ ਵਲੋਂ 1984 ਦੇ ਘੱਲੂਘਾਰੇ ਨੂੰ ਸਮਰਪਤ ਗੁਰਦੁਆਰਾ ਸਾਹਿਬਾਨਾਂ ਵਿਚ 1 ਜੂਨ ਤੋਂ 6 ਜੂਨ ਤਕ ਧਾਰਮਕ ਸਮਾਗਮ ਕਰਵਾ ਕੇ ਸੰਗਤਾਂ ਨੂੰ ਵਾਪਰੇ ਘੱਲੂਘਾਰੇ ਤੋਂ ਜਾਣੂ ਕਰਵਾਊਣ ਦੇ ਦਿਤੇ ਆਦੇਸ਼ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਜਦਕਿ 1984 ਦੇ ਘੱਲੂਘਾਰੇ ਦੇ ਰੋਸ ਵੱਜੋਂ ਸਿੱਖ ਧਰਮੀ ਫ਼ੌਜੀਆਂ ਨੇ 7-8 ਜੂਨ ਦੀ ਰਾਤ ਤੋਂ 11-12 ਜੂਨ ਤਕ ਧਰਮੀ ਫ਼ੌਜੀਆਂ ਨੇ ਅਸਲੇ ਸਮੇਤ ਬੈਂਰਕਾਂ ਛੱਡ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫ਼ੌਜ ਤੋਂ ਮੁਕਤ ਕਰਵਾਉਣ ਲਈ ਸ੍ਰੀ ਅਮਿ੍ਰੰਤਸਰ ਵੱਲ ਕੂਚ ਕਰ ਦਿਤਾ ਜਿਸ ਦੌਰਾਨ ਕੁਝ ਧਰਮੀ ਫ਼ੌਜੀਆਂ ਨੂੰ ਸ਼ਹੀਦ, ਜ਼ਖ਼ਮੀ ਅਤੇ ਕੈਦ ਕਰ ਕੇ ਕਈ ਤਰ੍ਹਾਂ ਦੀ ਤਸੀਹੇ ਦਿਤੇ ਗਏ ਪਰ ਇਨ੍ਹਾਂ ਦੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਜ਼ਿਕਰ ਨਾ ਕਰਨਾ ਧਰਮੀ ਫ਼ੌਜੀਆਂ ਦਾ ਅਪਮਾਨ ਹੈ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪ੍ਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੀਤਾ।
ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਦਸਿਆ ਕਿ ਜੇਕਰ ਧਰਮੀ ਫ਼ੌਜੀ ਬਗਾਵਤ ਕਰ ਕੇ ਬੈਂਰਕਾਂ ਛੱਡ ਸ੍ਰੀ ਅਮਿ੍ਰੰਤਸਰ ਵੱਲ ਕੂਚ ਨਾ ਕਰਦੇ ਤਾਂ ਉਸ ਵੇਲੇ ਦੀ ਸਰਕਾਰ ਨੇ ਪਿੰਡਾਂ ਵਲੋਂ ਰੁੱਖ ਕਰ ਕੇ 15-18 ਸਾਲ ਤੋਂ ਲੈ ਕੇ 35-40 ਸਾਲ ਦੇ ਪਗੜੀਧਾਰੀ ਸਿੱਖ ਨੂੰ ਖ਼ਤਮ ਕਰਨ ਦੀ ਯੋਜਨਾ ਕਾਮਯਾਬ ਨਹੀ ਹੋਣ ਦਿਤੀ।
ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਕਿਹਾ ਕਿ 1 ਜੂਨ ਤੋਂ 6 ਜੂਨ ਤਕ ਦੇ ਵਾਪਰੇ ਦੁਖਾਂਤ ਦਾ ਉਜਾਗਰ ਕਰਨ ਕਿਸੇ ਦੇ ਦਬਾਅ ਹੇਠ ਲਿਆ ਫ਼ੈਸਲਾ ਅਧੂਰਾ ਹੈ ਜਦਕਿ 1 ਜੂਨ 1984 ਤੋਂ ਲੈ ਕੇ 12 ਜੂਨ 1984 ਤਕ ਜਿਸ ਵਿਚ ਧਰਮੀ ਫ਼ੌਜੀਆਂ ਦੀ ਵੱਖ-ਵੱਖ ਸਥਾਨਾਂ ਤੋਂ ਸ੍ਰੀ ਅਮਿ੍ਰੰਤਸਰ ਵਲ ਕੂਚ ਕਰਨ ਦੇ ਇਤਿਹਾਸ ਤੋਂ ਵੀ ਸੰਗਤਾਂ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਧਰਮੀ ਫ਼ੌਜੀਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਹੋ ਸਕੇ।