ਐਸਆਈਟੀ ਦੇ ਅਹਿਮ ਪ੍ਰਗਟਾਵਿਆਂ ਤੋਂ ਦੇਸ਼-ਵਿਦੇਸ਼ 'ਚ ਵਸਦੇ ਪੰਜਾਬੀ ਹੈਰਾਨ
Published : Feb 26, 2019, 11:21 am IST
Updated : Feb 26, 2019, 11:21 am IST
SHARE ARTICLE
Bargari Kand
Bargari Kand

ਸ਼ਹੀਦ ਨੌਜਵਾਨਾਂ ਦੇ ਮਾਪਿਆਂ ਨੂੰ ਐਸਆਈਟੀ ਦੀ ਨਿਰਪੱਖ ਜਾਂਚ ਤੋਂ ਇਨਸਾਫ਼ ਦੀ ਬੱਝੀ ਆਸ

ਕੋਟਕਪੂਰਾ : ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਬਰਗਾੜੀ ਵਿਖੇ ਵਾਪਰੇ ਬੇਅਦਬੀ ਕਾਂਡ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਵਾਪਰੇ ਗੋਲੀਕਾਂਡਾਂ ਦੀ ਜਾਂਚ-ਪੜਤਾਲ ਲਈ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਐਸਆਈਟੀ (ਸਿੱਟ) ਅਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਅਗਵਾਈ ਹੇਠ ਦੋ ਟੀਮਾਂ ਤਿਆਰ ਕੀਤੀਆਂ ਸਨ ਜਾਂ ਤਾਂ ਉਕਤ ਟੀਮਾਂ ਨੇ ਸੁਹਿਰਦਤਾ ਨਾਲ ਜਾਂਚ ਕਰਨ ਦੀ ਜ਼ਰੂਰਤ ਨਾ ਸਮਝੀ ਤੇ ਜਾਂ ਗਠਜੋੜ ਸਰਕਾਰ ਵਲੋਂ ਨਿਰਪੱਖ ਜਾਂਚ ਕਰਾਉਣ ਦੀ ਕੋਈ ਖੇਚਲ ਨਾ ਕੀਤੀ ਗਈ

ਪਰ ਹੁਣ ਕੈਪਟਨ ਸਰਕਾਰ ਵਲੋਂ ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਹੁਣ ਏਡੀਜੀਪੀ ਪ੍ਰਮੋਦ ਚੰਦਰ ਬਾਨ ਦੀ ਅਗਵਾਈ ਵਾਲੀ ਐਸਆਈਟੀ ਦਾ ਗਠਨ ਕਰਨ ਤੋਂ ਬਾਅਦ ਬਹੁਤ ਸਾਰੀਆਂ ਅਜਿਹੀਆਂ ਪਰਤਾਂ ਖੁਲ੍ਹ ਰਹੀਆਂ ਹਨ, ਜਿਨ੍ਹਾਂ ਬਾਰੇ ਪੜ੍ਹ, ਸੁਣ ਜਾਂ ਜਾਣ ਕੇ ਅਨਜਾਣ ਤੋਂ ਅਨਜਾਣ ਵਿਅਕਤੀ ਵੀ ਹੈਰਾਨ ਹੋਣੋ ਨਹੀਂ ਰਹਿ ਸਕਦਾ ਕਿਉਂਕਿ ਪੜਤਾਲ ਦੌਰਾਨ ਬਾਦਲ ਸਰਕਾਰ ਵਲੋਂ ਪੁਲਿਸ ਨੂੰ ਦਿਤੀ ਖੁਲ੍ਹ ਦੇ ਕਈ ਅਹਿਮ ਪ੍ਰਗਟਾਵੇ ਹੋਏ ਹਨ। ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਦੀ ਬੇਅਦਬੀ ਕਾਂਡਾਂ 'ਚ ਸੌਦਾ ਸਾਧ ਦੇ ਡੇਰਾ ਪ੍ਰੇਮੀਆਂ ਦੀ ਸ਼ਮੂਲੀਅਤ ਵਾਲੀ ਜਾਂਚ-ਪੜਤਾਲ ਵੀ ਖੂਬ ਚਰਚਾ 'ਚ ਰਹੀ।

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਦਾ ਵਿਸਥਾਰ ਦੁਨੀਆਂ ਭਰ 'ਚ ਵਸਦੇ ਪੰਜਾਬੀਆਂ ਨੇ ਪੰਜਾਬ ਵਿਧਾਨ ਸਭਾ 'ਚ ਹੋਈ ਬਹਿਸ ਦੌਰਾਨ ਜਾਣਿਆ। ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ ਕੁੰਵਰਵਿਜੈ ਪ੍ਰਤਾਪ ਸਿੰਘ ਨੇ ਪਹਿਲੇ ਦਿਨ ਹੀ ਸਪੱਸ਼ਟ ਕਰ ਦਿਤਾ ਸੀ ਕਿ ਉਕਤ ਜਾਂਚ ਪੂਰੀ ਨਿਰਪੱਖਤਾ ਅਤੇ ਪਾਰਦਰਸ਼ੀ ਢੰਗ ਤਰੀਕੇ ਨਾਲ ਕੀਤੀ ਜਾਵੇਗੀ। ਇਸ ਮਾਮਲੇ 'ਚ ਵੱਡੇ ਤੋਂ ਵੱਡੇ ਅਫ਼ਸਰ ਜਾਂ ਸਿਆਸਤਦਾਨ ਨੂੰ ਬੁਲਾਉਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਹੁਣ ਤਕ ਬਾਲੀਵੁਡ ਸਟਾਰ ਅਕਸ਼ੇ ਕੁਮਾਰ ਅਤੇ ਬਾਦਲਾਂ ਤੋਂ ਇਲਾਵਾ ਤਤਕਾਲੀਨ ਡੀਜੀਪੀ ਸੁਮੇਧ ਸੈਣੀ ਸਮੇਤ ਅਨੇਕਾਂ ਉੱਚ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ 'ਚ

ਤਲਬ ਕੀਤਾ ਜਾ ਚੁੱਕਾ ਹੈ। ਐਸਆਈਟੀ ਨੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੀ ਪੋਸਟਮਾਰਟਮ ਰੀਪੋਰਟ ਨਾਲ ਛੇੜਛਾੜ, ਉਨ੍ਹਾਂ ਦੇ ਸਰੀਰ 'ਚੋਂ ਨਿਕਲੀਆਂ ਗੋਲੀਆਂ ਨਾਲ ਛੇੜਛਾੜ, ਬਹਿਬਲ ਵਿਖੇ ਸ਼ਾਂਤਮਈ ਧਰਨਾ ਦੇ ਰਹੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਨੂੰ ਸਹੀ ਠਹਿਰਾਉਣ ਲਈ ਪੁਲਿਸ ਵਲੋਂ ਬਣਾਈ ਗਈ ਝੂਠੀ ਕਹਾਣੀ ਨੂੰ ਬੇਪਰਦ, ਜਿਸ ਵਿਚ ਪੁਲਿਸ ਨੇ ਪਹਿਲਾਂ ਧਰਨਾਕਾਰੀਆਂ ਵਲੋਂ ਪੁਲਿਸ ਦੀ ਜਿਪਸੀ 'ਤੇ ਗੋਲੀਆਂ ਚਲਾਉਣ ਦਾ

ਦਾਅਵਾ ਕੀਤਾ ਸੀ ਪਰ ਹੁਣ ਐਸਆਈਟੀ ਨੇ ਉਸ ਜਿਪਸੀ ਦੇ ਡਰਾਈਵਰ ਗੁਰਨਾਮ ਸਿੰਘ ਦੇ ਗੋਲੀਆਂ ਨਾ ਚੱਲਣ ਦਾ ਦਾਅਵਾ ਸਪੱਸ਼ਟ ਕਰਨ ਵਾਲੇ ਬਿਆਨ ਬਕਾਇਦਾ ਅਦਾਲਤ 'ਚ ਕਲਮਬੰਦ ਕਰਵਾ ਦਿਤੇ ਹਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਇਕ ਨਜ਼ਦੀਕੀ ਸਾਥੀ ਫ਼ਰੀਦਕੋਟ ਵਾਸੀ ਵਕੀਲ ਦੇ ਘਰ ਜਿਪਸੀ 'ਤੇ ਕੀਤੀ ਗਈ ਗੋਲੀਬਾਰੀ ਦਾ ਪਰਦਾ ਫ਼ਾਸ਼ ਕਰਦਿਆਂ ਉਕਤ 12 ਬੋਰ ਦੀ ਬੰਦੂਕ ਵੀ ਬਰਾਮਦ ਕਰ ਲਈ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement