ਵੀਡੀਉ ਮਾਮਲਾ: ਵੀਡੀਉ ਵਿਚ ਨਜ਼ਰ ਆਏ ਸੇਵਾਦਾਰ ਦੀ ਬਦਲੀ ਉਜੈਨ ਕੀਤੀ
Published : Mar 29, 2019, 1:14 am IST
Updated : Mar 29, 2019, 1:14 am IST
SHARE ARTICLE
Harmandir Sahib
Harmandir Sahib

ਪਰਮਵੀਰ ਕੌਰ ਨੇ ਫ਼ੇਸਬੁਕ 'ਤੇ ਲਾਈਵ ਵਿਖਾਇਆ ਸੀ ਦਰਬਾਰ ਸਾਹਿਬ ਦੀ ਪਰਿਕਰਮਾ ਦਾ ਸਿੱਧਾ ਪ੍ਰਸਾਰਣ

ਅੰਮ੍ਰਿਤਸਰ : ਜਲੰਧਰ ਨਿਵਾਸੀ ਬੀਬੀ ਪਰਮਵੀਰ ਕੌਰ ਜ਼ੀਰਾ ਵਲੋਂ ਦਰਬਾਰ ਸਾਹਿਬ ਦੀ ਪਰਿਕਰਮਾ ਵਿਚੋਂ ਅਪਣੀ ਫ਼ੇਸਬੁਕ 'ਤੇ ਸਿੱਧਾ ਪ੍ਰਸਾਰਣ ਵਿਖਾ ਕੇ ਜੋ ਪ੍ਰੰਬਧਾਂ ਦੀ ਪੋਲ ਖੋਲ੍ਹੀ ਸੀ, ਉਸ ਤੋਂ ਚਿਥੇ ਪਏ ਦਰਬਾਰ ਸਾਹਿਬ ਦੇ ਅਧਿਕਾਰੀਆਂ ਨੇ ਅਪਣੀ ਭੁਲ ਮੰਨ ਕੇ ਪ੍ਰੰਬਧ ਸੁਧਾਰਣ ਦੀ ਬਜਾਏ ਇਕ ਸੇਵਾਦਾਰ ਦੀ ਬਦਲੀ ਕਰ ਦਿਤੀ ਹੈ। ਅੱਜ ਉਕਤ ਸੇਵਾਦਾਰ ਨੂੰ ਬਦਲੀ ਦੇ ਆਰਡਰ ਦਿੰਦੇ ਹੋਏ ਸੇਵਾਦਾਰ ਨੂੰ ਉਜੈਨ ਜਾ ਕੇ ਰਿਪੋਰਟ ਕਰਨ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਬੀਬੀ ਪਰਮਵੀਰ ਕੌਰ ਨੇ ਦਰਬਾਰ ਸਾਹਿਬ ਦੀ ਪਰਿਕਰਮਾ ਵਿਚੋਂ ਅਪਣੀ ਫ਼ੇਸਬੁਕ ਤੇ ਸਿੱਧਾ ਪ੍ਰਸਾਰਣ ਵਿਖਾ ਕੇ ਪ੍ਰੰਬਧਕਾਂ ਦੀਆਂ ਨਾਕਾਮੀਆਂ ਵਿਖਾਈਆਂ ਸਨ। ਬੀਬੀ ਜ਼ੀਰਾ ਨੇ ਸ਼ਹੀਦ ਬੁੰਗਾ ਬਾਬਾ ਦੀਪ ਸਿੰਘ ਤੋਂ ਬੇਰ ਬਾਬਾ ਬੁੱਢਾ ਸਾਹਿਬ ਤਕ ਅਪਣੇ ਮੋਬਾਈਲ ਰਾਹੀਂ ਫ਼ੇਸਬੁਕ 'ਤੇ ਸਿੱਧਾ ਪ੍ਰਸ਼ਰਾਣ  ਹੀ ਨਹੀਂ ਵਿਖਾਇਆ ਬਲਕਿ ਦਰਸ਼ਨੀ ਡਿਉਢੀ 'ਤੇ ਖੜੇ ਹੋ ਕੇ ਕਈ ਸ਼ਰਧਾਲੂਆਂ ਨਾਲ ਗੱਲਬਾਤ ਵੀ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਜਦ ਅਖ਼ਬਾਰਾਂ ਨੇ ਖ਼ਬਰਾਂ ਪ੍ਰਕਾਸ਼ਤ ਕੀਤੀਆਂ ਤਾਂ ਅਪਣੀ ਭੁਲ ਮੰਨਣ ਦੀ ਬਜਾਏ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਸੇਵਾਦਾਰ ਕੁਲਵਿੰਦਰ ਸਿੰਘ ਦੀ ਬਦਲੀ ਸਿਰਫ਼ ਇਸ ਕਰ ਕੇ ਕਰ ਦਿਤੀ ਸੀ ਕਿ ਉਹ ਵੀਡੀਉ ਦੇ ਚੱਲ ਰਹੇ ਪ੍ਰਸਾਰਣ ਦੌਰਾਨ ਬੀਬੀ ਦੀ ਵੀਡੀਉ ਵਿਚ ਨਜ਼ਰ ਆ ਗਿਆ ਸੀ। 

ਇਥੇ ਇਹ ਵੀ ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਇਕ ਵੱਡੇ ਅਧਿਕਾਰੀ ਦੀ ਹਾਜ਼ਰੀ ਵਿਚ ਦਰਬਾਰ ਸਾਹਿਬ ਦੇ ਅੰਦਰ ਤਸਵੀਰਾਂ ਖਿਚਦਿਆਂ ਇਕ ਪਰਵਾਰ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ। ਇਹ ਸਾਰਾ ਕੁੱਝ ਵੀ ਸੀਸੀਟੀਵੀ ਵਿਚ ਰਿਕਾਰਡ ਹੈ ਕਿਉਂਕਿ ਮਾਮਲਾ ਵੱਡੇ ਅਧਿਕਾਰੀ ਦਾ ਸੀ, ਇਸ ਲਈ ਕਿਸੇ ਨੇ ਕੋਈ ਕਾਰਵਾਈ ਨਹੀਂ ਹੋਈ ਪਰ ਵੀਡੀਉ ਮਾਮਲੇ ਵਿਚ ਇਕ ਸੇਵਾਦਾਰ ਦੀ ਬਲੀ ਲੈਣਾ ਸਪੱਸ਼ਟ ਕਰਦਾ ਹੈ ਕਿ ਉਚ ਅਧਿਕਾਰੀ ਸਾਰੀ ਗਾਜ ਛੋਟੇ ਕਰਮਚਾਰੀਆਂ 'ਤੇ ਸੁੱਟ ਕੇ ਖ਼ੁਦ ਬਚ ਨਿਕਲਦੇ ਹਨ।  

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement