ਅਕਾਲ ਪੁਰਖ ਕੀ ਫ਼ੌਜ ਨੇ ‘ਗਲਵਕੜੀ ਚਾਰ ਸਾਹਿਬਜ਼ਾਦੇ ਸਾਡਾ ਵਿਰਸਾ ਸਾਡਾ ਪ੍ਰਵਾਰ’ ਪ੍ਰੋਗਰਾਮ ਕਰਵਾਇਆ
Published : Dec 26, 2023, 8:10 am IST
Updated : Dec 26, 2023, 8:10 am IST
SHARE ARTICLE
File Photo
File Photo

ਤਿੰਨ ਲੱਖ ਪ੍ਰਸ਼ਨੋਤਰੀ ਛਾਪ ਕੇ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ, ਦਿੱਲੀ, ਹਰਿਆਣਾ, ਰਾਜਸਥਾਨ, ਯੂਪੀ ਅਤੇ ਮਹਾਰਸ਼ਟਰਾ ਵਿਚ  ਵੰਡੀ ਜਾ ਰਹੀ ਹੈ : ਗਿਆਨੀ ਕੇਵਲ ਸਿੰਘ

ਅੰਮ੍ਰਿਤਸਰ (ਪਪ): ਅਕਾਲ ਪੁਰਖ ਕੀ ਫ਼ੌਜ ਵਲੋਂ “ਗਲਵਕੜੀ ਚਾਰ ਸਾਹਿਬਜ਼ਾਦੇ ਸਾਡਾ ਵਿਰਸਾ ਸਾਡਾ ੍ਰਪ੍ਰਵਾਰ” ਗੁਰਦਵਾਰਾ ਸ਼ਹੀਦ ਗੰਜ ਚੌਕ ਪਾਰਕਿੰਗ ਵਿਚ ਪ੍ਰੋਗਰਾਮ ਅੱਜ ਆਯੋਜਤ ਕੀਤਾ ਗਿਆ ਜਿਸ ਵਿਚ ਦਸਤਾਰ ਮੁਕਾਬਲੇ, ਕਵਿਤਾ, ਭੁਝੰਗੀ ਖ਼ਾਲਸਾ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਅੰਮ੍ਰਿਤਸਰ ਸ਼ਹਿਰ ਦੇ 60 ਸਕੂਲਾਂ ਨੇ ਭਾਗ ਲਿਆ।

ਇਸ ਮੌਕੇ ਸ.ਜਸਵਿੰਦਰ ਸਿੰਘ ਐਡਵੋਕੇਟ ਨੇ ਬੋਲਦਿਆਂ ਕਿਹਾ ਕਿ ਛੋਟੇ-ਛੋਟੇ ਬੱਚੇ ਖ਼ਾਲਸਾਈ ਬਾਣੇ ਵਿਚ ਸਜੇ ਹੋਏ ਵਾਕਿਆ ਹੀ ਸਾਹਿਬਜ਼ਾਦਿਆਂ ਦੇ ਵਾਰਸ ਹੋਣ ਦਾ ਸਬੂਤ ਦੇ ਰਹੇ ਹਨ ਉਥੇ ਹੀ ਮਾਪਿਆਂ ਨੂੰ ਚਾਹੀਦਾ ਹੈ ਕਿ ਅਪਣੇ ਬੱਚਿਆਂ ਨੂੰ ਕੌਮ ਦੇ ਸ਼ਾਨਾਮੱਤੇ ਅਤੇ ਗੌਰਵਮਈ ਵਿਰਸੇ ਬਾਰੇ ਜਾਣਕਾਰੀ ਦੇਣ ਤਾਂ ਜੋ ਬੱਚੇ ਸਿੱਖੀ ਬਾਣੇ ਅਤੇ ਬਾਣੀ ਵਿਚ ਪ੍ਰਪੱਕ ਹੋ ਸਕਣ ਅਤੇ ਸਿੱਖ ਹੋਣ ’ਤੇ ਮਾਣ ਕਰ ਸਕਣ ਅਤੇ ਸਾਹਿਬਜ਼ਾਦਿਆਂ ਦੇ ਦਸਤਾਰ ਰੂਪੀ ਨਿਸ਼ਾਨ ਹਮੇਸ਼ਾ ਸਿਰ ’ਤੇ ਝੂਲਦੇ ਰਹਿਣ ਕਿਉਂਕਿ ਸਾਹਿਬਜ਼ਾਦਿਆਂ ਨੇ ਇਹ ਕੁਰਬਾਨੀਆਂ ਬਾਲਪਣ ਵਿਚ ਨਹੀਂ ਕੀਤੀਆਂ

ਸਗੋਂ ਗੁਰਮਤਿ ਦੀ ਰੌਸ਼ਨੀ ਵਿਚ ਜੀਵਨ ਜਿਊਂਦਿਆਂ ਬਾ-ਕਮਾਲ ਸੂਝ-ਬੂਝ ਅਤੇ ਸਿਆਪਣ ਵਿਚ ਦਿਤੀ ਹੈ ਜਿਸ ਦੀ ਮਿਸਾਲ ਸੰਸਾਰ ਦੇ ਇਤਿਹਾਸ ਵਿਚ ਕਿਧਰੇ ਵੀ ਨਹੀਂ ਮਿਲਦੀ ਹੈ। ਆਉ ਗੁਰਬਾਣੀ ਦੇ ਸੱਚੇ ਗਿਆਨ ਨੂੰ ਅਪਣੇ ਜੀਵਨ ਵਿਚ ਧਾਰਨ ਕਰ ਕੇ ਗੁਰੂ ਸਾਹਿਬ ਜੀ ਦੇ ਪੁੱਤਰ ਹੋਣ ਦਾ ਸਬੂਤ ਦੇਈਏ। ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਨੇ ਆਈਆਂ ਸੰਗਤਾਂ ਨੂੰ ਜਾਣਕਾਰੀ ਦਿਤੀ ਕਿ ਅਕਾਲ ਪੁਰਖ ਕੀ ਫ਼ੌਜ ਨੇ ਪੰਥਕ ਤਾਲਮੇਲ ਸੰਗਠਨ ਨਾਲ ਮਿਲ ਕੇ ਘਰ ਘਰ ਪ੍ਰਸ਼ਨੋਤਰੀ ਵੰਡਣ ਦੀ ਮੁਹਿੰਮ ਬੜੇ ਜ਼ੋਰਾਂ ’ਤੇ ਚਲ ਰਹੀ ਹੈ ਹੁਣ ਤਕ ਤਕਰੀਬਨ ਤਿੰਨ ਲੱਖ ਪ੍ਰਸ਼ਨੋਤਰੀ ਛਾਪ ਕੇ ਸਾਰੇ ਪੰਜਾਬ, ਹਿਮਾਚਲ ਜੰਮੂ ਕਸ਼ਮੀਰ, ਦਿੱਲੀ, ਹਰਿਆਣਾ, ਰਾਜਸਥਾਨ, ਯੂਪੀ, ਅਤੇ ਮਹਾਰਸ਼ਟਰਾ ਵਿਚ ਵੰਡੀ ਜਾ ਰਹੀ ਹੈ।

ਸੰਗਤਾਂ ਆਪ ਮੁਹਾਰੇ ਛੋਟੇ ਛੋਟੇ ਜਥੇ ਬਣਾ ਕੇ ਘਰ ਘਰ ਦਾ ਬੂਹਾ ਖੜਕਾ ਰਹੇ ਹਨ। ਇਸ ਮੁਹਿੰਮ ਵਿਚ ਬਹੁਤ ਸਾਰੀਆਂ ਸਿੰਘ ਸਭਾਵਾਂ, ਸੁਸਾਇਟੀਆਂ ਨੇ ਅਪਣਾ ਸਹਿਯੋਗ ਦੇ ਰਹੀਆਂ ਹਨ। ਕੁਲਜੀਤ ਸਿੰਘ, ਗੁਰਵਿੰਦਰ ਸਿੰਘ ਵਾਲੀਆ, ਸ. ਸਰਬਜੀਤ ਸਿੰਘ ਪ੍ਰਧਾਨ ਲੰਗਰ ਹਾਲ ਸ੍ਰੀਦਰਬਾਰ ਸਾਹਿਬ ਨੇ ਜਾਣਕਾਰੀ ਦਿਤੀ ਕਿ ਸਾਹਿਬਜ਼ਾਦਿਆਂ ਦਾ ਇਤਿਹਾਸ ਦਾ ਕਿਤਾਬਚਾ ਭਾਰਤ ਦੀਆਂ ਤਕਰੀਬਨ ਸਾਰੀਆਂ ਭਾਸ਼ਾਵਾ (ਪੰਜਾਬੀ, ਹਿੰਦੀ, ਅੰਗ੍ਰੇਜ਼ੀ, ਮਲਿਆਲਮ, ਅਸਾਮੀ, ਤੇਲਗੂ, ਕਨੱੜ, ਬੰਗਾਲੀ, ਤਾਮਿਲ, ਮਰਾਠੀ, ਗੁਜਰਾਤੀ ਅਤੇ ਉੜੀਆਂ ਵਿਚ ਤਰਜਮਾ ਕਰਵਾ ਕੇ ਸੱਭ ਲਈ ਮੁਫ਼ਤ ਪਿਆ ਹੈ। 

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement