
ਬਰਗਾੜੀ ਦੇ ਉਕਤ ਮੋਰਚੇ ਵਿਚ 113ਵੇਂ ਜਥੇ ’ਚ ਸ਼ਾਮਲ 17 ਸਿੰਘਾਂ ਦਾ ਪਾਰਟੀ ਪ੍ਰਧਾਨ ਵਲੋਂ ਸਿਰੋਪਾਉ ਦੀ ਬਖ਼ਸ਼ਿਸ਼ ਨਾਲ ਸਨਮਾਨ ਕੀਤਾ ਗਿਆ।
ਕੋਟਕਪੂਰਾ (ਗੁਰਿੰਦਰ ਸਿੰਘ) : ਬਰਗਾੜੀ ਮੋਰਚੇ ਦੇ 116ਵੇਂ ਦਿਨ ਗੁਰਦਵਾਰਾ ਪਾਤਸ਼ਾਹੀ ਦਸਵੀਂ ਬਰਗਾੜੀ ਵਿਖੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਿਥੇ ਸਿੱਖਾਂ ਨਾਲ ਹੁੰਦੀ ਆਈ ਅਤੇ ਵਰਤਮਾਨ ਸਮੇਂ ’ਚ ਹੋ ਰਹੀ ਵਿਤਕਰੇਬਾਜ਼ੀ ਤੇ ਧੱਕੇਸ਼ਾਹੀ ਦੀਆਂ ਅਨੇਕਾਂ ਉਦਾਹਰਨਾਂ ਦਿਤੀਆਂ ਉਥੇ ਪਹਿਲੇ ਸਮਿਆਂ ’ਚ ਰਹੇ ਅਕਾਲ ਤਖ਼ਤ ਦੇ ਜਥੇਦਾਰਾਂ ਵਲੋਂ ਸਿੱਖ ਕੌਮ ਜਾਂ ਪੰਥ ਪਿਛੇ ਕੀਤੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੇ ਮਨਾਂ ਅੰਦਰ ਪੰਥ ਪ੍ਰਤੀ ਪ੍ਰੇਮ ਅਤੇ ਜਜ਼ਬੇ ਦੀਆਂ ਵੀ ਅਨੇਕਾਂ ਮਿਸਾਲਾਂ ਦੇ ਕੇ ਤਖ਼ਤਾਂ ਦੇ ਵਰਤਮਾਨ ਜਥੇਦਾਰਾਂ ਦੀ ਕਾਰਗੁਜ਼ਾਰੀ ਦਾ ਵੀ ਜ਼ਿਕਰ ਕੀਤਾ।
Jaskaran Singh Kahan Singh Wala
ਪਾਰਟੀ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਦਸਿਆ ਕਿ ਬਰਗਾੜੀ ਦੇ ਉਕਤ ਮੋਰਚੇ ਵਿਚ 113ਵੇਂ ਜਥੇ ’ਚ ਸ਼ਾਮਲ 17 ਸਿੰਘਾਂ ਗੁਰਦੇਵ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਸਿੰਘ, ਨਾਜਰ ਸਿੰਘ, ਸਮਸ਼ੇਰ ਸਿੰਘ, ਹਰਵਿੰਦਰ ਸਿੰਘ, ਜਗਤਾਰ ਸਿੰਘ, ਹਰਜੀਤ ਸਿੰਘ, ਜਸ਼ਨਦੀਪ ਸਿੰਘ, ਜਸਪਾਲ ਸਿੰਘ, ਅਮਰੀਕ ਸਿੰਘ, ਪਵਨ ਸਿੰਘ, ਦਵਿੰਦਰ ਸਿੰਘ, ਸੰਦੀਪ ਸਿੰਘ, ਪ੍ਰਭਜੋਤ ਸਿੰਘ, ਲਾਡੀ ਸਿੰਘ ਦਾ ਪਾਰਟੀ ਪ੍ਰਧਾਨ ਵਲੋਂ ਸਿਰੋਪਾਉ ਦੀ ਬਖ਼ਸ਼ਿਸ਼ ਨਾਲ ਸਨਮਾਨ ਕੀਤਾ ਗਿਆ।
Bargari kand
ਉਨ੍ਹਾਂ ਦਸਿਆ ਕਿ ਉਕਤਾਨ ਸਿੰਘਾਂ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰ ਕੇ ਜਥੇ ਦੇ ਰੂਪ ’ਚ ਚੱਲ ਕੇ ਮੋਰਚੇ ਵਾਲੇ ਸਥਾਨ ਨੇੜੇ ਦਾਣਾ ਮੰਡੀ ਵਿਖੇ ਅਕਾਸ਼ ਗੁੰਜਾਊ ਨਾਹਰਿਆਂ ਅਤੇ ਜੈਕਾਰਿਆਂ ਨਾਲ ਗਿ੍ਰਫ਼ਤਾਰੀ ਦਿਤੀ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਰਿੰਦਰ ਸਿੰਘ ਕਾਲਾਬੂਲਾ, ਪ੍ਰਗਟ ਸਿੰਘ ਮਖੂ, ਅੰਮ੍ਰਿਤਪਾਲ ਸਿੰਘ ਸਿੱਧੂ ਲੌਂਗੋਵਾਲ, ਗੁਰਸੇਵਕ ਸਿੰਘ ਫ਼ੌਜੀ, ਮਾ. ਜਗਤਾਰ ਸਿੰਘ ਦਬੜੀਖ਼ਾਨਾ, ਜਗਸੀਰ ਸਿੰਘ ਬਾਦਸ਼ਾਹਪੁਰ, ਸੁਖਵਿੰਦਰ ਸਿੰਘ ਮੂਲੋਵਾਲ, ਇੰਦਰਜੀਤ ਸਿੰਘ ਬਰਗਾੜੀ, ਗੁਰਦੀਪ ਸਿੰਘ ਢੁੱਡੀ ਆਦਿ ਨੇ ਵੀ ਸੰਬੋਧਨ ਕੀਤਾ।