
ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਜੋ ਢਾਡੀ ਜਥੇ ਅਕਾਲ ਤਖ਼ਤ ਦੇ ਸਨਮੁੱਖ ਢਾਡੀ ਵਾਰਾਂ ਰਾਹੀਂ ਸੰਗਤ ਦੀ ਸੇਵਾ ਕਰਦੇ...
ਅੰਮ੍ਰਿਤਸਰ: ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਜੋ ਢਾਡੀ ਜਥੇ ਅਕਾਲ ਤਖ਼ਤ ਦੇ ਸਨਮੁੱਖ ਢਾਡੀ ਵਾਰਾਂ ਰਾਹੀਂ ਸੰਗਤ ਦੀ ਸੇਵਾ ਕਰਦੇ ਹਨ, ਉਨਾਂ ਦੀ ਆਪਸੀ ਖਿੱਚੋਤਾਣ ਕਰ ਕੇ ਅਕਾਲ ਤਖ਼ਤ ਵਲੋਂ ਫ਼ੈਸਲਾ ਕੀਤਾ ਗਿਆ ਕਿ ਜੋ ਪਰਫ਼ਾਰਮਾ ਅਕਾਲ ਤਖ਼ਤ ਵਲੋਂ ਇਨ੍ਹਾਂ ਨੂੰ ਦਿਤਾ ਗਿਆ ਹੈ, ਉਸ ਨੂੰ ਮੁਕੰਮਲ ਕਰ ਕੇ ਦਫ਼ਤਰ ਧਰਮ ਪ੍ਰਚਾਰ ਕਮੇਟੀ ਵਿਖੇ ਦਿਤਾ ਜਾਵੇ ਜਿਸ ਰਾਹੀਂ ਇਨ੍ਹਾਂ ਦੇ ਸਮੇਂ ਦੀ ਵੰਡ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜਿਨਾਂ ਢਾਡੀ ਜਥਿਆਂ ਦੇ ਪਰਫ਼ਾਰਮੇ ਅੱਜੇ ਤਕ ਦਫ਼ਤਰ ਧਰਮ ਪ੍ਰਚਾਰ ਕਮੇਟੀ ਵਿਖੇ ਨਹੀਂ ਪਹੁੰਚੇ, ਉਹ ਅਪਣੇ ਪ੍ਰਫਾਰਮੇ ਮੁਕੰਮਲ ਕਰ ਕੇ 30 ਜੂਨ ਤਕ ਦਫ਼ਤਰ ਧਰਮ ਪ੍ਰਚਾਰ ਕਮੇਟੀ ਵਿਖੇ ਜਮ੍ਹਾਂ ਕਰਵਾਉਣ। 30 ਜੂਨ ਤਕ ਆਏ ਪਰਫ਼ਾਰਮੇ ਅਨੁਸਾਰ ਹੀ ਢਾਡੀ ਜਥਿਆਂ ਨੂੰ ਸਟੇਜ ਪੁਰ ਬੋਲਣ ਦਾ ਸਮਾਂ ਦਿਤਾ ਜਾਵੇਗਾ। ਇਸ ਤੋਂ ਬਾਅਦ ਨਾ ਕੋਈ ਪਰਫ਼ਾਰਮਾ ਲਿਆ ਜਾਵੇਗਾ ਅਤੇ ਨਾ ਹੀ ਕਿਸੇ ਨੂੰ ਅਕਾਲ ਤਖ਼ਤ ਦੇ ਸਨਮੁੱਖ ਸਟੇਜ ਤੋਂ ਬੋਲਣ ਦਾ ਸਮਾਂ ਦਿਤਾ ਜਾਵੇਗਾ।