
Panthak News : 15 ਦਿਨਾਂ ’ਚ ਵਿਸ਼ੇਸ਼ ਸਦਨ ਬੁਲਾਉਣ ਦੀ ਮੰਗ
Bibi Jagir Kaur's protest over not including the resolution given by the rebel faction News in Punjabi : ਸ਼੍ਰੋਮਣੀ ਕਮੇਟੀ ਬਜਟ ਇਜਲਾਸ ਉਪਰੰਤ ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਹਾ ਕਿ ਬਾਗ਼ੀ ਧੜੇ ਵਲੋਂ ਦਿਤਾ ਮਤਾ ਸ਼੍ਰੋਮਣੀ ਕਮੇਟੀ ਵਲੋਂ ਸ਼ਾਮਲ ਨਹੀਂ ਕੀਤਾ ਗਿਆ। ਜਿਸ ਕਾਰਨ ਬੀਬੀ ਜਗੀਰ ਕੌਰ ਨਾ ਰੋਸ ਪ੍ਰਗਟ ਕੀਤਾ ਹੈ।
ਇਸ ਸਬੰਧੀ ਉਨ੍ਹਾਂ ਕਿਹਾ ਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜੋ ਅਸਤੀਫ਼ਾ ਦਿਤਾ ਸੀ ਉਹ ਨੈਤਿਕਤਾ ਤੇ ਆਧਾਰ ’ਤੇ ਦਿਤਾ ਸੀ ਪਰੰਤੂ ਹੁਣ ਉਨ੍ਹਾਂ ਦੀ ਨੈਤਿਕਤਾ ਕਿੱਥੇ ਗਈ? ਉਨ੍ਹਾਂ ਕਿਹਾ ਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ਚੰਗੇ ਤੇ ਵਧੀਆ ਕੰਮ ਕਰਨ ਦੀ ਉਮੀਦ ਸੀ ਪਰ ਅਜਿਹਾ ਦਿਖਾਈ ਨਹੀਂ ਦੇ ਰਿਹਾ। ਉਹ ਪਹਿਲਾਂ ਵਾਲੇ ਰਾਹ ’ਤੇ ਚੱਲ ਰਹੇ ਹਨ। ਇਸ ਸਬੰਧੀ ਬੀਬੀ ਜਗੀਰ ਕੌਰ ਨੇ ਅੱਗੇ ਕਿਹਾ ਜਦੋਂ ਸ਼੍ਰੋਮਣੀ ਕਮੇਟੀ ਬਜਟ ਇਜਲਾਸ ਦੌਰਾਨ ਬੀਬੀ ਕਿਰਨਜੋਤ ਕੌਰ ਕੁੱਝ ਬੋਲਣ ਲੱਗੇ ਤਾਂ ਉਨ੍ਹਾਂ ਦਾ ਮਾਇਕ ਖੋਹ ਲਿਆ ਗਿਆ। ਜਿਸ ਕਾਰਨ ਬਾਗ਼ੀ ਧੜੇ ’ਚ ਨਰਾਜ਼ਗੀ ਪਾਈ ਜਾ ਰਹੀ ਹੈ।
ਇਸ ਪੂਰੇ ਮਾਮਲੇ ਤੋਂ ਨਾਰਾਜ਼ ਬੀਬੀ ਜਗੀਰ ਕੌਰ ਨੇ 15 ਦਿਨਾਂ ’ਚ ਵਿਸ਼ੇਸ਼ ਸਦਨ ਬੁਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਸਦਨ ਨਾ ਬੁਲਾਏ ਜਾਣ ’ਤੇ ਬਾਗ਼ੀ ਧੜਾ ਖ਼ੁਦ ਸਦਨ ਬੁਲਾਏਗਾ।