Sikh Community: ਸਿੱਖਾਂ ਨੂੰ ਗਰਮਖਿਆਲੀ ਕਹਿਣ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਜ਼ਰੂਰੀ : ਦਇਆ ਸਿੰਘ
Published : Apr 28, 2024, 11:27 am IST
Updated : Apr 28, 2024, 11:27 am IST
SHARE ARTICLE
It is necessary to answer those who call Sikhs warmongers: Daya Singh
It is necessary to answer those who call Sikhs warmongers: Daya Singh

ਕਿਹਾ, ਮੋਦੀ ਦਸਣ ਗੁਮਰਾਹਕੁਨ ਹਿੰਦੂ ਕੌਣ ਹਨ?

Sikh Community:  ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ) : ਆਲ ਇੰਡੀਆ ਪੀਸ ਮਿਸ਼ਨ ਦੇ ਪ੍ਰਧਾਨ ਅਤੇ ਸਿੰਘ ਸਭਾ ਸਤਾਬਦੀ ਸਮਾਗਮ ਕਮੇਟੀ ਦੇ ਸਕੱਤਰ  ਦਇਆ ਸਿੰਘ ਨੇ ਪੰਜਾਬ ਅਤੇ ਸਿੱਖਾਂ ਦੇ ਸਾਰੇ ਮੁੱਦਿਆਂ ’ਤੇ ਨਵੀਂ ਦਿੱਲੀ ਸੰਸਦੀ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਗਰਮਖਿਆਲੀ ਕਹਿਣ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਬੇਹੱਦ ਜ਼ਰੂਰੀ ਹੋ ਗਿਆ ਹੈ।

ਦਇਆ ਸਿੰਘ ਅੱਜ ਇਥੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕਾਨਫ਼ਰੰਸ ਕੀਤੀ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬੜੇ ਹੀ ਮਿਹਨਤੀ ਹਨ, ਜਿਸ ਕਾਰਨ ਇਹ ਸੂਬਾ ਇਕ ਖ਼ੁਸ਼ਹਾਲ ਅਤੇ ਮੋਹਰੀ ਸੂਬਾ ਸੀ, ਪਰ ਹੁਣ ਇਹ ਦੁਰਦਸ਼ਾ ਦਾ ਸ਼ਿਕਾਰ ਹੋ ਗਿਆ ਹੈ ਅਤੇ ਸਿੱਖਾਂ ਨੂੰ ਗਰਮਖਿਆਲੀ ਕਹਿ ਕੇ ਪੂਰੀ ਦੁਨੀਆਂ ਵਿਚ ਬਦਨਾਮ ਕੀਤਾ ਜਾ ਰਿਹਾ ਹੈ, ਜੋ ਕਿ ਇਕ ਬਹੁਤ ਵੱਡੀ ਗੱਲ ਹੈ। ਗੁਰੂਆਂ ਦੀ ਧਰਤੀ ਲਈ ਮੰਦਭਾਗੀ ਸਥਿਤੀ ਹੈ।  

ਉਨ੍ਹਾਂ ਅਨੁਸਾਰ ਕੇਂਦਰ ਵਿਚ ਨਰਿੰਦਰ ਮੋਦੀ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਕਾਰਨ ਐਮਐਸਐਮਈ ਜੋ ਕਿ ਪੰਜਾਬ ਦੀ ਸਭ ਤੋਂ ਵੱਡੀ ਤਾਕਤ ਸੀ, ਤਬਾਹ ਹੋਣ ਵਾਲੀ ਹੈ। ਉਨ੍ਹਾਂ ਅਨੁਸਾਰ ਪੰਜਾਬ ਜੋ ਕਦੇ ਦੇਸ਼ ਦੇ ਖ਼ੁਸ਼ਹਾਲ ਸੂਬਿਆਂ ਵਿਚੋਂ ਇਕ ਸੀ, ਹੁਣ ਲਗਾਤਾਰ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। 

ਪੰਜਾਬ ਦੀ ਆਰਥਕ ਹਾਲਤ ਸੁਧਾਰਨ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਪਾਰਕ ਸਰਕਾਰ ਬਣ ਗਈ ਹੈ। ਸਰਕਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਦੇ ਰਹੀ।  ਕਈ ਜ਼ਿਲ੍ਹਿਆਂ ਵਿਚ ਤਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਮਾਰਚ ਮਹੀਨੇ ਦੀਆਂ ਤਨਖ਼ਾਹਾਂ ਨਹੀਂ ਮਿਲੀਆਂ ਹਨ।  ਦਇਆ ਸਿੰਘ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਪੰਜਾਬ ਨੂੰ ਲੀਹ ’ਤੇ ਲਿਆ ਰਹੇ ਹਨ।

 ਉਨ੍ਹਾਂ ਪੰਜਾਬ ਦਾ ਕਰਜ਼ਾ ਮੁਆਫ਼ ਕਰਨ ਦੇ ਨਾਲ-ਨਾਲ ਕਾਂਗਰਸ ਅਤੇ ਬਲਿਊ ਸਟਾਰ ਅਪਰੇਸ਼ਨ ਦੀਆਂ ਗ਼ਲਤੀਆਂ ਲਈ ਸੰਸਦ ਵਿਚ ਮੁਆਫ਼ੀ ਵੀ ਮੰਗੀ।  ਜਦੋਂ ਕਿ ਭਾਜਪਾ ਦੇ ਤਤਕਾਲੀ ਪ੍ਰਧਾਨ ਲਾਲ ਕਿ੍ਰਸ਼ਨ ਅਡਵਾਨੀ ਨੇ ਖੁਦ ਅਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ਼’ ਦੇ ਪੰਨਾ ਨੰਬਰ 411 ਤੋਂ 416 ’ਤੇ ਮੰਨਿਆ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸਾਕਾ ਨੀਲਾ ਤਾਰਾ ਨਹੀਂ ਕਰਵਾਉਣਾ ਚਾਹੁੰਦੀ ਸੀ ਪਰ ਉਸਨੇ ਇੰਦਰਾ ’ਤੇ ਜੋਰ ਦਿਤਾ। 

ਗਾਂਧੀ ਨੂੰ ਦਬਾਅ ਪਾ ਕੇ ਇਹ ਕਾਰਵਾਈ ਕਰਨ ਲਈ ਮਜਬੂਰ ਕੀਤਾ।’’ ਪੰਜਾਬ ਬਾਰੇ 1 ਜੂਨ 1984 ਦੀ ਮੀਟਿੰਗ ਤੋਂ ਬਾਅਦ ਇੰਦਰਾ ਗਾਂਧੀ ਨੇ ਖੁਦ 2 ਜੂਨ ਦੇ ਐਲਾਨਨਾਮੇ ਵਿਚ ਕਿਹਾ ਸੀ ਕਿ ਹਿੰਸਾ ਨੂੰ ਹਿੰਸਾ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ।  ਨਫ਼ਰਤ ਨੂੰ ਨਫ਼ਰਤ ਨਾਲ ਖ਼ਤਮ ਨਹੀਂ ਕੀਤਾ ਜਾ ਸਕਦਾ, ਪਰ ਕੁਝ “ਮਿਸ ਗਾਈਡਡ ਹਿੰਦੂ’’ ਇਸ ’ਤੇ ਹਿੰਸਾ ਦੀ ਵਰਤੋਂ ਕਰਨ ਲਈ ਦਬਾਅ ਪਾ ਰਹੇ ਹਨ।  ਸਵਾਲ ਇਹ ਹੈ ਕਿ ਮਿਸ ਗਾਈਡਡ ਹਿੰਦੂ ਕੌਣ ਹਨ?  ਜਿਹੜੇ ਲੋਕ ਸਿੱਖਾਂ ਨੂੰ ਗਰਮਖਿਆਲੀ ਕਹਿ ਕੇ ਬਦਨਾਮ ਕਰਦੇ ਹਨ ਜਾਂ ਉਹ ਸਿੱਖ ਆਗੂ ਜੋ ਅਪਣੇ ਆਪ ਨੂੰ ਅਪਣਾ ਮਾਲਕ ਸਮਝਦੇ ਹਨ। ਇਨ੍ਹਾਂ ਨੇ ਸਿੱਖਾਂ ਦੀਆਂ ਸੰਸਥਾਵਾਂ ’ਤੇ ਵੀ ਕਬਜ਼ਾ ਕਰ ਲਿਆ ਹੈ। 

 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement