ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੇ ਵਿਦਵਾਨ
Published : Jul 26, 2021, 5:57 pm IST
Updated : Jul 26, 2021, 5:57 pm IST
SHARE ARTICLE
Giani Harpreet Singh Jathedar Akal Takht Sahib
Giani Harpreet Singh Jathedar Akal Takht Sahib

'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀਆਂ ਬੇਅਦਬੀਆ ਰੋਕਣ ਲਈ ਜਥੇਦਾਰ ਲੈਣ ਫੈਸਲਾ'

ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ) ਬੀਤੇ ਸਮਿਆਂ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੀਆ ਬੇਅਦਬੀਆਂ ਨੂੰ ਰੋਕਣ ਲਈ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਬੁੱਧੀਜੀਵੀਆਂ, ਸਿੱਖ ਵਿਦਵਾਨਾਂ ਦੀ ਇਕੱਤਰਤਾ ਕਰ ਵਿਚਾਰ ਵਟਾਂਦਰੇ ਕੀਤੇ ਗਏ।

Giani Harpreet Singh Jathedar Akal Takht SahibGiani Harpreet Singh Jathedar Akal Takht Sahib

ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜੀਵਨਦਾਤਾ ਹਨ ਅਤੇ ਉਹ ਇਹਨਾਂ ਦੀ ਹਰ ਸਮੇਂ ਅਗਵਾਈ ਕਰਦੇ ਹਨ। ਇਸ ਲਈ ਅੱਜ ਸਿੱਖ ਪੰਥ ਨੂੰ ਲੋੜ ਹੈ ਕਿ ਉਹ ਲਾਮਬੰਦ ਹੋ ਕੇ ਇਹਨਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਇਸ ਸੰਜੀਦਗੀ ਭਰੇ ਮੁੱਦਿਆਂ ਤੇ ਰਾਜਨੀਤੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ।

Giani Harpreet Singh Jathedar Akal Takht SahibGiani Harpreet Singh Jathedar Akal Takht Sahib

ਇਸ ਸਬੰਧੀ ਅਸੀਂ ਅੱਜ ਅਸੀਂ ਬੁੱਧੀਜੀਵੀਆਂ ਦੀ ਇਕਤਰਤਾ ਕੀਤੀ ਅਤੇ ਸਾਰੇ ਸਿੱਖ ਸਮਾਜ ਨੂੰ ਸ਼ਹਿਰਾਂ ਪਿੰਡਾ ਦੀਆਂ ਸੇਵਾ ਸੁਸਾਇਟੀ ਦੇ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਨ ਮਰਿਯਾਦਾ ਦਾ ਧਿਆਨ ਰੱਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਬੇਅਦਬੀ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਉਸੇ ਸਮੇ ਉਸਨੂੰ ਹਲ ਕਰਦਿਆਂ ਲੋਕਾਂ ਅਤੇ ਸਮਾਜ ਨੂੰ ਉਸ ਪ੍ਰਤੀ ਸੁਚੇਤ ਕੀਤਾ ਜਾਵੇ।

Scholars arrive at Sri Akal Takht Sahib to prevent incidents of indecencyScholars arrive at Sri Akal Takht Sahib to prevent incidents of indecency

ਸਿੱਟ ਦੀ ਜਾਂਚ ਕਰਨ ਵਾਲੇ ਰਿਟਾਇਰ ਅਧਿਕਾਰੀ ਨੂੰ ਵੀ ਅੱਜ ਬੋਲਣ ਦਾ ਮੌਕਾ ਦਿੱਤਾ ਗਿਆ ਹੈ ਕਿਉਕਿ ਉਹ ਹੁਣ ਕੋਈ ਸਰਕਾਰੀ ਨੁਮਾਇੰਦਾ ਨਹੀ ਸਗੋਂ ਇਕ ਰਿਟਾਇਰ ਜਾਂਚ ਅਧਿਕਾਰੀ ਵਜੋਂ ਬੇਅਦਬੀ ਦੀ ਘਟਨਾ ਦੀ ਜਾਣਕਾਰੀ ਬਾਰੇ ਵਿਚਾਰ ਵਟਾਂਦਰਾ ਕਰ ਸਕਦਾ ਹੈ। ਇਸ ਤੋਂ ਇਲਾਵਾ ਜਿੰਨ੍ਹੀਆਂ ਵੀ ਘਟਨਾਵਾਂ ਹੁਣ ਤੱਕ ਬੇਅਦਬੀ ਦੀਆਂ ਸਾਹਮਣੇ ਆਈਆਂ ਹਨ ਉਹਨਾਂ ਦੇ ਕਾਰਨਾਂ ਤੇ ਚਾਨਣਾ ਪਾਇਆ ਗਿਆ ਹੈ।

Scholars arrive at Sri Akal Takht Sahib to prevent incidents of indecencyScholars arrive at Sri Akal Takht Sahib to prevent incidents of indecency

ਇਸ ਸਬੰਧੀ ਗੱਲਬਾਤ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਇਸ ਇਕੱਤਰਤਾ ਵਿਚ ਇਕ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਸਭਾ ਸੁਸਾਇਟੀਆਂ ਕੋਲ ਜਾ ਕੇ ਉਹਨਾਂ ਨਾਲ ਹਰ ਤਰਾਂ ਦਾ ਵਿਚਾਰ ਵਟਾਂਦਰਾ ਕਰੇਗੀ।

Scholars arrive at Sri Akal Takht Sahib to prevent incidents of indecencyScholars arrive at Sri Akal Takht Sahib to prevent incidents of indecency

ਇਸ ਮੌਕੇ ਗੱਲਬਾਤ ਕਰਦਿਆਂ ਆਦੇਸ਼ ਯੂਨੀਵਰਸਿਟੀ ਬਠਿੰਡਾ ਦੇ ਵਾਇਸ ਚਾਂਸਲਰ  ਅਤੇ ਡਾ ਐਸ ਪੀ ਸਿੰਘ ਸਾਬਕਾ ਵਾਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦੱਸਿਆ ਕਿ ਅਜ ਇਥੇ ਬੇਅਦਬੀਆ ਦੇ ਕਾਰਨਾਂ ਦੀ ਵਿਚਾਰ ਚਰਚਾ ਲਈ ਪਹੁੰਚੇ ਹਾਂ ਪਰ ਵਿਦਵਾਨਾਂ ਦੀ ਗਿਣਤੀ ਜਿਆਦਾ ਹੋਣ ਕਾਰਨ ਕਿਸੇ ਨੂੰ ਜਿਆਦਾ ਬੋਲਣ ਦਾ ਮੌਕਾ ਨਹੀ ਮਿਲਿਆ ਪਰ ਆਖਰ ਮਸਲਾ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਇਕ ਪੰਥਕ ਮਸਲਾ ਹੈ ਜਿਸਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਵਿਚ ਸੁਲਝਾਇਆ ਜਾ ਸਕਦਾ ਹੈ। ਇਸ ਲਈ ਸਰਕਾਰਾਂ ਤੇ ਨਿਰਭਰ ਰਹਿਣਾ ਕਦੇ ਵੀ ਉਚਿਤ ਨਹੀ ਹੈ।

Scholars arrive at Sri Akal Takht Sahib to prevent incidents of indecencyScholars arrive at Sri Akal Takht Sahib to prevent incidents of indecency

ਹੁਣ ਤਕ ਕਈ ਬੇਅਦਬੀ ਕਾਂਡ ਹੋਏ ਜੋ ਸਰਕਾਰਾਂ ਵੱਲੋਂ ਲਟਕਾਏ ਜਾ ਰਹੇ ਹਨ। ਸਾਲਾ ਬੱਧੀ ਕਰਵਾਈ ਜਾਂਚ ਨੂੰ ਰੱਦ ਕਰ ਫਿਰ ਤੋਂ ਜਾਂਚ ਦਾ ਵਿਸ਼ਾ ਤਿਆਰ ਕਰਨਾ ਬਿਲਕੁਲ ਸਹੀ ਨਹੀਂ ਹੈ। ਇਸ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਇਸ ਦੀ ਕਮਾਨ ਆਪਣੇ ਹਥ ਵਿਚ ਲੈਣ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM

400 ਬੱਚਿਆਂ ਦੇ ਮਾਂ-ਪਿਓ ਆਏ ਕੈਮਰੇ ਸਾਹਮਣੇ |Gurdaspur 400 students trapped as floodwaters |Punjab Floods

27 Aug 2025 3:13 PM

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM
Advertisement