ਮੁਹਿੰਦਰ ਸਿੰਘ ਢਿੱਲੋਂ ਆਪ ਹੁਦਰੀਆਂ ਕਰ ਕੇ ਤਖ਼ਤ ਸਾਹਿਬ ਦੀ ਛਵੀ ਖ਼ਰਾਬ ਕਰ ਰਹੇ ਹਨ : ਕਮਿਕਰ ਸਿੰਘ
Published : Feb 26, 2019, 11:13 am IST
Updated : Feb 26, 2019, 11:13 am IST
SHARE ARTICLE
Kamikar Singh
Kamikar Singh

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਿਵਾਦਤ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਚਹੇਤੇ ਜਰਨਲ ਸਕੱਤਰ ਮੁਹਿੰਦਰ ਸਿੰਘ ਢਿਲੋਂ......

ਅੰਮ੍ਰਿਤਸਰ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਿਵਾਦਤ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਚਹੇਤੇ ਜਰਨਲ ਸਕੱਤਰ ਮੁਹਿੰਦਰ ਸਿੰਘ ਢਿਲੋਂ ਦੇ ਕਈ ਕਾਰਨਾਮੇ ਦਿਨੋਂ ਦਿਨ ਉਜਾਗਰ ਹੋ ਰਹੇ ਹਨ। ਅੱਜ ਤਖ਼ਤ ਸਾਹਿਬ ਬੋਰਡ ਦੇ ਮੈਂਬਰ ਕਮਿਕਰ ਸਿੰਘ ਮੁਕੰਦਪੁਰ ਨੇ ਦਸਿਆ ਕਿ ਸ. ਢਿਲੋਂ ਵੀ ਆਪ ਹੁਦਰੀਆਂ ਕਰ ਕੇ ਤਖ਼ਤ ਸਾਹਿਬ ਦੀ ਛਵੀ ਖ਼ਰਾਬ ਕਰ ਰਹੇ ਹਨ। ਇਨ੍ਹਾਂ ਨੂੰ ਗਿਆਨੀ ਇਕਬਾਲ ਸਿੰਘ ਦੀ ਪੂਰੀ ਸਹਿਮਤੀ ਤੇ ਸਰਪ੍ਰਸਤੀ ਹਾਸਲ ਹੈ। ਉਨ੍ਹਾਂ ਦਸਿਆ ਕਿ ਤਖ਼ਤ ਸਾਹਿਬ ਬੋਰਡ ਦੇ ਜਰਨਲ ਸਕੱਤਰ ਮੁਹਿੰਦਰ ਸਿੰਘ ਢਿਲੋਂ ਨੇ ਤਖ਼ਤ ਸਾਹਿਬ ਦਾ ਸਾਰਾ ਕੰਮਕਾਰ ਅਪਣੇ ਹੱਥਾਂ ਵਿਚ ਰਖਿਆ ਹੋਇਆ ਹੈ

ਤੇ ਉਹ 'ਜਥੇਦਾਰ' ਦੇ ਮਨਮਰਜ਼ੀ ਦੇ ਫ਼ੈਸਲੇ ਲਾਗੂ ਕਰਦਾ ਆ ਰਿਹਾ ਹੈ। ਉਨ੍ਹਾਂ ਦਸਿਆ ਕਿ ਉਹ ਪਿਛਲੇ 15 ਦਿਨਾਂ ਤਂੋ ਤਖ਼ਤ ਸਾਹਿਬ 'ਤੇ ਆਏ ਹੋਏ ਹਨ ਤੇ ਇਥੇ ਆ ਕੇ ਦੇਖਿਆ ਹੈ ਕਿ ਤਖ਼ਤ ਸਾਹਿਬ ਬੋਰਡ ਦਾ ਬਾਬਾ ਆਦਮ ਹੀ ਨਿਰਾਲਾ ਹੈ। ਕਮਿਕਰ ਸਿੰਘ ਨੇ ਕਿਹਾ ਕਿ ਜਥੇਦਾਰ ਇਕਬਾਲ ਸਿੰਘ ਤੇ ਉਸ ਦੇ ਚਹੇਤੇ ਕਮੇਟੀ ਦੇ ਕਿਸੇ ਮੈਂਬਰ ਨਾਲ ਗੱਲ ਕਰਨੀ ਵੀ ਜ਼ਰੂਰੀ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਜਨਵਰੀ ਵਿਚ ਮਨਾਏ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਖ਼ਰਚ ਦਾ ਹਿਸਾਬ ਵਾਰ ਵਾਰ ਮੰਗਣ 'ਤੇ ਵੀ ਗਿਆਨੀ ਇਕਬਾਲ ਸਿੰਘ ਅਤੇ ਮੁਹਿੰਦਰ ਸਿੰਘ ਢਿਲੋਂ ਨਹੀਂ ਦੇ ਰਹੇ।

ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਬੋਰਡ ਦੇ ਰਜਿਸਟਰ ਚੈੱਕ ਕੀਤੇ ਤਾਂ ਲੱਖਾ ਰੁਪਏ ਦਾ ਹੇਰ-ਫੇਰ ਨਜ਼ਰ ਆ ਰਿਹਾ ਹੈ। ਕਮਿਕਰ ਸਿੰਘ ਨੇ ਇੰਕਸ਼ਾਫ਼ ਕੀਤਾ ਕਿ ਤਖ਼ਤ ਸਾਹਿਬ ਬੋਰਡ ਨੇ ਕਿਸੇ ਮੁਹੰਮਦ ਰਿਜ਼ਵੀ ਨੂੰ ਹਜ਼ਾਰਾਂ ਰੁਪਏ ਮਹੀਨਾ ਦੇ ਕੇ ਤਖ਼ਤ ਸਾਹਿਬ ਬੋਰਡ ਤੇ ਰਖਿਆ ਹੋਇਆ ਹੈ ਜੋ ਕਿ 70 ਸਾਲ ਦੇ ਕਰੀਬ ਹੈ। ਇਸ ਤੋਂ ਇਲਾਵਾ ਲਾਲ ਮੋਹਨ ਅਤੇ 14 ਹੋਰ ਵਿਅਕਤੀ ਰਖੇ ਹੋਏ ਹਨ ਜਿਨ੍ਹਾਂ ਦੀਆਂ ਤਨਖ਼ਾਹਾਂ ਦੇ ਨਾਮ ਤੇ ਹਰ ਮਹੀਨੇ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ।  
ਉਨ੍ਹਾਂ ਗਿਆਨੀ ਇਕਬਾਲ ਸਿੰਘ ਦੀ ਪੁਸ਼ਤਪਨਾਹੀ ਕਰਨ ਵਾਲੇ ਸੰਤ ਸਮਾਜ ਨੂੰ ਹਲੂਣਾ ਦਿੰਦੇ ਹੋਏ

ਕਿਹਾ ਕਿ ਗਿਆਨੀ ਇਕਬਾਲ ਸਿੰਘ ਬਾਰੇ ਤਖ਼ਤ ਸਾਹਿਬ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ਤੇ ਵੀ ਸ਼ਿਕਾਇਤਾਂ ਆ ਰਹੀਆਂ ਹਨ ਜੇ ਸੰਤ ਸਮਾਜ ਨਾ ਬੋਲਿਆ ਤਾਂ ਉਨ੍ਹਾਂ ਦੇ ਚੋਲੇ ਵੀ ਦਾਗ਼ਦਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਤਖ਼ਤ ਇੱਕਲਾ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ ਬਲਕਿ ਸਾਰੇ ਪੰਥ ਦਾ ਹੈ। ਇਸ ਲਈ ਇਸ ਦੀ ਸ਼ਾਨ ਨੂੰ ਬਹਾਲ ਕਰਨ ਲਈ ਤਖ਼ਤ ਸਾਹਿਬ ਨੂੰ ਮਹੰਤ ਇਕਬਾਲ ਸਿੰਘ ਤੋਂ ਆਜ਼ਾਦ ਕਰਵਾਉਣਾ ਸਮੇਂ ਦੀ ਲੋੜ ਹੈ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement