
Panthak News: ਅਕਾਲ ਤਖ਼ਤ ਦਾ ਪ੍ਰਬੰਧ ਵੋਟ ਰਾਜਨੀਤੀ ਦੇ ਕਿਸੇ ਵੀ ਧੜੇ ਕੋਲ ਨਹੀਂ ਹੋਣਾ ਚਾਹੀਦਾ, ਮੌਜੂਦਾ ਜਥੇਦਾਰ ਅਪਣੀ ਨਿਰਪੱਖ ਭੂਮਿਕਾ ਨਿਭਾਉਣ ਦੇ ਅਸਮਰਥ
Panthak News: ਅੱਜ ਪੰਥਕ ਜਥੇਬੰਦੀਆਂ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਗੁਰਮਤਾ ਸੌਂਪਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਮੂਹ ਸੰਗਠਨਾਂ ਦੇ ਬੁਲਾਰੇ ਵਜੋਂ ਪੰਥ ਸੇਵਕ ਜੱਥਾ ਮਾਝਾ ਦੇ ਬੁਲਾਰੇ ਵਜੋਂ ਸੁਖਦੀਪ ਸਿੰਘ ਮੀਕੇ ਨੇ ਦਸਿਆ ਕਿ ਅਕਾਲ ਤਖ਼ਤ ਦਾ ਪ੍ਰਬੰਧ ਵੋਟ ਰਾਜਨੀਤੀ ਦੇ ਕਿਸੇ ਵੀ ਧੜੇ ਕੋਲ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਮੁਤਾਬਕ ਮੌਜੂਦਾ ਬਣੇ ਹਲਾਤਾਂ ਵਿਚ ਤਖ਼ਤਾਂ ਦੇ ਜਥੇਦਾਰ ਅਪਣੀ ਨਿਰਪੱਖ ਭੂਮਿਕਾ ਨਿਭਾਉਣ ਦੇ ਅਸਮਰੱਥ ਹਨ। ਜਥੇਦਾਰ ਸਾਹਬ ਨੂੰ ਗੁਰੂ ਖ਼ਾਲਸਾ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਤੇ ਸੰਸਥਾਵਾਂ ਨੂੰ ਸੱਦ ਕੇ ਖ਼ਾਲਸਾਈ ਰਵਾਇਤ ਅਨੁਸਾਰ ਗੁਰਮਤਾ ਪੱਕਾ ਕਰ ਕੇ ਫ਼ੈਸਲਾ ਕਰਨਾ ਚਾਹੀਦਾ ਹੈ।
ਅਕਾਲ ਤਖ਼ਤ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣਾ ਲਈ ਵਿਸ਼ਵ ਪਧਰੀ ਜੱਥਾ ਹੋਂਦ ਵਿਚ ਲਿਆਉਣਾ ਜ਼ਰੂਰੀ ਹੋ ਗਿਆ ਹੈ। ਪੰਥ ਸੇਵਕ ਜੱਥਾ ਦੋਆਬਾ ਵਲੋਂ ਗੁ. ਮੰਜੀ ਸਾਹਿਬ ਨਵਾਂ ਸ਼ਹਿਰ ਵਿਚ ਵੱਖ-ਵੱਖ ਜਥੇਬੰਦੀਆਂ ਦੀ ਪੰਥਕ ਇਕੱਤਰਤਾ ਦੌਰਾਨ ਗੁਰਮਤਾ ਪਾਸ ਕੀਤਾ ਸੀ। ਸਿੱਖ ਰਾਜਨੀਤੀ ਵਿਚ ਭਾਰੀ ਗਿਰਾਵਟ ਆਈ ਹੈ। ਸਿੱਖ ਲੀਡਰਸ਼ਿਪ ਦੇ ਢਿੱਲੇ ਪਹਿਰੇ ਕਾਰਨ ਗੁਰੂ ਖ਼ਾਲਸਾ ਪੰਥ ਦੇ ਤਖ਼ਤ ਤੇ ਸ਼੍ਰੋਮਣੀ ਕਮੇਟੀ ਵੋਟ ਪ੍ਰਭਾਵ ਹੇਠ ਆ ਗਈ ਹੈ। ਇਸ ਤੋਂ ਆਜ਼ਾਦ ਕਰਾਉਣ ਦੀ ਲੋੜ ਹੈ।
ਇਹ ਤਖ਼ਤ ਵਿਸ਼ਵ ਸਿੱਖਾਂ ਦੀ ਅਗਵਾਈ ਕਰਦਾ ਹੈ। ਸਿੱਖ ਵੋਟ ਪਾਰਟੀਆਂ ਦੇ ਆਗੂਆਂ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਤਖ਼ਤ ਸਾਹਬ ਦੇ ਮੌਜੂਦਾ ਜੱਥੇਦਾਰ ਦੇ ਪ੍ਰਭਾਵ ਹੇਠ ਹੋਣ ਕਰ ਕੇ, ਉਹ ਨਿਰਪੱਖ ਭੂਮਿਕਾ ਨਿਭਾਉਣ ਲਈ ਅਸਮਰੱਥ ਹੋਣਗੇ। ਸੁਖਦੀਪ ਸਿੰਘ ਮੀਕੇ ਮੁਤਾਬਕ ਗੁਰਮਤਾ ਪਾਸ ਕਰਨ ਲਈ ਪੰਚ ਪ੍ਰਧਾਨੀ ਜੁਗਤ ਅਪਣਾਈ ਗਈ। ਖ਼ਾਲਸਾ ਪੰਥ ਚੋਣ ਲੜਨ ਵਾਲੇ ਦੋ ਚਾਰ ਧੜਿਆਂ ਤਕ ਸੀਮਤ ਨਹੀਂ।
ਇਸ ਵੇਲੇ ਲੋੜ ਅਸਲ ਪੰਥਕ ਰਾਜਸੀ ਪ੍ਰਬੰਧ ਨੂੰ ਅਪਣੀ ਰਵਾਇਤ ਅਨੁਸਾਰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਅਕਾਲ ਤਖ਼ਤ ਦਾ ਪ੍ਰਬੰਧ ਕੀਤਾ ਜਾਵੇ। ਜੱਥੇ ਤੇ ਲੀਡਰ ਚੁਣਨ ਲਈ ਗੁਰਮਿਤ ਰਹਿਤ, ਸੇਵਾ, ਕੁਰਬਾਨੀ, ਪੰਥ ਪ੍ਰਤੀ ਵਡਤਾਦਾਰੀ, ਵਿਦਿਆ ਵਰਗੇ ਗੁਣਾਂ ਨੂੰ ਰਖਿਆ ਜਾਵੇ।