
25 ਸਾਲਾ ਨੌਜਵਾਨ ਤੇ ਦੋ ਭੈਣਾਂ ਦੇ ਇਕਲੌਤੇ ਭਰਾ ਬੇਅੰਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਕੋਠੇ ਥੇਹ ਦੀ ਕਰੀਬ 13 ਦਿਨਾਂ ਬਾਅਦ ਨਿਊਜ਼ੀਲੈਂਡ ਤੋਂ ਜਹਾਜ਼.............
ਕੋਟਕਪੂਰਾ: 25 ਸਾਲਾ ਨੌਜਵਾਨ ਤੇ ਦੋ ਭੈਣਾਂ ਦੇ ਇਕਲੌਤੇ ਭਰਾ ਬੇਅੰਤ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਕੋਠੇ ਥੇਹ ਦੀ ਕਰੀਬ 13 ਦਿਨਾਂ ਬਾਅਦ ਨਿਊਜ਼ੀਲੈਂਡ ਤੋਂ ਜਹਾਜ਼ ਰਾਹੀਂ ਪੁੱਜੀ ਮ੍ਰਿਤਕ ਦੇਹ ਦਾ ਅੱਜ ਇਥੋਂ ਦੇ ਸ਼ਮਸ਼ਾਨਘਾਟ ਵਿਖੇ ਅੰਤਮ ਸਸਕਾਰ ਕੀਤਾ ਗਿਆ। ਪਿਛਲੇ ਦਿਨੀਂ ਨਿਊਜ਼ੀਲੈਂਡ ਤੋਂ ਵਾਪਸ ਦੇਸ਼ ਪਰਤਦਿਆਂ ਜਹਾਜ਼ ਵਿਚ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਭਾਵੇਂ ਪਰਵਾਰ ਵਲੋਂ ਉਸ ਦੇ ਵਿਆਹ ਸਬੰਧੀ ਵਿਚਾਰਾਂ ਚਲ ਰਹੀਆਂ ਸਨ ਪਰ ਘਰ 'ਚ ਬੇਅੰਤ ਸਿੰਘ ਦੀ ਲਾਸ਼ ਪੁੱਜਣ ਕਾਰਨ ਇਲਾਕੇ 'ਚ ਇਕਦਮ ਮਾਹੌਲ ਸੋਗਮਈ ਤੇ ਦੁਖਦਾਈ ਹੋ ਗਿਆ।
ਉਸ ਦੇ ਅੰਤਮ ਸਸਕਾਰ ਮੌਕੇ ਭਾਰੀ ਗਿਣਤੀ 'ਚ ਸਿਆਸੀ ਤੇ ਗ਼ੈਰ-ਸਿਆਸੀ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸੂਤਰਾਂ ਅਨੁਸਾਰ ਉਹ ਕਰੀਬ 3 ਸਾਲ ਪਹਿਲਾਂ ਸਪਾਊੁਸ ਵੀਜ਼ਾ 'ਤੇ ਨਿਊਜ਼ੀਲੈਂਡ ਗਿਆ ਸੀ। ਮ੍ਰਿਤਕ ਨੌਜਵਾਨ ਦੀ ਵੱਡੀ ਭੈਣ ਵੀ ਨਿਊਜ਼ੀਲੈਂਡ ਵਿਖੇ ਹੀ ਪੜ੍ਹਾਈ ਕਰਨ ਗਈ ਹੋਈ ਹੈ। ਮ੍ਰਿਤਕ ਦੇ ਪਿਤਾ ਅੰਗਰੇਜ਼ ਸਿੰਘ ਨੇ ਦਸਿਆ ਕਿ ਬੇਅੰਤ ਸਿੰਘ ਨਮਿਤ ਅੰਤਮ ਅਰਦਾਸ ਗੁਰਦਵਾਰਾ ਗੋਦਾਵਰੀਸਰ ਪਾਤਸ਼ਾਹੀ ਦਸਵੀਂ ਢਿਲਵਾਂ ਕਲਾਂ ਵਿਖੇ 26 ਜੁਲਾਈ ਦਿਨ ਵੀਰਵਾਰ ਨੂੰ 1:00 ਵਜੇ ਹੋਵੇਗੀ।